ਨਸ਼ੇ ਦੀ ਇੱਕ ਹੋਰ ਵੱਡੀ ਚੁਣੌਤੀ

ਪੰਜਾਬ ਪੁਲਿਸ ਨੇ ਸਰਹੱਦ ਪਾਰੋਂ ਪਾਕਿਸਤਾਨੋ ਆਈ ਨਸ਼ੀਲੀ ਡਰੱਗ ਆਈਸ ਮੈਥਾਫਿਟਾਮਿਨ ਬਰਾਮਦ ਕੀਤੀ ਹੈ ਇਹ ਘਟਨਾ ਆਪਣੇ-ਆਪ ’ਚ ਇੱਕ ਨਵੀਂ ਤੇ ਵੱਡੀ ਚੁਣੌਤੀ ਹੈ ਪੰਜਾਬ ਸਮੇਤ ਦੇਸ਼ ਦੇ ਕਈ ਸੂਬੇ ਹੈਰੋਇਨ ਦੀ ਤਸਕਰੀ ਦਾ ਘਾਤਕ ਡੰਗ ਪਹਿਲਾਂ ਹੀ ਭੋਗ ਰਹੇ ਹਨ ਆਈਸ ਦਾ ਸਰਹੱਦ ਪਾਰੋਂ ਆਉਣਾ ਇਸ ਕਰਕੇ ਖਤਰਨਾਕ ਹੈ ਕਿ ਇਹ ਬਹੁਤ ਵੱਡੇ ਨੈੱਟਵਰਕ ਦਾ ਹਿੱਸਾ ਹੋ ਸਕਦਾ ਹੈ ਡਰ ਇਹ ਹੈ ਕਿ ਕਿਤੇ ਇਹ ਨਸ਼ਾ ਵੀ ਹੈਰੋਇਨ ਵਾਂਗ ਬੇਰੋਕ ਆਉਣਾ ਜਾਰੀ ਨਾ ਰਹੇ ਪਿਛਲੇ ਕਰੀਬ ਚਾਰ ਦਹਾਕਿਆਂ ਤੋਂ ਹੈਰੋਇਨ ਦੀਆਂ ਖੇਪਾਂ ਸਰਹੱਦ ਪਾਰੋਂ ਆ ਰਹੀਆਂ ਹਨ ਭਾਵੇਂ ਹੈਰੋਇਨ ਤਸਕਰ ਫੜ੍ਹੇ ਜਾ ਰਹੇ ਹਨ। (Drugs)

ਪਰ ਤਸਕਰੀ ਦਾ ਨਾ ਰੁਕਣਾ ਆਪਣੇ-ਆਪ ’ਚ ਕਈ ਸਵਾਲ ਖੜੇ੍ਹ ਕਰਦਾ ਹੈ ਕਿਉਂਕਿ ਜੇਕਰ ਸਾਰੀਆਂ ਖੇਪਾਂ ਫੜ੍ਹੀਆਂ ਗਈਆਂ ਹਨ ਤਾਂ ਨਸ਼ੇ ਦੀ ਸਪਲਾਈ ਪਿੰਡ-ਪਿੰਡ ਕਿਉਂ ਹੈ? ਇਸ ਦਾ ਸਿੱਧਾ ਜਿਹਾ ਮਤਲਬ ਇਹੋ ਹੈ ਕਿ ਬਹੁਤ ਸਾਰੀਆਂ ਖੇਪਾਂ ਪੁਲਿਸ ਦੀ ਪਕੜ ਤੋਂ ਬਾਹਰ ਰਹਿ ਜਾਂਦੀਆਂ ਹਨ ਆਈਸ ਦਾ ਕਹਿਰ ਇਸ ਕਰਕੇ ਵੀ ਜ਼ਿਆਦਾ ਹੈ ਕਿ ਜਿੱਥੇ ਇਹ ਨਸ਼ਾ ਸਿਹਤ ’ਤੇ ਹੈਰੋਇਨ ਨਾਲੋਂ ਜਿਆਦਾ ਖਤਰਨਾਕ ਅਸਰ ਕਰਦਾ ਹੈ, ਉੱਥੇ ਇਸ ਦੀ ਕੀਮਤ ਵੀ ਹੈਰੋਇਨ ਨਾਲੋਂ ਤਿੰਨ-ਚਾਰ ਗੁਣਾ ਜ਼ਿਆਦਾ ਹੁੰਦੀ ਹੈ ਇਹ ਨਸ਼ਾ ਸਮਾਜ ’ਤੇ ਕਈ ਬੁਰੇ ਅਸਰ ਪਾ ਸਕਦਾ ਹੈ ਨਸ਼ਾ ਜਿੰਨਾ ਮਹਿੰਗਾ ਹੋਵੇਗਾ ਅਪਰਾਧ ਵੀ ਓਨੇ ਜ਼ਿਆਦਾ ਹੋਣਗੇ। (Drugs)

ਇਹ ਵੀ ਪੜ੍ਹੋ : ਇਸ ਜ਼ਿਲ੍ਹੇ ’ਚ ਧਾਰਾ 144 ਤਹਿਤ ਲੱਗੀਆਂ ਪਾਬੰਦੀਆਂ 

ਮਹਿੰਗਾ ਨਸ਼ਾ ਖਰੀਦਣ ਲਈ ਪੈਸਾ ਨਾ ਹੋਣ ’ਤੇ ਨਸ਼ੇ ਦੇ ਆਦੀ ਲੋਕ ਚੋਰੀ, ਡਾਕੇ ਸਮੇਤ ਕਈ ਹੋਰ ਅਪਰਾਧਾਂ ’ਚ ਸ਼ਾਮਲ ਹੋਣਗੇ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਰਲ਼ ਕੇ ਆਈਸ ਸਮੇਤ ਬਾਕੀ ਨਸ਼ਿਆਂ ਦੀ ਰੋਕਥਾਮ ਲਈ ਠੋਸ ਰਣਨੀਤੀ ਬਣਾਉਣੀ ਚਾਹੀਦੀ ਹੈ ਨਸ਼ੇ ਦੀ ਤਸਕਰੀ ਦਾ ਮਸਲਾ ਅੱਤਵਾਦ ਨਾਲ ਵੀ ਜੁੜਿਆ ਹੋਇਆ ਹੈ ਨਸ਼ਾ ਤਸਕਰੀ ਦਾ ਪੈਸਾ ਅੱਤਵਾਦ ਵਾਸਤੇ ਵਰਤਣ ਦੀਆਂ ਖ਼ਬਰਾਂ ਵੀ ਆਮ ਰਹਿ ਚੁੱਕੀਆਂ ਹਨ। (Drugs)