ਆਂਗਨਵਾੜੀ ਵਰਕਰਾਂ ਨੇ ਫੂਕਿਆ ਮਹਿਲਾ ਤੇ ਵਿਕਾਸ ਮੰਤਰੀ ਕਮਲੇਸ਼ ਢਾਂਡਾ ਦਾ ਪੁਤਲਾ

ਆਂਗਨਵਾੜੀ ਵਰਕਰਾਂ ਨੇ ਫੂਕਿਆ ਮਹਿਲਾ ਤੇ ਵਿਕਾਸ ਮੰਤਰੀ ਕਮਲੇਸ਼ ਢਾਂਡਾ ਦਾ ਪੁਤਲਾ

(ਸੱਚ ਕਹੂੰ ਨਿਊਜ਼) ਸਰਸਾ। ਆਪਣੀਆਂ ਮੰਗਾਂ ਸਬੰਧੀ ਪਿਛਲੇ 20 ਦਿਨਾਂ ਤੋਂ ਲਘੂ ਸਕੱਤਰੇਤ ਸਾਹਮਣੇ ਧਰਨੇ ’ਤੇ ਬੈਠੀਆਂ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਆਂ ਦੀਆਂ ਮੈਂਬਰਾਂ ਨੇ ਅੱਜ ਮਹਿਲਾ ਤੇ ਵਿਕਾਸ ਮੰਤਰੀ ਕਮਲੇਸ਼ ਢਾਂਡਾ ਦੇ ਪੁਤਲੇ ਦੀ ਅੰਤਿਮ ਯਾਤਰਾ ਕੱਢੀ ਤੇ ਬਰਨਾਲਾ ਰੋਡ ਸਥਿਤ ਬਾਬਾ ਭੂਮਣਸ਼ਾਹ ਚੌਂਕ ’ਤੇ ਮੰਤਰੀ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਪਹਿਲਾਂ ਡੀਸੀ ਦਫ਼ਤਰ ਸਾਹਮਣੇ ਵਰਕਰਾਂ ਨੇ ਰੋਸ ਪ੍ਰਗਟਾਉਦਿਆਂ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ ਕਰੀਬ ਡੇਢ ਘੰਟਿਆਂ ਤੱਕ ਲਘੂ ਸਕੱਤਰੇਤ ਅੱਗੇ ਵਿਰੋਧ ਪ੍ਰਦਰਸ਼ਨ ਕਰਨ ਤੋਂ ਬਾਅਦ ਸਾਰੀਆਂ ਮਹਿਲਾਵਾਂ ਤੇ ਪੁਤਲਾ ਫੂਕਣ ਲਈ ਪੈਦਲ ਹੀ ਬਾਬਾ ਭੂਮਣ ਸ਼ਾਹ ਚੌਂਕ ’ਤੇ ਪੁੱਜੀਆਂ ਜਿੱਥੇ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਦੇ ਬੈਨਰ ਹੇਠ ਪੁਤਲਾ ਫੂਕਿਆ ਗਿਆ।

ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਨੀਅਨ ਦੀ ਜ਼ਿਲ੍ਹਾ ਪ੍ਰਧਾਨ ਮਨਪ੍ਰੀਤ ਕੌਰ ਤੇ ਸਕੱਤਰ ਸੁਰੇਸ਼ ਕੁਮਾਰੀ ਨੇ ਦੱਸਿਆ ਕਿ ਅੱਜ ਸਬ ਯਾਤਰਾ ਤੇ ਪੁਤਲਾ ਫੂਕਣ ਦੀ ਨੌਬਤ ਇਸ ਲਈ ਆਈ ਕਿਉਕਿ ਉਹ 1 ਅਕਤੂਬਰ ਤੋਂ ਆਪਣੀਆਂ ਮੰਗਾਂ ਸਬੰਧੀ ਲਘੂ ਸਕੱਤਰੇਤ ਸਾਹਮਣੇ ਅਣਮਿੱਥੇ ਸਮੇਂ ਲਈ ਧਰਨੇ ’ਤੇ ਬੈਠੇ ਹਨ ਪਰ ਪ੍ਰਸ਼ਾਸਨ ਉਨ੍ਹਾਂ ਦੀ ਲਗਾਤਾਰ ਅਣਦੇਖੀ ਕਰ ਰਿਹਾ ਹੈ ਤੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਨ੍ਹਾਂ ਦੀਆਂ ਪੈਂਡਿੰਗ ਮੰਗਾਂ ਨੂੰ ਪੂਰਾ ਕਰਨ ਲਈ ਵੀ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕੋਈ ਯਤਨ ਨਹੀਂ ਕੀਤੇ ਜਾ ਰਹੇ ਹਨ। ਇਸ ਮੌਕੇ ’ਤੇ ਯੂਨੀਅਨ ਦੇ ਮੈਂਬਰ ਸੁਖਵਿੰਦਰ ਕੌਰ, ਨੀਲਮ ਮਹਿਤਾ, ਸੁਰੇਸ਼ ਕੁਮਾਰੀ, ਬਲਜੀਤ ਕੌਰ, ਮਾਇਆ ਦੇਵੀ, ਵਰਸ਼ਾ, ਸਰੋਜ ਤੇ ਸੁਰਿੰਦਰ ਕੌਰ ਸਮੇਤ ਹੋਰ ਮੌਜ਼ੂਦ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ