ਸਾਡੇ ਨਾਲ ਸ਼ਾਮਲ

Follow us

17.7 C
Chandigarh
Friday, January 23, 2026
More
    Home Breaking News Ayushman Card...

    Ayushman Card Update: ਆਯੂਸ਼ਮਾਨ ਕਾਰਡ ਦਾ ਲਾਭਪਾਤਰੀਆਂ ਨੂੰ ਇੱਕ ਹੋਰ ਝਟਕਾ, ਪਹਿਲਾਂ ਬੰਦ ਹੋਏ ਸੀ ਆਪ੍ਰੇਸ਼ਨ, ਹੁਣ…

    Ayushman Card Update
    Ayushman Card Update: ਆਯੂਸ਼ਮਾਨ ਕਾਰਡ ਦਾ ਲਾਭਪਾਤਰੀਆਂ ਨੂੰ ਇੱਕ ਹੋਰ ਝਟਕਾ, ਪਹਿਲਾਂ ਬੰਦ ਹੋਏ ਸੀ ਆਪ੍ਰੇਸ਼ਨ, ਹੁਣ...

    Ayushman Card Update: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨਿੱਜੀ ਹਸਪਤਾਲ ਹੁਣ ਆਯੂਸ਼ਮਾਨ ਕਾਰਡ ’ਤੇ 5 ਹੋਰ ਬਿਮਾਰੀਆਂ ਦਾ ਇਲਾਜ ਨਹੀਂ ਕਰ ਸਕਣਗੇ। ਸਿਹਤ ਵਿਭਾਗ ਨੂੰ ਕਈ ਨਿੱਜੀ ਹਸਪਤਾਲਾਂ ਵੱਲੋਂ ਆਯੂਸ਼ਮਾਨ ਕਾਰਡਾਂ ’ਤੇ ਜਾਅਲੀ ਇਲਾਜ ਦਿਖਾ ਕੇ ਸਰਕਾਰੀ ਪੈਸੇ ਦੀ ਲੁੱਟ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸ ਨੂੰ ਰੋਕਣ ਲਈ ਸਰਕਾਰ ਨੇ ਇਹ ਫੈਸਲਾ ਲਿਆ ਹੈ।

    Ayushman Card Update

    ਇਨ੍ਹਾਂ ਪੰਜ ਬਿਮਾਰੀਆਂ ’ਚ ਮੋਤੀਆਬਿੰਦ, ਦੂਰਬੀਨ ਰਾਹੀਂ ਪਿੱਤੇ ਦਾ ਆਪ੍ਰੇਸ਼ਨ, ਬੱਚੇਦਾਨੀ ਦੀ ਓਪਨ ਸਰਜਰੀ, ਪਾਣੀ ਦੀ ਘਾਟ ਕਾਰਨ ਪੇਟ ਦੀ ਇਨਫੈਕਸ਼ਨ ਤੇ ਦਸਤ ਤੇ ਸਿਗਰਟਨੋਸ਼ੀ ਕਾਰਨ ਹੋਣ ਵਾਲੀਆਂ ਸਾਹ ਦੀਆਂ ਬਿਮਾਰੀਆਂ ਸ਼ਾਮਲ ਹਨ। ਆਯੂਸ਼ਮਾਨ ਕਾਰਡ ਧਾਰਕ ਹੁਣ ਨਿੱਜੀ ਹਸਪਤਾਲਾਂ ’ਚ ਇਨ੍ਹਾਂ ਬਿਮਾਰੀਆਂ ਦਾ ਮੁਫ਼ਤ ਇਲਾਜ ਨਹੀਂ ਕਰਵਾ ਸਕਣਗੇ। ਆਪਣੇ ਇਲਾਜ ਲਈ, ਅਜਿਹੇ ਮਰੀਜ਼ਾਂ ਨੂੰ ਹੁਣ ਸਰਕਾਰੀ ਹਸਪਤਾਲਾਂ ’ਚ ਜਾਣਾ ਪਵੇਗਾ ਜਾਂ ਆਪਣੀ ਜੇਬ ’ਚੋਂ ਖਰਚ ਕਰਕੇ ਨਿੱਜੀ ਹਸਪਤਾਲਾਂ ’ਚ ਇਲਾਜ ਕਰਵਾਉਣਾ ਪਵੇਗਾ। Ayushman Card Update

    Read Also : ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ