ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ ’ਚ ਹਵਾਲਾਤੀ ਨੇ ਕੀਤੀ ਖੁਦਕੁਸ਼ੀ

Goindwal Jail

ਅੰਮ੍ਰਿਤਸਰ। ਗੈਂਗਸਟਰ ਜੱਗੂ ਭਗਵਾਨਪੁਰੀਆ ਅਤੇ ਲਾਰੈਂਸ ਗੈਂਗ ਵਿਚਾਲੇ ਹੋਏ ਝੜਪ ਤੋਂ ਬਾਅਦ ਹੁਣ ਵਿਵਾਦਾਂ ’ਚ ਆਈ ਤਰਨਤਾਰਨ ਦੀ ਗੋਇੰਦਵਾਲ ਜ਼ੇਲ੍ਹ (Goindwal Jail) ’ਚ ਇੱਕ ਕੈਦੀ ਨੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਇਸ ਹਵਾਲਾਤੀ ਖਿਲਾਫ਼ ਬੇਅਦਬੀ ਦੇ ਦੋਸ਼ਾਂ ਤਹਿਤ ਕਾਰਵਾਈ ਚੱਲ ਰਹੀ ਸੀ। ਫਿਲਹਾਲ ਸਥਾਨਕ ਗੋਇੰਦਵਾਲ ਥਾਣੇ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਮਿ੍ਰਤਕ ਦੀ ਪਛਾਣ ਬਵਿੰਦਰ ਸਿੰਘ ਵਾਸੀ ਪਿੰਡ ਮੱਲਾ ਮੋਹੜੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ। ਮੁਲਜ਼ਮ ਨੇ ਸਵੇਰੇ ਹੀ ਗੋਇੰਦਵਾਲ ਸਾਹਿਬ ਜ਼ੇਲ੍ਹ (Goindwal Jail) ਅੰਦਰ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਲਾਸ਼ ਨੂੰ ਲਟਕਦੀ ਦੇਖ ਸੁਰੱਖਿਆ ਗਾਰਡ ਹਰਕਤ ’ਚ ਆ ਗਏ। ਤੁਰੰਤ ਬਲਵਿੰਦਰ ਸਿੰਘ ਨੂੰ ਸਿਵਲ ਹਸਪਤਾਲ ਤਰਨਤਾਰਨ ਲਿਜਾਇਆ ਗਿਆ ਪਰ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।

ਮੁਲਜ਼ਮਾਂ ਖਿਲਾਫ਼ ਆਈਪੀਸੀ 295 ਤਹਿਤ ਕਾਰਵਾਈ ਕੀਤੀ ਜਾ ਰਹੀ ਸੀ

ਪ੍ਰਾਪਤ ਜਾਣਕਾਰੀ ਅਨੁਸਾਰ ਮੁਲਜ਼ਮਾਂ ਖਿਲਾਫ਼ ਆਈਪੀਸੀ 295 ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਡੀਐਸਪੀ ਗੋਇੰਦਵਾਲ ਸਾਹਿਬ ਅਰੁਣ ਸਰਮਾ ਨੇ ਦੱਸਿਆ ਕਿ ਜ਼ੇਲ੍ਹ ਪ੍ਰਸ਼ਾਸਨ ਨੂੰ ਤਾਲਾਬੰਦੀ ਤੋਂ ਖੁਦਕੁਸ਼ੀ ਕਰਨ ਦੀ ਸੂਚਨਾ ਮਿਲੀ ਸੀ। ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।