ਨੂਹ ਦੰਗਿਆਂ ’ਚ ਸੋਸ਼ਲ ਮੀਡੀਆ ’ਤੇ ਭੜਕਾਊ ਪੋਸ਼ਟਾਂ ਪਾਉਣ ਦਾ ਇੱਕ ਹੋਰ ਮੁਲਜ਼ਮ ਗ੍ਰਿਫਤਾਰ

Nuh Riots

ਬਿਹਾਰ ਦਾ ਰਹਿਣ ਵਾਲਾ ਹੈ ਮੁਲਜ਼ਮ ਮੁਹੰਮਦ ਸ਼ਾਹਿਦ ਆਲਮ | Nuh Riots

ਗੁਰੂਗ੍ਰਾਮ (ਸੱਚ ਕਹੂੰ ਨਿਊਜ਼)। ਸਾਈਬਰ ਕ੍ਰਾਈਮ ਟੀਮ ਨੇ ਨੂਹ ਅਤੇ ਸੋਹਨਾ ’ਚ ਹੋਏ ਦੰਗਿਆਂ ਦੌਰਾਨ ਸੋਸ਼ਲ ਮੀਡੀਆ ’ਤੇ ਭੜਕਾਊ ਪੋਸ਼ਟਾਂ ਪਾਉਣ ਵਾਲੇ ਇਕ ਮੁਲਜ਼ਮ ਨੂੰ ਗਿ੍ਰਫਤਾਰ ਕੀਤਾ ਹੈ। ਮੁਲਜ਼ਮ ਮੁਹੰਮਦ ਸ਼ਾਹਿਦ ਆਲਮ ਬਿਹਾਰ ਦਾ ਰਹਿਣ ਵਾਲਾ ਹੈ। 31 ਜੁਲਾਈ 2023 ਨੂੰ ਨੂਹ ’ਚ ਬ੍ਰਜਮੰਡਲ ਜਲਾਭਿਸੇਕ ਯਾਤਰਾ ਦੌਰਾਨ ਹੋਏ ਦੰਗਿਆਂ ਨੂੰ ਲੈ ਕੇ ਲੋਕਾਂ ਨੇ ਸੋਸ਼ਲ ਮੀਡੀਆ ’ਤੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲਾਈਆਂ। ਸਾਈਬਰ ਕ੍ਰਾਈਮ ਪੁਲਿਸ ਨੇ ਅਜਿਹੇ ਲੋਕਾਂ ਦੀ ਸ਼ਨਾਖਤ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ। ਇਸ ’ਚ ਕਈ ਲੋਕਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਸੀ। ਨੂਹ ਦੰਗਿਆਂ ਦੌਰਾਨ ਇਕ ਨੌਜਵਾਨ ਸੋਸ਼ਲ ਮੀਡੀਆ ’ਤੇ ਲਗਾਤਾਰ ਭੜਕਾਊ ਪੋਸ਼ਟਾਂ ਪਾ ਰਿਹਾ ਸੀ।

ਇਹ ਵੀ ਪੜ੍ਹੋ : ICC World Cup 2023 : ਅੱਜ ਖੇਡੇ ਜਾਣਗੇ ਦੋ ਮੁਕਾਬਲੇ, ਪੜ੍ਹੋ ਖਾਸ ਗੱਲਾਂ

ਪੁਲਿਸ ਨੇ ਸੋਸ਼ਲ ਸਾਈਟਸ ’ਤੇ ਉਸ ਬਾਰੇ ਕਾਫੀ ਜਾਣਕਾਰੀ ਇਕੱਠੀ ਕੀਤੀ ਅਤੇ ਉਸ ਨੂੰ ਗਿ੍ਰਫਤਾਰ ਕਰਨ ਦੀ ਯੋਜਨਾ ਬਣਾਈ। ਗੁਰੂਗ੍ਰਾਮ ਪੁਲਿਸ ਦੇ ਸਾਈਬਰ ਕ੍ਰਾਈਮ ਏਸੀਪੀ ਵਿਪਿਨ ਅਹਲਾਵਤ ਦੇ ਅਨੁਸਾਰ, ਮੁਲਜ਼ਮ ਮੁਹੰਮਦ ਸ਼ਾਹਿਦ ਆਲਮ ਨੂੰ ਜੁਲਾਈ-ਅਗਸਤ ਮਹੀਨੇ ਦੌਰਾਨ ਗੁਰੂਗ੍ਰਾਮ ਅਤੇ ਮੇਵਾਤ ਜ਼ਿਲ੍ਹਿਆਂ ’ਚ ਹੋਏ ਦੰਗਿਆਂ ਨੂੰ ਭੜਕਾਉਣ ਲਈ ਗਿ੍ਰਫਤਾਰ ਕੀਤਾ ਗਿਆ ਹੈ। ਉਹ ਸੋਸ਼ਲ ਮੀਡੀਆ ਟਵਿਟਰ ਰਾਹੀਂ ਲਗਾਤਾਰ ਭੜਕਾਊ ਪੋਸ਼ਟਾਂ ਪਾ ਰਿਹਾ ਸੀ। ਪੁਲਿਸ ਕਾਫੀ ਸਮੇਂ ਤੋਂ ਉਸ ਦੀ ਭਾਲ ਕਰ ਰਹੀ ਸੀ। ਪੁਲਿਸ ਵੱਲੋਂ ਉਸ ਨੂੰ ਫੜਨ ਲਈ ਕਈ ਟੀਮਾਂ ਬਣਾਈਆਂ ਗਈਆਂ ਸਨ। ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ, ਪਰ ਮੁਲਜ਼ਮ ਪੁਲਿਸ ਦੇ ਹੱਥ ਨਹੀਂ ਲੱਗ ਰਹੇ ਸਨ। ਹੁਣ ਉਸ ਨੂੰ ਪੁਲਿਸ ਨੇ ਫੜ ਲਿਆ ਹੈ। (Nuh Riots)

ਏਸੀਪੀ ਵਿਪਿਨ ਅਹਿਲਾਵਤ ਨੇ ਦੱਸਿਆ ਕਿ ਮੁਲਜ਼ਮ ਆਪਣੇ ਟਵਿੱਟਰ ਅਕਾਊਂਟ ਤੋਂ ਆਮ ਲੋਕਾਂ ’ਚ ਦੰਗੇ ਭੜਕਾਉਣ ਅਤੇ ਧਰਮਾਂ ’ਚ ਨਫਰਤ ਵਧਾਉਣ ਦੇ ਇਰਾਦੇ ਨਾਲ ਭੜਕਾਊ ਪੋਸ਼ਟਾਂ ਪਾ ਰਿਹਾ ਸੀ। ਜਦੋਂ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਨੇ ਗੁਰੂਗ੍ਰਾਮ ’ਚ ਮਸਜਿਦ ਸਾੜਨ ਅਤੇ ਇਮਾਮ ਦੇ ਕਤਲ ਦਾ ਬਦਲਾ ਲੈਣ ਲਈ ਭੜਕਾਊ ਪੋਸ਼ਟਾਂ ਪਾਈਆਂ ਸਨ। (Nuh Riots)