ਸਕੂਲਾਂ ‘ਚ ਸ਼ਿਫਟ ਹੋਣਗੇ ਪੰਜਾਬ ਦੇ ਆਂਗਣਵਾੜੀ ਸੈਂਟਰ

Schools, Shifted, Anganwari, Centers, Punjab

ਇਸ ਸਾਲ 5 ਹਜ਼ਾਰ ਆਂਗਣਵਾੜੀ ਸੈਂਟਰ ਹੋਣਗੇ ਤਬਦੀਲ, ਚਾਰ ਗੇੜਾਂ ਵਿੱਚ ਮੁਕੰਮਲ ਹੋਵੇਗਾ ਕੰਮ | Anganwadi Centers

  • 7700 ਆਂਗਣਵਾੜੀ ਕੇਂਦਰ ਪਹਿਲਾਂ ਤੋਂ ਚੱਲ ਰਹੇ ਹਨ ਸਕੂਲਾਂ ਵਿੱਚ | Anganwadi Centers
  • ਅਗਲੇ 2-3 ਸਾਲਾਂ ਵਿੱਚ ਸਾਰੇ ਆਂਗਣਵਾੜੀ ਸੈਂਟਰਾਂ ਨੂੰ ਕਰ ਦਿੱਤਾ ਜਾਵੇਗਾ ਸਕੂਲਾਂ ‘ਚ ਸ਼ਿਫ਼ਟ | Anganwadi Centers

ਚੰਡੀਗੜ੍ਹ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼) ਪੰਜਾਬ ਦੇ 27 ਹਜ਼ਾਰ ਤੋਂ ਜ਼ਿਆਦਾ ਆਂਗਣਵਾੜੀ ਸੈਂਟਰਾਂ ਦਾ ਵਜੂਦ ਜਲਦ ਹੀ ਖ਼ਤਮ ਹੋਣ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਆਪਣੇ ਸਾਰੇ ਆਂਗਣਵਾੜੀ ਸੈਂਟਰਾਂ ਨੂੰ ਸਰਕਾਰੀ ਸਕੂਲਾਂ ਵਿੱਚ ਸ਼ਿਫ਼ਟ ਕਰਨ ਦਾ ਪ੍ਰੋਗਰਾਮ ਬਣਾ ਲਿਆ ਹੈ, ਜਿਸ ਦੀ ਸ਼ੁਰੂਆਤ ਇਸੇ ਸਾਲ ਤੋਂ ਕੀਤੀ ਜਾ ਰਹੀਂ ਹੈ ਅਤੇ 5 ਹਜ਼ਾਰ ਤੋਂ ਜ਼ਿਆਦਾ ਆਂਗਣਵਾੜੀ ਸੈਂਟਰ ਸਰਕਾਰੀ ਸਕੂਲਾਂ ਵਿੱਚ ਸ਼ਿਫ਼ਟ ਹੋ ਜਾਣਗੇ। ਹਾਲਾਂਕਿ ਇਸ ਤੋਂ ਪਹਿਲਾਂ ਵੀ 7700 ਆਂਗਣਵਾੜੀ ਸੈਂਟਰ ਸਰਕਾਰੀ ਸਕੂਲਾਂ ਵਿੱਚ ਚਲ ਰਹੇ ਹਨ ਪਰ ਇਹ ਇਮਾਰਤ ਦੀ ਘਾਟ ਦੇ ਕਾਰਨ ਸਰਕਾਰੀ ਸਕੂਲਾਂ ਵਿੱਚ ਚਲਾਏ ਜਾ ਰਹੇ ਸਨ ਪਰ ਹੁਣ ਤਾਂ ਜਿਹੜੇ ਆਂਗਣਵਾੜੀ ਸੈਂਟਰਾਂ ਕੋਲ ਆਪਣੀ ਇਮਾਰਤ ਵੀ ਹੈ, ਉਨ੍ਹਾਂ ਨੂੰ ਵੀ ਸਰਕਾਰੀ ਸਕੂਲਾਂ ਵਿੱਚ ਹੀ ਸ਼ਿਫ਼ਟ ਕੀਤਾ ਜਾਏਗਾ। ਇਸ ਨਾਲ ਆਂਗਣਵਾੜੀ ਸੈਂਟਰਾਂ ਦਾ ਖ਼ੁਦ ਦਾ ਵਜੂਦ ਖ਼ਤਮ ਹੋਏ ਜਾਵੇਗਾ ਅਤੇ ਉਹ ਸਰਕਾਰੀ ਸਕੂਲਾਂ ਦੇ ਰਾਹੀਂ ਹੀ ਕੰਮ ਚਲਾਉਣਗੇ।

ਇਥੇ ਤੱਕ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹਾਈ ਕਰਵਾਉਣ ਵਾਲੇ ਅਧਿਆਪਕ ਵੀ ਸਮਾਂ ਕੱਢ ਕੇ ਨਾ ਸਿਰਫ਼ ਇਨ੍ਹਾਂ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹਾਈ ਕਰਵਾਉਣਗੇ, ਸਗੋਂ ਇਨ੍ਹਾਂ ਆਂਗਣਵਾੜੀ ਸੈਂਟਰਾਂ ਦੀ ਸਾਰੀ ਦੇਖ-ਰੇਖ ਵੀ ਸਰਕਾਰੀ ਸਕੂਲਾਂ ਦੇ ਪਿੰ੍ਰਸੀਪਲ ਦੇ ਹੱਥ ਵਿੱਚ ਆ ਜਾਵੇਗੀ। ਜਿਸ ਨਾਲ ਹੁਣ ਤੱਕ ਅਜ਼ਾਦਾਨਾ ਤੌਰ ‘ਤੇ ਆਂਗਣਵਾੜੀ ਸੈਂਟਰ ਚਲਾ ਰਹੇ ਵਰਕਰ ਅਤੇ ਹੈਲਪਰ ਨੂੰ ਵੀ ਦਿੱਕਤ ਆ ਸਕਦੀ ਹੈ।

ਜਲਦ ਸਕੂਲਾਂ ‘ਚ ਸ਼ਿਫ਼ਟ ਹੋਣਗੇ ਆਂਗਣਵਾੜੀ ਸੈਂਟਰ : ਅਰੁਣਾ ਚੌਧਰੀ | Anganwadi Centers

ਬਾਲ ਅਤੇ ਇਸਤਰੀ ਵਿਕਾਸ ਵਿਭਾਗ ਦੀ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਭਾਗ ਨੇ ਫੈਸਲਾ ਕਰ ਲਿਆ ਹੈ ਕਿ ਇਹ ਸਾਰੇ ਆਂਗਣਵਾੜੀ ਸੈਂਟਰ ਸਕੂਲਾਂ ਵਿੱਚ ਤਬਦੀਲ ਹੋਣਗੇ, ਇਹ ਸਕੂਲਾਂ ਵਿੱਚ 5 ਹਜ਼ਾਰ ਤੋਂ ਜ਼ਿਆਦਾ ਆਂਗਣਵਾੜੀ ਸੈਂਟਰ ਇਸੇ ਸਾਲ ਭੇਜ ਦਿੱਤੇ ਜਾਣਗੇ, ਜਦੋਂ ਕਿ ਬਾਕੀ ਅਗਲੇ ਸਾਲਾਂ ਵਿੱਚ ਤਬਦੀਲ ਕੀਤੇ ਜਾਣਗੇ।