ਅਨੁਛੇਦ 370: ਅਰਜੀਆਂ ‘ਚ ਤਰੁੱਟੀਆਂ ਤੋਂ ਸੁਪਰੀਮ ਕੋਰਟ ਨਾਰਾਜ਼

ਅਨੁਛੇਦ 370: ਅਰਜੀਆਂ ‘ਚ ਤਰੁੱਟੀਆਂ ਤੋਂ ਸੁਪਰੀਮ ਕੋਰਟ ਨਾਰਾਜ਼

ਨਵੀਂ ਦਿੱਲੀ (ਏਜੰਸੀ)। ਸੁਪਰੀਮ ਕੋਰਟ ਨੇ ਸੰਵਿਧਾਨ ਦੇ ਅਨੁਛੇਦ ਦੇ ਜ਼ਿਆਦਾਤਰ ਤਜਵੀਜਾਂ ਨੂੰ ਰੱਦ ਕੀਤੇ ਜਾਣ ਦੀ ਸੰਵਿਧਾਨਿਕ ਵੈਧਤਾ ਨੂੰ ਚੁਣੌਤੀ ਦੇਣ ਵਾਲੇ ਅਰਜੀਕਰਤਾ ਮਨੋਹਰ ਲਾਲ ਸ਼ਰਮਾ ਨੂੰ ਸ਼ੁੱਕਰਵਾਰ ਨੂੰ ਸਖ਼ਤ ਫਟਕਾਰ ਲਗਾਈ, ਹਾਲਾਂਕਿ ਉਸ ਨੇ ਅਰਜੀ ‘ਚ ਤਰੁੱਟੀ ਸੋਧ ਦੀ ਮਨਜ਼ੂਰੀ ਦੇ ਦਿੱਤੀ। ਸ੍ਰੀ ਸ਼ਰਮਾ ਅਤੇ ਕਸ਼ਮੀਰ ਟਾਈਮਜ਼ ਦੀ ਕਾਰਜਕਾਰੀ ਸੰਪਾਦਕ ਅਨੁਰਾਧਾ ਭਸੀਨ ਦੀਆਂ ਅਰਜੀਆਂ ਮੁੱਖ ਜੱਜ ਰੰਜਨ ਗੋਗੋਈ, ਜੱਜ ਐਸ ਏ ਬੋਬੜੇ ਅਤੇ ਜੱਜ ਐਮ ਅਬਦੁਲ ਨਜ਼ੀਰ ਦੀ ਵਿਸ਼ੇਸ਼ ਬੈਚ ਦੇ ਸਾਹਮਣੇ ਸੁਣਵਾਈ ਲਈ ਜਿਵੇਂ ਹੀ ਆਈ, ਮੁੱਖ ਜੱਜ ਨੇ ਸ੍ਰੀ ਸ਼ਰਮਾ ਨੂੰ ਸਖ਼ਤ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਇਹ ਕਿਸ ਤਰ੍ਹਾਂ ਦੀ ਅਰਜੀ ਹੈ।

ਤੁਹਾਡੀ ਦਲੀਲ ਕੀ ਹੈ, ਪ੍ਰਾਰਥਨਾ ਕੀਤੀ ਹੈ, ਇਸ ਤਰ੍ਹਾਂ ਦੇ ਮਾਮਲਿਆਂ ‘ਚ ਤੁਸੀਂ ਇਸ ਤਰ੍ਹਾਂ ਦੀ ਅਰਜੀ ਕਿਵੇਂ ਦਾਇਰ ਕਰ ਸਕਦੇ ਹੋ?। ਭਸੀਨ ਨੇ ਜੰਮੂ ਕਸ਼ਮੀਰ ‘ਚ ਅਨੁਛੇਦ 370 ਸਮਾਪਤ ਕੀਤੇ ਜਾਣ ਤੋਂ ਬਾਅਦ ਮੀਡੀਆ ‘ਤੇ ਜਾਰੀ ਪਾਬੰਦੀ ਨੂੰ ਸਮਾਪਤ ਕਰਨ ਦੀ ਅਪੀਲ ਕੀਤੀ ਹੈ। ਸੁਣਵਾਈ ਦੌਰਾਨ ਜੱਜ ਗੋਗੋਈ ਨੇ ਸ੍ਰੀ ਸ਼ਰਮਾ ਨੂੰ ਕਿਹਾ ਕਿ ਮੈਂ ਅੱਧੇ ਘੰਟੇ ਤੱਕ ਤੁਹਾਡੀ ਅਰਜੀ ਪੜਨ ਦਾ ਯਤਨ ਕੀਤਾ। ਪਰ ਮੈਂ ਇਸ ਨੂੰ ਸਮਝ ਨਹੀਂ ਸਕਿਆ। ਸਾਨੂੰ ਇਹ ਅਰਜੀ ਰੱਦ ਕਰ ਦੇਣੀ ਚਾਹੀਦੀ ਸੀ ਪਰ ਅਸੀਂ ਅਜਿਹਾ ਨਹੀਂ ਕਰ ਰਹੇ ਹਾਂ, ਕਿਉਂਕਿ ਇਸ ਦਾ ਦੂਜੀਆਂ ਅਰਜੀਆਂ ‘ਤੇ ਵੀ ਫਰਕ ਪਵੇਗਾ।