ਨਸ਼ਾ ਵਿਰੋਧੀ ਮੁਹਿੰਮ ਜ਼ੋਰਾਂ ‘ਤੇ, ਡੀਸੀ ਦਫ਼ਤਰ ਅੱਗੇ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ

Anti-Drug Campaign
ਸੁਨਾਮ: ਕਿਸਾਨ ਜਥੇਬੰਦੀ ਵੱਲੋਂ ਕੱਢਿਆ ਗਿਆ ਮੋਟਰਸਾਇਕਲ ਮਾਰਚ ਸੁਨਾਮ ਦੇ ਆਈਟੀਆਈ ਚੌਕ ਵਿਚੋਂ ਦੀ ਲੰਘਦਾ ਹੋਇਆ। ਤਸਵੀਰ: ਕਰਮ ਥਿੰਦ

ਸੁਨਾਮ ਬਲਾਕ ਦੇ 40 ਪਿੰਡਾਂ ‘ਚ ਕੀਤਾ ਮੋਟਰਸਾਈਕਲ ਮਾਰਚ | Anti-Drug Campaign

  • ਚਿੱਟੇ ਵਰਗੇ ਨਾਮੁਰਾਦ ਨਸ਼ੇ ਨੇ ਪੰਜਾਬ ਦੇ ਵਿਹੜਿਆਂ ਵਿੱਚ ਵੈਣ ਪਵਾ ਦਿੱਤੇ : ਆਗੂ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਨਸ਼ਾ ਵਿਰੋਧੀ ਮੁਹਿੰਮ ਨੂੰ ਅੱਜ ਅੰਤਿਮ ਛੋਹਾਂ ਦਿੱਤੀਆਂ ਗਈਆਂ। ਅੱਜ ਸੁਨਾਮ ਬਲਾਕ ਦੇ 40 ਪਿੰਡਾਂ ਵਿਚ ਨਸ਼ਿਆਂ ਦੇ ਖਿਲਾਫ ਬੈਨ ਪ੍ਰਚਾਰ ਰਾਹੀਂ ਨਾਅਰੇਬਾਜ਼ੀ ਕਰਕੇ ਮੋਟਰਸਾਈਕਲ ਮਾਰਚ ਕੀਤਾ ਗਿਆ। ਇਸ ਮੋਟਰਸਾਈਕਲ ਮਾਰਚ ਵਿੱਚ ਨੌਜਵਾਨਾਂ ਨੇ ਭਾਰੀ ਹਿੱਸਾ ਲਿਆ।

ਇਸ ਮੌਕੇ ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਵਿੱਢੀ ਨਸ਼ਾ ਵਿਰੋਧੀ ਮੁਹਿੰਮ ਅੱਜ ਲਹਿਰ ਬਣ ਚੁੱਕੀ ਹੈ। ਅੱਜ ਨਸ਼ਿਆਂ ਦੀ ਗੱਲ ਚੁੱਲ੍ਹੇ ਚੁੱਲ੍ਹੇ ਤੇ ਪਹੁੰਚ ਚੁੱਕੀ ਹੈ। ਪੰਜਾਬ ਵਿੱਚ ਚਿੱਟਾ, ਸਮੈਕ, ਹੈਰੋਇਨ, ਨਸ਼ੀਲੀਆਂ ਗੋਲੀਆਂ, ਕੈਪਸੂਲ ਨੇ ਤਬਾਹੀ ਮਚਾ ਰੱਖੀ ਹੈ। ਚਿੱਟੇ ਵਰਗੇ ਨਾ ਮੁਰਾਦ ਨਸ਼ੇ ਨੇ ਪੰਜਾਬ ਦੇ ਵਿਹੜਿਆਂ ਵਿੱਚ ਵੈਣ ਪਵਾ ਦਿੱਤੇ, ਮਾਵਾਂ ਦੇ ਹੀਰੇ ਪੁੱਤ ਚਿੱਟੇ ਨਾਲ ਮਰ ਰਹੇ ਹਨ, ਪਰ ਸਾਡੀਆਂ ਸਰਕਾਰਾਂ ਕੁੰਭ ਕਰਨੀਂ ਦੀ ਨੀਂਦ ਸੁੱਤੀਆਂ ਪਈਆਂ ਹਨ। (Anti-Drug Campaign)

ਅੱਜ ਚਿੱਟੇ ਸਮੈਕ ਹੈਰੋਇਨ ਵਰਗੇ ਨਸ਼ਿਆਂ ਦੇ ਵੱਡੇ ਸੌਦਾਗਰ ਪੰਜਾਬ ਵਿੱਚ ਸ਼ਰੇਆਮ ਘੁੰਮ ਰਹੇ ਹਨ, ਸੰਨ 1947 ਤੋਂ ਬਾਅਦ ਪੰਜਾਬ ਵਿੱਚ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਰੀਆਂ ਸਰਕਾਰਾਂ ਦੇ ਲੀਡਰਾਂ ਦੇ ਨਾਮ ਨਸ਼ਾ ਤਸਕਰੀ ਵਿਚ ਬੋਲਦੇ ਰਹੇ ਹਨ। ਅਸੀਂ ਸਰਕਾਰਾਂ ਚੁਣਦੇ ਰਹੇ ਅਤੇ ਸਰਕਾਰਾਂ ਨੂੰ ਚਿੱਟਾ ਸਮੈਕ ਪਰੋਸ ਦੀਆਂ ਰਹੀਆਂ, ਪਿੰਡ-ਪਿੰਡ ਦੇ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣਾਕੇ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਈ ਜਾਵੇ। ਇਸ ਲਈ 6-9-23 ਨੂੰ ਸੰਗਰੂਰ ਡੀਸੀ ਦਫ਼ਤਰ ਤੇ ਪਰਿਵਾਰਾਂ ਸਮੇਤ ਕੂਚ ਕਰੀਏ।

ਅੱਜ ਦੇ ਰੋਸ ਮਾਰਚ ਨੂੰ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਇਸ ਮੌਕੇ ਸੁਨਾਮ ਬਲਾਕ ਦੇ ਸੈਕਟਰੀ ਰਾਮਸਰਨ ਸਿੰਘ ਉਗਰਾਹਾਂ, ਗੋਬਿੰਦ ਸਿੰਘ ਚੱਠਾ, ਸੁਖਪਾਲ ਮਾਣਕ ਕਣਕਵਾਲ, ਅਜੈਬ ਜਖੇਪਲ, ਪਾਲ ਸਿੰਘ ਦੋਲੇਵਾਲ, ਮਹਿੰਦਰ ਨਮੋਲ, ਨੌਜਵਾਨ ਆਗੂ ਮਨੀ ਸਿੰਘ ਭੈਣੀ, ਗਗਨਦੀਪ ਚੱਠਾ, ਗੁਰਦੀਪ ਛਾਜਲਾ, ਯਾਦਵਿੰਦਰ ਚੱਠੇ ਨਕਟੇ ਹਾਜ਼ਰ ਸਨ।