ਤੇਜ਼ ਗੇਂਦਬਾਜ਼ਾਂ ‘ਚ ਅੱਵਲ ਬਣੇ ਐਂਡਰਸਨ

ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਮੈਕਗ੍ਰਾਾਥ ਦੀ ਕੀਤੀ ਬਰਾਬਰੀ

ਲੰਦਨ, 11 ਸਤੰਬਰ

ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੇਮਸ ਐਂਡਰਸਨ ਨੇ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾ ਲੈਣ ਵਾਲੇ ਗਲੈਨ ਮੈਕਗ੍ਰਾਥ ਦੀ ਬਰਾਬਰੀ ਕਰ ਲਈ ਹੈ ਉਹਨਾਂ ਭਾਰਤ ਦੀ ਦੂਸਰੀ ਪਾਰੀ ‘ਚ ਪੁਜਾਰਾ ਅਤੇ ਧਵਨ ਦੀਆਂ ਵਿਕਟਾਂ ਲਈਆ ਅਤੇ ਇਸ ਦੇ ਨਾਲ ਹੀ ਉਹਨਾਂ ਆਪਣੀ ਵਿਕਟਾਂ ਦੀ ਗਿਣਤੀ 563 ‘ਤੇ ਪਹੁੰਚਾ ਦਿੱਤੀ ਮੈਕਗ੍ਰਾਥ ਦੁਨੀਆਂ ‘ਚ ਸਭ ਤੋਂ ਜ਼ਿਆਦਾ ਟੈਸਟ ਵਿਕਟਾਂ ਲੈਣ ਵਾਲੇ ਤੇਜ਼ ਗੇਂਦਬਾਜ਼ ਹਨ ਐਂਡਰਸਨ ਨੇ ਇਹ ਪ੍ਰਾਪਤੀ 143ਵੇਂ ਟੈਸਟ ‘ਚ ਹਾਸਲ ਕੀਤੀ ਜਦੋਂਕਿ ਮੈਕਗ੍ਰਾਥ ਨੇ ਇਸ ਲਈ 124 ਟੈਸਟ ਮੈਚ ਖੇਡੇ ਸਨ

 

 

36 ਸਾਲ ਦੇ ਐਂਡਰਸਨ ਨੇ ਭਾਰਤ ਵਿਰੁੱਧ ਮੌਜ਼ੂਦਾ ਲੜੀ ‘ਚ ਹੁਣ ਤੱਕ 23 ਵਿਕਟਾਂ ਲਈਆਂ ਹਨ ਉਹਨਾਂ ਤੋਂ ਇਲਾਵਾ ਕੋਈ ਹੋਰ ਗੇਂਦਬਾਜ਼ 20 ਦੇ ਅੰਕੜੇ ਤੱਕ ਨਹੀਂ ਪਹੁੰਚਿਆ ਐਂਡਰਸਨ ਨੇ ਲਾਰਡਜ਼ ਟੈਸਟ ‘ਚ ਨੌਂ ਵਿਕਟਾਂ ਲੈ ਕੇ ਭਾਰਤੀ ਟੀਮ ਦੀ ਕਮਰ ਤੋੜੀ ਸੀ ਉਹਨਾਂ ਇਸ ਦੌਰਾਨ ਭਾਰਤ ਵਿਰੁੱਧ ਆਪਣੀਆਂ 100 ਵਿਕਟਾਂ ਤਾਂ ਪੂਰੀਆਂ ਕੀਤੀਆਂ ਹੀ ਲਾਰਡਜ਼ ‘ਚ ਵੀ ਆਪਣੀਆਂ ਸੌਂ ਵਿਕਟਾਂ ਪੂਰੀਆਂ ਕੀਤੀਆਂ ਸਨ ਉਹ ਦੁਨੀਆਂ ਦੇ ਇਕਲੌਤੇ ਅਜਿਹੇ ਤੇਜ਼ ਗੇਂਦਬਾਜ਼ ਹਨ ਜਿੰਨ੍ਹ੍ਹਾਂ ਇੱਕ ਹੀ ਮੈਦਾਨ ‘ਤੇ 100 ਤੋਂ ਜ਼ਿਆਦਾ ਵਿਕਟਾਂ ਲਈਆਂ ਹਨ

 

ਸਿਰਫ਼ ਸਪਿੱਨਰ ਹੀ ਐਂਡਰਸਨ ਤੋਂ ਅੱਗੇ

ਹੁਣ ਟੈਸਟ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਦੇ ਮਾਮਲੇ ‘ਚ ਸਿਰਫ਼ ਤਿੰਨ ਸਪਿੱਨਰ ਹੀ ਜੇਮਸ ਐਂਡਰਸਨ ਤੋਂ ਅੱਗੇ ਹਨ ਸ਼੍ਰੀਲੰਕਾ ਦੇ ਮੁਥਈਆ ਮੁਰਲੀਧਰਨ (800) ਇਸ ਮਾਮਲੇ ‘ਚ ਪਹਿਲੇ ਸਥਾਨ ‘ਤੇ ਹਨ ਆਸਟਰੇਲੀਆ ਦੇ ਸ਼ੇਨ ਵਾਰਨ (798) ਦੂਸਰੇ ਅਤੇ ਅਨਿਲ ਕੁੰਬਲੇ (619) ਤੀਸਰੇ ਨੰਬਰ ‘ਤੇ ਹਨ ਓਵਰਆਲ ਵਿਕਟਾਂ ਦੇ ਮਾਮਲੇ ‘ਚ ਹੁਣ ਜੇਮਸ ਐਂਡਰਸਨ ਅਤੇ ਗਲੇਨ ਮੈਕਗ੍ਰਾਥ ਸਾਂਝੇ ਤੌਰ ‘ਤੇ ਚੌਥੇ ਸਥਾਨ ‘ਤੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।