India Vs Sri Lanka : ਮੀਂਹ ਕਾਰਨ ਰੁਕਿਆ ਮੈਚ: ਭਾਰਤ ਦਾ ਸਕੋਰ 9 ਵਿਕਟਾਂ ‘ਤੇ 197 ਦੌੜਾਂ

India Vs Sri Lanka

ਅਕਸ਼ਰ-ਸਿਰਾਜ ਨਾਬਾਦ ਖੇਡ ਰਹੇ ਹਨ (India Vs Sri Lanka)

ਕੋਲੰਬੋ । ਏਸ਼ੀਆ ਕੱਪ 2023 ਦੇ ਸੁਪਰ-4 ਪੜਾਅ ਦਾ ਚੌਥਾ ਮੈਚ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ‘ਚ ਭਾਰਤ ਅਤੇ ਸ਼੍ਰੀਲੰਕਾ ਵਿਚਾਲੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਮੀਂਹ ਪੈਣ ਤੱਕ 47 ਓਵਰਾਂ ‘ਚ 9 ਵਿਕਟਾਂ ‘ਤੇ 197 ਦੌੜਾਂ ਬਣਾ ਲਈਆਂ ਹਨ। ਅਕਸ਼ਰ ਪਟੇਲ ਅਤੇ ਮੁਹੰਮਦ ਸਿਰਾਜ ਨਾਬਾਦ ਖੇਡ ਰਹੇ ਹਨ।  (India Vs Sri Lanka)

ਇਸ ਤੋਂ ਪਹਿਲਾਂ ਸ੍ਰੀਲੰਕਾ ਦੇ ਗੇਂਦਬਾਜ਼ ਦੁਨਿਥ ਵੇਲਾਲਾਗੇਜ ਨੇ ਹਾਰਦਿਕ ਪਾਂਡਿਆ (5 ਦੌੜਾਂ), ਕੇਐਲ ਰਾਹੁਲ (39 ਦੌੜਾਂ), ਕਪਤਾਨ ਰੋਹਿਤ ਸ਼ਰਮਾ (53 ਦੌੜਾਂ), ਵਿਰਾਟ ਕੋਹਲੀ (3 ਦੌੜਾਂ) ਅਤੇ ਸ਼ੁਭਮਨ ਗਿੱਲ (19 ਦੌੜਾਂ) ਨੂੰ ਆਊਟ ਕੀਤਾ। ਕੁਲਦੀਪ ਯਾਦਵ ਜ਼ੀਰੋ ‘ਤੇ ਆਊਟ ਹੋਏ। ਉਸ ਨੂੰ ਚਰਿਥ ਅਸਾਲੰਕਾ ਨੇ ਧਨੰਜੈ ਡੀ ਸਿਲਵਾ ਦੇ ਹੱਥੋਂ ਕੈਚ ਕਰਵਾਇਆ। ਅਸਾਲੰਕਾ ਦਾ ਇਹ ਚੌਥਾ ਵਿਕਟ ਹੈ। ਉਸ ਨੇ ਜਸਪ੍ਰੀਤ ਬੁਮਰਾਹ (5 ਦੌੜਾਂ), ਰਵਿੰਦਰ ਜਡੇਜਾ (4 ਦੌੜਾਂ), ਈਸ਼ਾਨ ਕਿਸ਼ਨ (33 ਦੌੜਾਂ) ਨੂੰ ਵੀ ਆਊਟ ਕੀਤਾ।

India Vs Sri Lanka

ਰੋਹਿਤ ਸ਼ਰਮਾ ਨੇ ਪੂਰੀਆਂ ਕੀਤੀਆਂ 10 ਹਜ਼ਾਰ ਵਨਡੇ ਦੌੜਾਂ

ਰੋਹਿਤ ਸ਼ਰਮਾ ਨੇ ਵਨਡੇ ਕ੍ਰਿਕਟ ‘ਚ 10 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਉਸ ਨੇ 241 ਪਾਰੀਆਂ ਵਿੱਚ ਇਹ ਉਪਲੱਬਧੀ ਹਾਸਲ ਕੀਤੀ ਹੈ। ਸਭ ਤੋਂ ਤੇਜ਼ 10 ਹਜ਼ਾਰ ਦੌੜਾਂ ਬਣਾਉਣ ਵਾਲੇ ਕ੍ਰਿਕਟਰਾਂ ਦੀ ਸੂਚੀ ‘ਚ ਵਿਰਾਟ ਕੋਹਲੀ ਤੋਂ ਬਾਅਦ ਰੋਹਿਤ ਦੂਜੇ ਨੰਬਰ ‘ਤੇ ਹੈ।ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਟੀਮ ‘ਚ ਇਕ ਬਦਲਾਅ ਕੀਤਾ ਹੈ। ਉਨ੍ਹਾਂ ਨੇ ਸ਼ਾਰਦੁਲ ਠਾਕੁਰ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਮੌਕਾ ਦਿੱਤਾ ਹੈ। ਦੂਜੇ ਪਾਸੇ ਸ਼੍ਰੀਲੰਕਾ ਦੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਸ਼੍ਰੇਅਸ ਅਈਅਰ ਅੱਜ ਫਿਰ ਨਹੀਂ ਖੇਡ ਰਹੇ ਹਨ। ਉਹ ਸੱਟ ਕਾਰਨ ਪਾਕਿਸਤਾਨ ਖਿਲਾਫ ਨਹੀਂ ਖੇਡਿਆ ਸੀ। ਅਈਅਰ ਦੀ ਪਿੱਠ ‘ਤੇ ਸੱਟ ਲੱਗੀ ਹੈ।

ਦੋਵੇਂ ਟੀਮਾਂ ਇਸ ਪ੍ਰਕਾਰ ਹਨ

ਭਾਰਤ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਕੇਐਲ ਰਾਹੁਲ (ਵਿਕਟਕੀਪਰ), ਈਸ਼ਾਨ ਕਿਸ਼ਨ, ਹਾਰਦਿਕ ਪਾਂਡਿਆ, ਰਵਿੰਦਰ ਜਡੇਜਾ, ਜਸਪ੍ਰੀਤ ਬੁਮਰਾਹ, ਅਕਸ਼ਰ ਪਟੇਲ, ਮੁਹੰਮਦ ਸਿਰਾਜ ਅਤੇ ਕੁਲਦੀਪ ਯਾਦਵ।

ਸ਼੍ਰੀਲੰਕਾ: ਦਾਸੁਨ ਸ਼ਨਾਕਾ (ਕਪਤਾਨ), ਪਥੁਮ ਨਿਸਾਂਕਾ, ਦਿਮੁਥ ਕਰੁਣਾਰਤਨੇ, ਕੁਸਲ ਮੈਂਡਿਸ (ਵਿਕਟਕੀਪਰ), ਸਦਿਰਾ ਸਮਰਾਵਿਕਰਮਾ, ਚਰਿਥ ਅਸਾਲੰਕਾ, ਧਨੰਜੈ ਡੀ ਸਿਲਵਾ, ਦੁਨਿਥ ਵੇਲਾਲਗੇ, ਮਹਿਸ਼ ਤੀਕਸ਼ਾਨਾ, ਮੈਥਿਸ਼ ਪਥੀਰਾਨਾ ਅਤੇ ਕਾਸੁਨ ਰਾਜਿਤ।