ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Sangrur News:...

    Sangrur News: ਪਰੰਦਿਆਂ ਲਈ ਤੋਹਫ਼ਾ ਲੈ ਕੇ ਆਈ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ

    Sangrur News
    Sangrur News: ਪਰੰਦਿਆਂ ਲਈ ਤੋਹਫ਼ਾ ਲੈ ਕੇ ਆਈ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ

    Sangrur News: ਗੋਬਿੰਦਗੜ੍ਹ ਜੇਜੀਆ (ਭੀਮ ਸੈਨ ਇੰਸਾਂ)। ਸੱਚ ਕਹੂੰ ਦੀ 23ਵੀਂ ਵਰੇਗੰਢ ਦੇ ਮੌਕੇ ’ਤੇ ਬਲਾਕ ਗੋਬਿੰਦਗੜ੍ਹ ਜੇਜੀਆ ਦੀ ਸਾਧ-ਸੰਗਤ ਵੱਲੋਂ ਐਮਐਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਗੋਬਿੰਦਗੜ੍ਹ ਜੇਜੀਆ ਵਿਖੇ ਪੰਛੀਆਂ ਲਈ ਪੀਣ ਵਾਲੇ ਪਾਣੀ ਦੇ ਕਟੋਰੇ ਅਤੇ ਚੋਗਾ ਛੱਤ ਤੇ ਰੱਖਿਆ ਗਿਆ। ਸਾਧ-ਸੰਗਤ ਵੱਲੋਂ ਗਰਮੀ ਦੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਛੀਆਂ ਲਈ ਹਰ ਰੋਜ਼ ਕਟੋਰਿਆਂ ਵਿਚ ਪਾਣੀ ਪਾਉਣ ਲਈ ਪ੍ਰਣ ਕੀਤਾ।

    ਇਸ ਮੌਕੇ 85 ਮੈਂਬਰ ਬਲਵਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਸੱਚ ਕਹੂੰ ਅਖ਼ਬਾਰ ਦੀ ਸਾਨੂੰ ਹਰ ਰੋਜ਼ ਬੇਸਬਰੀ ਨਾਲ ਉਡੀਕ ਰਹਿੰਦੀ ਹੈ, ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਅਖ਼ਬਾਰ ਇੱਕ ਅਜਿਹਾ ਅਖ਼ਬਾਰ ਹੈ ਜਿਸ ਨੂੰ ਅਸੀਂ ਸਾਰੇ ਪਰਿਵਾਰ ਵਿੱਚ ਇਕੱਠੇ ਬੈਠ ਕੇ ਪੜ੍ਹ ਸਕਦੇ ਹਾਂ, ਉਨ੍ਹਾਂ ਕਿਹਾ ਕਿ ਇਸ ਅਖਬਾਰ ਵਿੱਚ ਸਾਨੂੰ ਹਰ ਰੋਜ਼ ਇਨਸਾਨੀਅਤ ਨਾਲ ਜੋੜਨ ਤੇ ਸਭ ਦੀ ਭਲਾਈ ਕਰਨ ਦਾ ਸੰਦੇਸ਼ ਦੇਣ ਵਾਲਾ ਕੰਟੈਂਟ ਪੜ੍ਹਨ ਨੂੰ ਮਿਲਦਾ ਹੈ। Sangrur News

    Read Also : Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    ਸੱਚ ਕਹੂੰ ਅਖਬਾਰ ਸਾਧ-ਸੰਗਤ ਨੂੰ ਡੇਰਾ ਸੱਚਾ ਸੌਦਾ ਸਰਸਾ ਵੱਲੋਂ ਕੀਤੇ ਜਾ ਰਹੇ 168 ਮਾਨਵਤਾ ਭਲਾਈ ਕਾਰਜਾਂ ਬਾਰੇ ਜਾਣਕਾਰੀ ਮਿਲਦੀ ਰਹਿੰਦੀ ਹੈ। ਇਸ ਮੌਕੇ 85 ਮੈਂਬਰ ਬਲਵਿੰਦਰ ਸਿੰਘ ਇੰਸਾਂ ਛਾਜਲੀ, ਸਰਜੀਵਨ ਕੁਮਾਰ ਇੰਸਾਂ, ਸ਼ੇਰਾ ਸਿੰਘ ਇੰਸਾਂ ਪ੍ਰੇਮੀ ਸੇਵਕ ਛਾਜਲੀ, ਲਾਲ ਸਿੰਘ ਇੰਸਾਂ ਸ਼ਾਹੀ ਕੰਟੀਨ ਸੇਵਾਦਾਰ, ਪ੍ਰਤਾਪ ਸਿੰਘ ਇੰਸਾਂ ਨੰਗਲਾ, ਬਲਜਿੰਦਰ ਸਿੰਘ ਇੰਸਾਂ ਛਾਜਲੀ, ਨਿਰੰਜਨ ਸਿੰਘ ਇੰਸਾਂ ਸੇਵਾਦਾਰ, ਮਾਤਾ ਪ੍ਰਕਾਸ਼ ਕੌਰ ਇੰਸਾਂ, ਮਾਤਾ ਕਾਤੋਂ ਕੌਰ ਇੰਸਾਂ ਹਾਜ਼ਰ ਸਨ।