ਸਿਹਰਾ ਲੈਣ ਦੀ ਹੋੜ ‘ਚ ਜਨਤਾ ਦੇ ਨੁਮਾਇੰਦਿਆਂ ਦੀਆਂ ਹਰਕਤਾਂ ਤੋਂ ਜਨਤਾ ਹੈਰਾਨ
ਏਜੰਸੀ, ਨਵੀਂ ਦਿੱਲੀ
ਯਮਨਾ ਨਦੀ ‘ਤੇ ਵਿਸ਼ਾਲ ਸਿਗਨੇਚਰ ਬ੍ਰਿਜ ਦਾ ਅੱਜ ਸ਼ਾਮ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਦਘਾਟਨ ਕੀਤਾ ਸੋਮਵਾਰ ਨੂੰ ਆਮ ਲੋਕਾਂ ਲਈ ਇਹ ਬ੍ਰਿਜ ਖੁੱਲ੍ਹ ਜਾਵੇਗਾ ਹਾਲਾਂਕਿ, ਆਪ ਅਤੇ ਭਾਜਪਾ ਦਰਮਿਆਨ ਸਿਹਰਾ ਲੈਣ ਦੀ ਹੋੜ ਨੇ ਉਦਘਾਟਨ ਤੋਂ ਪਹਿਲਾਂ ਬਦਸੂਰਤ ਮੋੜ ਲੈ ਲਿਆ ਉਦਘਾਟਨ ਸਥਾਨ ‘ਤੇ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਸਥਾਨਕ ਸਾਂਸਦ ਮਨੋਜ ਤਿਵਾੜੀ ਦੇ ਪਹੁੰਚਣ ‘ਤੇ ਆਪ ਅਤੇ ਭਾਜਪਾ ਵਰਕਰ ਆਪਸ ‘ਚ ਭਿੜ ਗਏ
ਦਰਅਸਲ ਸਥਾਨਕ ਸਾਂਸਦ ਅਤੇ ਦਿੱਲੀ ਭਾਜਪਾ ਪ੍ਰਧਾਨ ਮਨੋਜ ਤਿਵਾੜੀ ‘ ਬਿਨਾ ਸੱਦੇ’ ਉਥੇ ਪਹੁੰਚ ਗਏ ਇਸ ਦੌਰਾਨ ਭਾਜਪਾ ਅਤੇ ਆਪ ਦੇ ਵਰਕਰ ਇੱਕ ਦੂਜੇ ਖਿਲਾਫ਼ ਨਾਅਰੇਬਾਜ਼ੀ ਕਰਨ ਲੱਗੇ ਉਦਘਾਟਨ ਵਾਲੀ ਜਗ੍ਹਾ ‘ਤੇ ਧੱਕਾਮੁੱਕੀ ਵੀ ਵੇਖਣ ਨੂੰ ਮਿਲੀ, ਜਿਸ ਨੂੰ ਪੁਲਿਸ ਨੇ ਰੋਕਣ ਦੀ ਕੋਸ਼ਿਸ਼ ਕੀਤੀ ਤਿਵਾੜੀ ਨੇ ਜਿੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਪੁਲਿਸ ‘ਤੇ ਧੱਕਾਮੁੱਕੀ ਅਤੇ ਬਦਸਲੂਕੀ ਦਾ ਦੋਸ਼ ਲਾਇਆ, ਉੱਥੇ ਆਪ ਨੇ ਤਿਵਾੜੀ ਅਤੇ ਉਨ੍ਹਾਂ ਦੇ ਸਮਰਥਕਾਂ ‘ਤੇ ਮਾਰਕੁੱਟ ਅਤੇ ਹੰਗਾਮਾ ਕਰਨ ਦਾ ਦੋਸ਼ ਲਾਇਆ ਹੈ
ਤਿਵਾੜੀ ਦੀ ਪੁਲਿਸ ਵਾਲਿਆਂ ਨੂੰ ਧਮਕੀ
ਮਨੋਜ ਤਿਵਾੜੀ ਦੇ ਉਦਘਾਟਨ ਸਥਾਨ ਪਹੁੰਚਣ ਦੇ ਥੋੜੀ ਦੇਰ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਤਿਵਾੜੀ ਦੇ ਸਮਰਥਕਾਂ ਅਤੇ ਆਪ ਵਰਕਰਾਂ ਦਰਮਿਆਨ ਝੜਪ ਹੋ ਗਈ ਮੌਕੇ ‘ਤੇ ਮੌਜ਼ੂਦ ਪੁਲਿਸ ਨੇ ਸਥਿਤੀ ਨੂੰ ਸੰਭਾਲਣ ਦਾ ਕੰਮ ਕੀਤਾ ਹਾਲਾਂਕਿ ਤਿਵਾੜੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਉਦਘਾਟਨ ਸਮਾਰੋਹ ਲਈ ਸੱਦਾ ਮਿਲਿਆ ਹੈ ਹੰਗਾਮੇ ਤੋਂ ਬਾਅਦ ਮਨੋਜ ਤਿਵਾੜੀ ਨੇ ਕਿਹਾ, ਪੁਲਿਸ ਦੇ ਜਿਨ੍ਹਾਂ ਵਿਅਕਤੀਆਂ ਨੇ ਮੇਰੇ ਨਾਲ ਧੱਕਾ-ਮੁੱਕੀ ਕੀਤੀ ਹੈ ਉਨ੍ਹਾਂ ਦੀ ਪਛਾਣ ਹੋ ਗਈ ਹੈ ਮੈਂ ਇਨ੍ਹਾਂ ਨੂੰ ਪਛਾਣ ਚੁੱਕਾ ਹਾਂ ਅਤੇ 4 ਦਿਨਾਂ ‘ਚ ਇਨ੍ਹਾਂ ਨੂੰ ਦੱਸਾਗਾਂ ਕਿ ਪੁਲਿਸ ਕੀ ਹੁੰਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।