election | ਪੰਜਾਬ ‘ਚ ਇੱਕ ਹੋਰ ਜਿਮਨੀ ਚੋਣ ਤਿਆਰ, ਮਾਨਸਾ ਤੋਂ ਰਣਇੰਦਰ ਸਿੰਘ ਹੋਣ ਮੈਦਾਨ ‘ਚ

MLA. Najar Singh Manhashia, Leadership, Leader of Opposition, Punjab Politics

election | ਤੈਅ ਸਮੇਂ ਤੋਂ ਲੇਟ ਹੋ ਗਏ ਸਨ ਮਾਨਸਾਹੀਆ, ਜਲਦ ਹੀ ਮਿਲੇਗੀ ਅਗਲੀ ਤਾਰੀਖ਼

ਚੰਡੀਗੜ(ਅਸ਼ਵਨੀ ਚਾਵਲਾ)। ਪੰਜਾਬ ਵਿੱਚ ਜਲਦ ਹੀ ਇੱਕ ਹੋਰ ਜਿਮਨੀ ਚੋਣ ਆਉਣ ਵਾਲੀ ਹੈ, ਇਸ ਜਿਮਨੀ ਚੋਣ ਰਾਹੀਂ ਕੋਈ ਹੋਰ ਨਹੀਂ ਸਗੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਵਿਧਾਨ ਸਭਾ ਵਿੱਚ ਦਾਖ਼ਲ ਹੋਣ ਸਬੰਧੀ ਪੂਰੀ ਕੋਸ਼ਸ਼ ਕਰਨਗੇ। ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆ ਦਾ ਅਸਤੀਫ਼ਾ ਕਿਸੇ ਵੀ ਸਮੇਂ ਸਪੀਕਰ ਰਾਣਾ ਕੇ.ਪੀ. ਸਿੰਘ ਵਲੋਂ ਮਨਜ਼ੂਰ ਕੀਤਾ ਜਾ ਸਕਦਾ ਹੈ ਅਤੇ ਮਾਨਸਾ ਸੀਟ ਤੋਂ ਕੋਈ ਹੋਰ ਨਹੀਂ ਸਗੋਂ ਰਣਇੰਦਰ ਸਿੰਘ ਹੀ ਕਾਂਗਰਸ ਪਾਰਟੀ ਦੇ ਉਮੀਦਵਾਰ ਹੋ ਸਕਦੇ ਹਨ। ਇਸ ਜਿਮਨੀ ਚੋਣ ਲਈ ਹੁਣ ਤੋਂ ਹੀ ਰਣਇੰਦਰ ਸਿੰਘ ਵਲੋਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀ ਗਈਆਂ ਹਨ। ਹਾਲਾਂਕਿ ਇਸ ਵਿਧਾਨ ਸਭਾ ਹਲਕੇ ਮਾਨਸਾ ਵਿਖੇ ਮੁੱਖ ਮੰਤਰੀ ਦੇ ਸਲਾਹਕਾਰ ਭਰਤਇੰਦਰ ਸਿੰਘ ਚਹਿਲ ਦੇ ਪੁੱਤਰ ਬਿਕਰਮਜੀਤ ਇੰਦਰ ਸਿੰਘ ਚਹਿਲ ਵਲੋਂ ਵੀ ਕਾਫ਼ੀ ਵੱਡੇ ਪੱਧਰ ‘ਤੇ ਸਰਗਰਮੀ ਦਿਖਾਈ ਜਾ ਰਹੀਂ ਸੀ ਪਰ ਰਣਇੰਦਰ ਸਿੰਘ ਵਲੋਂ ਮਾਨਸਾ ਵਿਖੇ ਸਰਗਰਮੀ ਜਿਆਦਾ ਕਰਨ ਤੋਂ ਬਾਅਦ ਬਿਕਰਮਜੀਤ ਇੰਦਰ ਸਿੰਘ ਚਹਿਲ ਵਲੋਂ ਆਪਣੇ ਪੈਰ ਪਿੱਛੇ ਖਿੱਚ ਲਏ ਹਨ।

ਮਾਨਸਾ ਸੀਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਾਜ਼ਰ ਸਿੰਘ ਮਾਨਸਾਹੀਆਂ ਇਸ ਸ਼ਰਤ ‘ਤੇ ਹੀ ਆਪਣੀ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਆਏ ਸਨ ਕਿ ਉਨਾਂ ਨੂੰ ਟਿਕਟ ਦਿੱਤੀ ਜਾਏਗੀ ਪਰ ਹੁਣ ਕਾਂਗਰਸ ਪਾਰਟੀ ਮਾਨਸ਼ਾਹੀਆ ਨੂੰ ਟਿਕਟ ਨਾ ਦੇਣ ਸਬੰਧੀ ਵੀ ਅੰਦਰ ਖਾਤੇ ਫੈਸਲਾ ਕਰ ਚੁੱਕੀ ਹੈ। ਕਾਂਗਰਸ  ਵੱਲੋਂ ਮਾਨਸਾ ਸੀਟ ਦੇ ਖ਼ਾਲੀ ਹੋਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ, ਇਸੇ ਕਰਕੇ ਅੱਜ ਪਾਰਟੀ ਦੀ ਨਜ਼ਰ ਵਿਧਾਨ ਸਭਾ ਵਿਖੇ ਸੀ, ਜਿਥੇ ਕਿ ਨਾਜ਼ਰ ਸਿੰਘ ਮਾਨਸਾਹੀਆ ਨੇ ਸਪੀਕਰ ਰਾਣਾ ਕੇ.ਪੀ. ਸਿੰਘ ਅੱਗੇ ਪੇਸ਼ ਹੋਣਾ ਸੀ।

ਨਾਜ਼ਰ ਸਿੰਘ ਮਾਨਸਾਹੀਆ ਪੁੱਜੇ ਸਨ ਆਪਣਾ ਅਸਤੀਫ਼ਾ ਮਨਜ਼ੂਰ ਕਰਵਾਉਣ

ਆਪਣਾ ਅਸਤੀਫ਼ਾ ਦੇਣ ਤੋਂ ਬਾਅਦ  ਸਪੀਕਰ ਰਾਣਾ ਕੇ.ਪੀ. ਸਿੰਘ ਅੱਗੇ 11 ਵਜੇ ਪੇਸ਼ ਹੋਣਾ ਸੀ ਪਰ ਕਿਸੇ ਕਾਰਨ ਨਾਜ਼ਰ ਸਿੰਘ ਮਾਨਸਾਹੀਆ ਵਿਧਾਨ ਸਭਾ ਵਿਖੇ ਕਾਫ਼ੀ ਲੇਟ ਪੁੱਜੇ ਅਤੇ ਇਸ ਦੌਰਾਨ ਇੰਤਜ਼ਾਰ ਕਰਨ ਤੋਂ ਬਾਅਦ ਸਪੀਕਰ ਰਾਣਾ ਕੇ.ਪੀ. ਸਿੰਘ ਜਾ ਚੁੱਕੇ ਸਨ। ਜਿਸ ਕਾਰਨ ਨਾਜ਼ਰ ਮਾਨਸਾਹੀਆ ਦੀ ਮੁਲਾਕਾਤ ਸਪੀਕਰ ਰਾਣਾ ਕੇ.ਪੀ. ਸਿੰਘ ਨਾਲ ਨਹੀਂ ਹੋ ਸਕੀ।

ਨਾਜ਼ਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਉਹ ਲੇਟ ਹੋ ਗਏ ਸਨ, ਜਿਸ ਕਾਰਨ ਅੱਜ ਮੁਲਾਕਾਤ ਨਹੀਂ ਹੋ ਸਕੀ ਹੈ ਪਰ ਉਹ ਆਪਣੇ ਅਸਤੀਫ਼ਾ ਦੇਣ ਵਾਲੇ ਸਟੈਂਡ ‘ਤੇ ਕਾਇਮ ਹਨ ਅਤੇ ਕਿਸੇ ਵੀ ਹਾਲਤ ਵਿੱਚ ਅਸਤੀਫ਼ਾ ਵਾਪਸ ਨਹੀਂ ਲੈਣਗੇ। ਇਸ ਲਈ ਜਦੋਂ ਵੀ ਅਗਲੀ ਤਾਰੀਖ਼ ਮਿਲੇਗੀ ਤਾਂ ਉਹ ਪੇਸ਼ ਹੁੰਦੇ ਹੋਏ ਸਪੀਕਰ ਰਾਣਾ ਕੇ.ਪੀ. ਸਿੰਘ ਕੋਲ ਨਿਯਮਾਂ ਅਨੁਸਾਰ ਕਾਰਵਾਈ ਮੁਕੰਮਲ ਕਰਨਗੇ। ਇਸ ਤੋਂ ਬਾਅਦ ਅਸਤੀਫ਼ਾ ਮਨਜ਼ੂਰ ਕਰਨ ਦਾ ਸਾਰਾ ਅਧਿਕਾਰ ਸਪੀਕਰ ਸਾਹਿਬ ਕੋਲ ਹੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।