ਪੰਜਾਬ ਦੇ ਇੱਕ ਹੋਰ ਸੀਨੀਅਰ ਆਈਏਐੱਸ ਨੂੰ ਮਿਲੀ ਕੇਂਦਰ ’ਚ ਪੋਸਟਿੰਗ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਸੀਨੀਅਰ ਆਈਏਐੱਸ ਰੱਜਤ ਅਗਰਵਾਲ ਤੋਂ ਬਾਅਦ ਹੁਣ ਸੀਨੀਅਰ ਆਈਏਐੱਸ ਅਫ਼ਸਰ ਸੁਮੀਤ ਕੁਮਾਰ ਜਾਰੰਗਲ ਨੂੰ ਵੀ ਸੈਂਟਰ ਵਿੱਚ ਡੈਪੂਟੇਸ਼ਨ ’ਤੇ ਨਿਯੁਕਤੀ ਮਿਲੀ ਹੈ। 2009 ਬੈਚ ਦੇ ਇਸ ਅਫ਼ਸਰ ਨੂੰ ਭਾਰਤ ਸਰਕਾਰ ਦੇ ਪ੍ਰਮੋਸ਼ਨ ਆਫ਼ ਇੰਡਸਟਰੀ ਐਂਡ ਟਰੇਡ ਮਹਿਕਮੇ ਦੇ ਵਿੱਚ ਸੈਂਟਰਲ ਸਟਾਫਿੰਗ ਸਕੀਮ ਅਧੀਨ ਡਾਇਰੈਕਟਰ ਲਾਇਆ ਗਿਆ ਹੈ। (Punjab News)

ਏਸੀਸੀ ਵੱਲੋਂ ਕੀਤੇ ਇਸ ਫੈਸਲੇ ਅਨੁਸਾਰ ਉਨ੍ਹਾਂ ਦੇ ਅਹੁਦੇ ਦੀ ਮਿਆਦ 5 ਸਾਲ ਹੋਵੇਗੀ। ਕੇਂਦਰੀ ਪ੍ਰਸੋਨਲ ਵਿਭਾਗ ਵੱਲੋਂ ਪੰਜਾਬ ਸਰਕਾਰ ਨੂੰ ਭੇਜੇ ਇੱਕ ਲੈਟਰ ਵਿੱਚ ਕਿਹਾ ਗਿਆ ਹੈ ਕਿ ਸੁਮੀਤ ਜਾਰੰਗਲ ਨੂੰ ਤੁਰੰਤ ਫਾਰਗ ਕੀਤਾ ਜਾਵੇ ਤਾਂ ਜੋ ਊਹ ਆਪਣੀ ਨਵੀਂ ਪੋਸਟਿੰਗ ’ਤੇ ਕੇਂਦਰ ਵਿੱਚ ਆਪਣਾ ਅਹੁਦਾ ਸੰਭਾਲ ਸਕਣ। (Punjab News)

Punjab News

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here