ਪਟਿਆਲਾ ਤੋਂ ਇੱਕ ਹੋਰ ਬੱਚਾ ਭੇਦਭਰੀ ਹਾਲਤ ‘ਚ ਲਾਪਤਾ

Another Child Missing, Patiala, Mysterious Condition

ਪੁਲਿਸ ਵੱਲੋਂ ਭਾਲ ਜਾਰੀ, ਸੀਸੀਟੀਵੀ ਫੁਟੇਜ਼ ‘ਚ ਕਈ ਥਾਈਂ ਆਈ ਤਸਵੀਰ ਸਾਹਮਣੇ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਟਿਆਲਾ ਦੀ ਆਦਰਸ਼ ਕਲੋਨੀ ਤੋਂ ਇੱਕ ਹੋਰ ਬੱਚਾ ਭੇਦਭਰੀ ਹਾਲਤ ‘ਚ ਲਾਪਤਾ ਹੋ ਗਿਆ ਹੈ। ਉਕਤ ਬੱਚੇ ਨੂੰ ਲੱਭਣ ਲਈ ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ 13 ਸਾਲਾ ਜਗਜੀਤ ਸਿੰਘ ਪੱਤਰ ਰਾਜਪਾਲ ਸਿੰਘ ਜੋ ਕਿ ਸਰਕਾਰੀ ਸਕੂਲ ਵਿਖੇ ਚੌਥੀ ਕਲਾਸ ਦਾ ਵਿਦਿਆਰਥੀ ਹੈ, ਕੱਲ੍ਹ ਸ਼ਾਮ ਚਾਰ ਵਜੇ ਤੋਂ ਲਾਪਤਾ ਹੈ। ਬੱਚੇ ਦੇ ਪਿਤਾ ਰਾਜਪਾਲ ਸਿੰਘ ਨੇ ਦੱਸਿਆ ਕਿ ਉਸਨੇ ਦੁਪਹਿਰ ਵੇਲੇ ਰੋਟੀ ਤੇ ਚਾਹ ਪਾਣੀ ਪੀਤਾ ਹੈ ਤੇ ਉਸ ਤੋਂ ਬਾਅਦ ਘਰੋਂ ਸਾਈਕਲ ਲੈ ਕੇ ਚਾਰ ਵਜੇ ਚਲਾ ਗਿਆ, ਪਰ ਉਸ ਤੋਂ ਬਾਅਦ ਅੱਜ ਦੂਜੇ ਦਿਨ ਦੇ ਸ਼ਾਮ ਦੇ ਪੰਜ ਵੱਜ ਚੁੱਕੇ ਹਨ।

ਪਰ ਵਾਪਸ ਨਹੀਂ ਆਇਆ। ਉਸ ਨੇ ਦੱਸਿਆ ਕਿ ਸਾਨੂੰ ਪਤਾ ਲੱਗਾ ਹੈ ਕਿ ਉਹ ਦੁਖਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਦੇਖਿਆ ਗਿਆ ਹੈ, ਪਰ ਉਸ ਦੀ ਭਾਲ ਕੀਤੀ ਗਈ ਤਾਂ ਨਹੀਂ ਮਿਲਿਆ। ਉਸ ਨੇ ਦੱਸਿਆ ਕਿ ਸੀਸੀਟੀਵੀ ਕੈਮਰੇ ਵਿੱਚ ਉਸਦੀ ਫੁਟੇਜ਼ ਵੀ ਸਾਹਮਣੇ ਆਈ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ ਤੇ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਆ ਕੇ ਵੀ ਜਾਣਕਾਰੀ ਲਈ ਸੀ। ਬੱਚੇ ਦੇ ਪਿਤਾ ਰਾਜਪਾਲ ਨੇ ਦੱਸਿਆ ਕਿ ਸਕੂਲ ਵਿੱਚ ਬੱਚਿਆਂ ਨਾਲ ਥੋੜ੍ਹਾ-ਬਹੁਤ ਝਗੜਾ ਹੋਇਆ ਸੀ ਤੇ ਉਸ ਦੀ ਮਾਂ ਵੱਲੋਂ ਘੂਰ ਦਿੱਤਾ ਗਿਆ। ਉਸ ਨੇ ਕਿਹਾ ਕਿ ਉਹ ਬਾਹਰ ਜਾਕੇ ਆਉਂਦਾ ਹੈ, ਪਰ ਵਾਪਸ ਨਹੀਂ ਆਇਆ। ਥਾਣਾ ਸਿਵਲ ਲਾਈਨ ਪੁਲਿਸ ਦੇ ਇੰਚਾਰਜ਼ ਦਾ ਕਹਿਣਾ ਸੀ ਕਿ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਵੱਖ-ਵੱਖ ਥਾਈ ਸੀਸੀਟੀਵੀ ਫੁਟੇਜ਼ ਚੈੱਕ ਕੀਤੀਆਂ ਜਾ ਰਹੀਆਂ ਹਨ।

LEAVE A REPLY

Please enter your comment!
Please enter your name here