ਵਿਧਾਇਕ ਮੁੰਡੀਆਂ ਵੱਲੋਂ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਵੰਡ ’ਚ ਪਾਉਣ ਦਾ ਐਲਾਨ (Rain)
- ਸਾਹਨੇਵਾਲ ਹਲਕੇ ਅੰਦਰ ਨੁਕਸਾਨੀ ਫਸਲਾਂ ਦਾ ਵਿਧਾਇਕ ਹਰਦੀਪ ਮੁੰਡੀਆਂ ਨੇ ਲਿਆ ਜਾਇਜਾ
ਲੁਧਿਆਣਾ (ਜਸਵੀਰ ਸਿੰਘ ਗਹਿਲ)। ਵਿਧਾਨ ਸਭਾ ਹਲਕਾ ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆ ਵੱਲੋਂ ਆਪਣੀ ਇੱਕ ਮਹੀਨੇ ਦੀ ਤਨਖਾਹ ਕਿਸਾਨਾਂ ਨੂੰ ਰਾਹਤ ਦੇਣ ਲਈ ਮੁੱਖ ਮੰਤਰੀ ਰਾਹਤ ਫੰਡ ਚ ਦੇਣ ਦਾ ਐਲਾਨ ਕੀਤਾ ਹੈ।
ਜਿਕਰਯੋਗ ਹੈ ਕਿ ਪੰਜਾਬ ਅੰਦਰ ਲਗਾਤਾਰ ਪੈ ਰਹੇ ਬੇਮੌਸਮੀ ਮੀਂਹ (Rain) ਕਰਕੇ ਕਿਸਾਨਾਂ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਸੀ ਜਿਸ ਕਰਕੇ ਅੱਜ ਸਾਹਨੇਵਾਲ ਤੋਂ ਆਮ ਆਦਮੀ ਪਾਰਟੀ ਦੇ ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਪਿੰਡਾਂ ਚ ਨੁਕਸਾਨੀ ਫਸਲ ਦਾ ਜਾਇਜਾ ਲਿਆ ਗਿਆ ਅਤੇ ਐਲਾਨ ਕੀਤਾ ਗਿਆ ਕੇ ਉਹ ਆਪਣੀ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ’ਚ ਪਾਉਣ ਦੀ ਅਪੀਲ ਕਰਦੇ ਨੇ ਕਿਉਂਕਿ ਕਿਸਾਨਾਂ ਦਾ ਜਿੰਨਾ ਵੱਡਾ ਨੁਕਸਾਨ ਹੋਇਆ ਹੈ ਉਸ ਦੀ ਭਰਪਾਈ ਕਰਨੀ ਤਾਂ ਮੁਸਕਿਲ ਹੈ ਪਰ ਇਸ ਘੜੀ ’ਚ ਸਰਕਾਰ ਅਤੇ ਐਮ ਐਲ ਏ ਕਿਸਾਨਾਂ ਦੇ ਨਾਲ ਖੜੇ ਹਨ।
ਇਹ ਵੀ ਪੜ੍ਹੋ: ਪੂਜਨੀਕ ਗੁਰੂ ਜੀ ਦੇ ਬਚਨ ਹੋਏ ਸੱਚ, ਵਿਗਿਆਨੀਆਂ ਨੇ ਵੀ ਮੰਨਿਆ
ਇਸ ਦੌਰਾਨ ਪਿੰਡਾਂ ਚ 50 ਤੋਂ 70 ਫੀਸਦੀ ਫਸਲਾਂ ਦੇ ਨੁਕਸਾਨ ਦਾ ਖਦਸਾ ਜਤਾਇਆ ਗਿਆ ਹੈ ਅਤੇ ਕਿਸਾਨਾਂ ਨੇ ਦੱਸਿਆ ਕੇ ਹੁਣ ਤਕ 50 ਤੋਂ 70 ਫੀਸਦੀ ਕਣਕ ਦੀ ਫਸਲ ਦਾ ਨੁਕਸਾਨ ਹੋ ਚੁੱਕਾ ਹੈ ਅਤੇ ਜੇਕਰ ਆਉਂਦੇ ਦਿਨਾਂ ’ਚ ਮੁੜ ਤੋਂ ਮੀਂਹ ਪੈਂਦਾ ਹੈ ਤਾਂ ਇਹ ਨੁਕਸਾਨ 80 ਤੋਂ ਵਧੇਰੇ ਫੀਸਦੀ ਹੋ ਜਾਵੇਗਾ। ਕਿਉਂਕਿ ਕਿਸਾਨਾਂ ਦੀਆਂ ਫਸਲਾਂ ਤਿਆਰ ਖੜੀਆਂ ਸਨ। (Rain)
ਇਹ ਵੀ ਪੜ੍ਹੋ: ‘ਬਠਿੰਡਾ ਦੀ ਜ਼ੇਲ੍ਹ ਐ, ਕਿ ਮੋਬਾਇਲਾਂ ਦੀ ਦੁਕਾਨ’
ਐਮ ਐਲ ਏ ਹਰਦੀਪ ਸਿੰਘ ਮੁੰਡੀਆਂ ਵੱਲੋਂ ਮੌਕੇ ’ਤੇ ਮੌਜੂਦ ਪ੍ਰਸਾਸਨਿਕ ਅਫਸਰਾਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਕਿਸਾਨਾਂ ਦੀ ਨੁਕਸਾਨੀ ਫਸਲਾਂ ਸਬੰਧੀ ਗਿਰਦਾਵਰੀ ਕਰਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਉਹਨਾਂ ਨੂੰ ਰਾਹਤ ਦੇਣ ਦਾ ਐਲਾਨ ਕੀਤਾ ਗਿਆ ਹੈ ਉਹ ਰਾਹਤ ਦਿੱਤੀ ਜਾਵੇ। ਵਿਧਾਇਕ ਮੁੰਡੀਆਂ ਨੇ ਕਿਹਾ ਕਿ ਇਸ ਵਕਤ ਕਿਸਾਨਾਂ ਨੂੰ ਮੇਰੀ ਤਨਖਾਹ ਨਾਲੋਂ ਮੱਦਦ ਦੀ ਵਧੇਰੇ ਲੋੜ ਹੈ ਇਸ ਕਰਕੇ ਉਨਾ ਨੇ ਆਪਣੀ ਮਾਰਚ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਚ ਦੇਣ ਦਾ ਐਲਾਨ ਕੀਤਾ। (Rain)