21 ਪਿਸਤੌਲਾਂ ਸਮੇਤ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ (Interstate Arms Gangs)
- ਗੈਂਗਸਟਰ ਰਵੀ ਬਲਾਚੌਰੀਆ ਦੇ ਕਹਿਣ ’ਤੇ ਮੰਗਵਾਏ ਵੀ ਹਥਿਆਰ
(ਗੁਰਪ੍ਰੀਤ ਸਿੰਘ) ਸੰਗਰੂਰ। ਜ਼ਿਲ੍ਹਾ ਪੁਲਿਸ ਸੰਗਰੂਰ ਵੱਲੋਂ ਅੰਤਰਰਾਜੀ ਹਥਿਆਰ ਸਪਲਾਈ (Interstate Arms Gangs) ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਪੰਜ ਮੈਂਬਰਾਂ ਕੋਲੋਂ 21 ਪਿਸਤੌਲਾਂ ਬਰਾਮਦ ਹੋਈਆਂ ਹਨ। ਇਸ ਸਬੰਧੀ ਪ੍ਰੈਸ ਕਾਨਫਰੰਸ ਦੌਰਾਨ ਮੁਖਵਿੰਦਰ ਸਿੰਘ ਛੀਨਾ, ਏਡੀਜੀਪੀ ਪਟਿਆਲਾ ਰੇਂਜ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੇ ਥਾਣਾ ਛਾਜਲੀ ਦੀ ਪੁਲਿਸ ਨੂੰ ਮਹਿਲਾਂ ਚੌਕ ਵਿਖੇ ਕੁਝ ਸ਼ੱਕੀ ਵਿਅਕਤੀ ਵੇਖ ਕੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪੁਲਿਸ ਪਾਰਟੀ ਨੂੰ ਸ਼ੱਕ ਪੈਣ ’ਤੇ ਜਦੋਂ ਉਨਾਂ ਨੂੰ ਰਾਊਂਡਅਪ ਕਰਕੇ ਉਨਾਂ ਦੀ ਤਲਾਸ਼ੀ ਲਈ ਉਨਾਂ ਦੇ ਬੈਗ ਵਿੱਚੋਂ 21 ਪਿਸਤੌਲ ਬਰਾਮਦ ਹੋਏ।
ਮਹਿਲਾਂ ਚੌਂਕ ਤੋਂ ਪੁਲਿਸ ਪਾਰਟੀ ਨੇ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਇਸ ਮੌਕੇ ਜਿਹੜੇ ਸਖਸ਼ ਪੁੁਲਿਸ ਵੱਲੋਂ ਫੜੇ ਗਏ ਉਨ੍ਹਾਂ ਦੀ ਪਹਿਚਾਣ ਬਲਜਿੰਦਰ ਸਿੰਘ ਉਰਫ ਰੌਕ ਉਰਫ ਰੋਹਿਤ ਪੁੱਤਰ ਗੁਰਮੀਤ ਸਿੰਘ ਵਾਸੀ ਮਕਾਨ ਨੰਬਰ 48 ਬੀ., ਗਲੀ ਨੰਬਰ 2, ਨੇੜੇ ਆਨੰਦਪੁਰੀ ਕਾਲੀ ਸੜਕ ਲੁਧਿਆਣਾ ਅਤੇ ਕਰਨ ਸ਼ਰਮਾ ਪੁੱਤਰ ਸ਼ਿਵ ਕੁਮਾਰ ਸ਼ਰਮਾ ਵਾਸੀ ਮਕਾਨ ਨੰਬਰ 251, ਗਲੀ ਨੰਬਰ 03, ਨਵੀ ਕੁੰਦਨਪੁਰੀ ਸਿਵਲ ਲਾਇਨ ਲੁਧਿਆਣਾ ਦੇ ਰੂਪ ਵਿੱਚ ਹੋਈ ਇਨਾਂ ਦੇ ਖਿਲਾਫ਼ ਅਸਲੇ ਦੀਆਂ ਧਾਰਾਵਾਂ ਤੇ ਹੋਰ ਧਾਰਾਵਾਂ ਤਹਿਤ ਥਾਣਾ ਛਾਜਲੀ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ ਉਨਾਂ ਦੱਸਿਆ ਕਿ ਫੜਨ ਤੋਂ ਬਾਅਦ ਜਦੋਂ ਕਥਿਤ ਦੋਸ਼ੀਆਂ ਦੀ ਤਫਤੀਸ਼ ਕੀਤੀ ਗਈ ਤਾਂ ਪਤਾ ਲੱਗਿਆ ਇਹ ਲੁਧਿਆਣਾ ਤੋਂ ਮੱਧ ਪ੍ਰਦੇਸ਼ ਵਿਖੇ ਨਜਾਇਜ਼ ਅਸਲਾ ਲੈਣ ਲਈ ਗਏ ਸਨ, ਜਿੱਥੋਂ ਉਹ ਵਾਪਸ ਆਉਦੇ ਹੋਏ ਬੱਸ ਬਦਲੀ ਕਰਨ ਲਈ ਮਹਿਲਾਂ ਚੌਕ ਉਤਰੇ ਸਨ, ਜਿੱਥੋਂ ਪੁਲਿਸ ਪਾਰਟੀ ਵੱਲੋਂ ਇਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਅਸਲਾ ਉਕਤ ਕਥਿਤ ਦੋਸ਼ੀਆਂ ਤੋਂ ਰਾਜੀਵ ਕੌਸ਼ਲ ਪੁੱਤਰ ਸੁਰਿੰਦਰ ਕੌਂਸਲ ਵਾਸੀ ਪਿੰਡ ਦੇਹਲਾ, ਜ਼ਿਲ੍ਹਾ ਊਨਾ, ਹਿਮਾਚਲ ਪ੍ਰਦੇਸ਼ ਨੇ ਮੰਗਵਾਇਆ ਸੀ, ਤੇ ਉਸ ਨੇ ਹੀ ਮੱਧ ਪ੍ਰਦੇਸ਼ ਦੇ ਗੈਰ-ਕਾਨੂੰਨੀ ਹਥਿਆਰ ਬਣਾਉਣ ਵਾਲੇ ਬੰਦੇ ਨਾਲ ਉਨਾਂ ਦਾ ਰਾਬਤਾ ਕਰਾਇਆ ਸੀ ਇਨਾਂ ਦੀ ਪੁੱਛ-ਗਿੱਛ ਤੇ ਇਨਾਂ ਦੇ ਆਉਣ ਜਾਣ ਅਤੇ ਹੋਰ ਖਰਚਿਆਂ ਦੇ ਸਬੰਧ ਵਿੱਚ ਰਾਜੀਵ ਕੌਸ਼ਲ ਦੇ ਇਸ਼ਾਰੇ ’ਤੇ ਪੈਸੇ ਟਰਾਂਸਫਰ ਕਰਨ ਵਾਲੇ ਹੇਮੰਤ ਮਨਤਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਵਾਰਡ ਨੰਬਰ 02, ਗਲੀ ਨੰਬਰ 06, ਮਕਾਨ ਨੰਬਰ 1636 ਨਿਊ ਬਸੰਤ ਵਿਹਾਰ ਕਾਕੂਆਲ ਰੋਡ ਲੁਧਿਆਣਾ, ਥਾਣਾ ਬਸਤੀ ਜੋਧੇਵਾਲ ਦੀ ਪਹਿਚਾਣ ਕਰਕੇ ਉਸ ਨੂੰ ਵੀ ਗਿ੍ਰਫਤਾਰ ਕੀਤਾ ਗਿਆ ਅਤੇ ਕਥਿਤ ਦੋਸ਼ੀ ਰਾਜੀਵ ਕੌਸ਼ਲ ਨੂੰ ਵੀ ਜ਼ਿਲ੍ਹਾ ਜੇਲ ਫਿਰੋਜ਼ਪੁਰ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਮੁਕੱਦਮੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ : ਦੇਸ਼ ਨੂੰ ਬਚਾਉਣ ਲਈ ਬਣਿਆ ਅਲਾਇੰਸ : ਪਾਇਲਟ
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਰਾਜੀਵ ਕੌਸ਼ਲ ਦੀ ਅੱਗੇ ਪੁੱਛ-ਗਿੱਛ ਤੋਂ ਇਹ ਗੱਲ ਸਾਹਮਣੇ ਆਈ ਕਿ ਰਾਜੀਵ ਕੌਸ਼ਲ ਦਾ ਰਾਬਤਾ ਰਵੀ ਬਲਾਚੌਰੀਆ ਅਤੇ ਲਾਰੈਂਸ ਬਿਸ਼ਨੋਈ ਦੇ ਗੈਂਗਾਂ ਦੇ ਕੁੱਝ ਅਪਰਾਧੀਆਂ ਨਾਲ ਹੈ ਅਤੇ ਇਸ ਨੇ ਰਵੀ ਬਲਾਚੌਰੀਆ ਦੇ ਕਹਿਣ ਤੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ, ਜਿਨ੍ਹਾਂ ਨੂੰ ਅੱਗੇ ਮੋਹਾਲੀ, ਖਰੜ ਅਤੇ ਨਵਾਂ ਸ਼ਹਿਰ ਦੇ ਵੱਖ-ਵੱਖ ਅਪਰਾਧੀਆਂ ਨੂੰ ਸਪਲਾਈ ਕੀਤਾ ਜਾਣਾ ਸੀ ਉਨਾਂ ਦੱਸਿਆ ਕਿ ਇਸ ਮੁਕੱਦਮੇ ਦੇ ਸਬੰਧ ਵਿੱਚ ਜਿਲਾ ਪੁਲਿਸ ਸੰਗਰੂਰ ਦੀ ਟੀਮ ਵੱਲੋਂ ਮੱਧ ਪ੍ਰਦੇਸ਼ ਦੇ ਜਿਲਾ ਬੁਰਹਾਨਪੁਰ ਤੋਂ ਹਥਿਆਰ ਬਣਾਉਣ ਵਾਲੇ ਵਿਅਕਤੀ ਤੋਂ ਫੜੇ ਗਏ ਮੁਲਜ਼ਮਾਂ ਤੱਕ ਪਹੁੰਚਾਉਣ ਵਾਲੇ ਕੋਰੀਅਰ ਜਿਸ ਦੀ ਪਹਿਚਾਣ ਗੁੱਡੂ ਬਰੇਲਾ ਪੁੱਤਰ ਪਾਰ ਸਿੰਘ ਵਾਸੀ ਖੁਮਾਲਾ, ਥਾਣਾ ਨਿੰਬੋਲਾ, ਤਹਿਸੀਲ ਅਤੇ ਜਿਲਾ ਬੁਰਹਾਨਪੁਰ, ਮੱਧ ਪ੍ਰਦੇਸ਼ ਵਜੋਂ ਕੀਤੀ ਗਈ, ਨੂੰ ਵੀ ਗਿ੍ਰਫਤਾਰ ਕੀਤਾ ਗਿਆ ਹੈ ਜਿਸ ਪਾਸੋਂ ਪੁੱਛ-ਗਿੱਛ ਕਰਕੇ ਹਥਿਆਰ ਬਣਾਉਣ ਵਾਲੇ ਮੁਲਜ਼ਮ ਦੀ ਗਿ੍ਰਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਹੋਰ ਵੀ ਪੁਲਿਸ ਅਫ਼ਸਰ ਮੌਜ਼ੂਦ ਸਨ।