Peace And Harmony
ਅਮਰੀਕਾ ਤੇ ਉੱਤਰੀ ਕੋਰੀਆ ਵਿਚਾਲੇ ਇਤਿਹਾਸਕ ਗੱਲਬਾਤ ਸ਼ੁਰੂ ਹੋਣ ਨਾਲ ਸੰਸਾਰ ਜੰਗ ਦਾ ਇੱਕ ਖਤਰਾ ਟਲ਼ ਗਿਆ ਹੈ ਅੜੀਅਲ ਤੇ ਹੰਕਾਰੀ ਮੰਨੇ ਜਾਣ ਵਾਲੇ ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਨੇ ਸਿੰਗਾਪੁਰ ‘ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੀਟਿੰਗ ਕਰਕੇ ਸਪੱਸ਼ਟ ਕਰ ਦਿੱਤਾ ਹੈ ਕਿ ਉਹਨਾਂ ਦਾ ਮੁਲਕ ਪਰਮਾਣੂ ਪ੍ਰੋਗਰਾਮ ਜਾਰੀ ਨਹੀਂ ਕਰੇਗਾ ਅਮਰੀਕਾ ਦਾ ਕੱਟੜ ਵਿਰੋਧੀ ਤੇ ਪਰਮਾਣੂ ਬੰਬ ਚਲਾਉਣ ਦੀਆਂ ਧਮਕੀਆਂ ਦੇਣ ਵਾਲੇ ਕਿਮ ਦੇ ਵਿਹਾਰ ‘ਚ ਇੱਕਦਮ ਏਨਾ ਬਦਲਾਅ ਹੈਰਾਨੀਜਨਕ ਹੈ।
ਜੇਕਰ ਕਿਮ ਇਮਾਨਦਾਰੀ ਨਾਲ ਆਪਣੇ ਐਲਾਨਾਂ ਨੂੰ ਅੰਜਾਮ ਦਿੰਦੇ ਹਨ ਤਾਂ ਇਹ ਦੁਨੀਆ ਲਈ ਬਹੁਤ ਵੱਡਾ ਸੰਦੇਸ਼ ਹੋਵੇਗਾ ਕਿਮ-ਟਰੰਪ ਦੀ ਮੁਲਾਕਾਤ ਜੰਗ ਦੇ ਖ਼ਤਰਿਆਂ ‘ਤੇ ਅਮਨ ਦੀ ਵੱਡੀ ਜਿੱਤ ਸਾਬਤ ਹੋ ਸਕਦੀ ਹੈ ਦੁਨੀਆ ਨੂੰ ਦੋ ਵੱਡੇ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ-ਅੱਤਵਾਦ ਅਤੇ ਤਾਕਤਵਰ ਦੇਸ਼ਾਂ ਦਾ ਟਕਰਾਓ ਤਾਕਤਵਰ ਦੇਸ਼ਾਂ ਕੋਲ ਪਰਮਾਣੂ ਹਥਿਆਰ ਹਨ ਤੇ ਇਹਨਾਂ ਮੁਲਕਾਂ ਨੇ ਗੁੱਟਬੰਦੀ ਬਣਾਈ ਹੋਈ ਹੈ ਕੋਰਿਆਈ ਮੁਲਕਾਂ ‘ਚ 65 ਸਾਲਾਂ ਤੋਂ ਚੱਲੇ ਆ ਰਹੇ ਟਕਰਾਓ ਦੀ ਮੁੱਖ ਵਜ੍ਹਾ ਰੂਸ, ਚੀਨ ਤੇ ਅਮਰੀਕਾ ਦੇ ਹਿੱਤ ਸਨ ਰੂਸ ਤੇ ਚੀਨ ਉੱਤਰੀ ਕੋਰੀਆ ਦੀ ਪਿੱਠ ਥਾਪੜਦੇ ਆਏ ਹਨ ਤੇ ਦੱਖਣੀ ਕੋਰੀਆ ‘ਚ ਅਮਰੀਕਾ ਆਪਣਾ ਪ੍ਰਭਾਵ ਬਰਕਰਾਰ ਰੱਖਣਾ ਚਾਹੁੰਦਾ ਹੈ ਉਂਜ ਇਹ ਕਿਹਾ ਜਾਣਾ ਵੀ ਗਲਤ ਨਹੀਂ ਹੋਵੇਗਾ।
ਸਵਾ ਸੇਰ ਟੱਕਰਿਆ
ਕਿ ਸੇਰ ਉੱਤਰੀ ਕੋਰੀਆ ਦੇ ਹਾਕਮ, ਕਿਮ ਜੋਂਗ ਨੂੰ (Peace And Harmony) ਟਰੰਪ ਦੇ ਰੂਪ ‘ਚ ਸਵਾ ਸੇਰ ਟੱਕਰਿਆ ਹੈ ਇਹ ਟਰੰਪ ਦੀ ਪ੍ਰਾਪਤੀ ਹੈ ਕਿ ਉਹ ਚੀਨ ਤੇ ਰੂਸ ਦੇ ਪ੍ਰਭਾਵ ਦੇ ਬਾਵਜੂਦ ਉੱਤਰੀ ਕੋਰੀਆ ਨੂੰ ਸਹੀ ਰਾਹ ‘ਤੇ ਲਿਆਉਣ ‘ਚ ਕਾਮਯਾਬ ਹੋਏ ਹਨ ਟਰੰਪ ਦੇ ਪ੍ਰਭਾਵ ਦਾ ਹੀ ਨਤੀਜਾ ਸੀ ਕਿ ਇਸ ਮੁਲਾਕਾਤ ਤੋਂ ਪਹਿਲਾਂ ਕਿਮ ਜੋਂਗ ਤੇ ਦੱਖਣੀ ਕੋਰੀਆ ਦੇ ਆਗੂ ਨੇ ਸਰਹੱਦ ‘ਤੇ ਸਦਭਾਵਨਾ ਭਰੀ ਮੁਲਾਕਾਤ ਕਰਕੇ ਦਹਾਕਿਆਂ ਦੀ ਨਫ਼ਰਤ ਨੂੰ ਖਤਮ ਕੀਤਾ ਹੁਣ ਜੇਕਰ ਫਾਇਰ ਬਰਾਂਡ ਆਗੂਆਂ ਕਿਮ ਤੇ ਟਰੰਪ ਨੇ ਹਲੀਮੀ ਵਰਤੀ ਹੈ ਤਾਂ ਸਮਾਂ ਆ ਗਿਆ ਹੈ ਕਿ ਸੀਰੀਆ ਸਮੇਤ ਹੋਰਨਾਂ ਮੁਲਕਾਂ ‘ਚ ਰੂਸ ਤੇ ਚੀਨ ਨੂੰ ਅਮਨ-ਸ਼ਾਂਤੀ ਲਈ ਬਰਬਾਦੀ ਦਾ ਰਾਹ ਛੱਡ ਕੇ ਅਮਨ ਦੀ ਸਥਾਪਤੀ ਦੇ ਰਾਹ ਪੈਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਦਿਨ-ਦਿਹਾੜੇ ਸਪੈਸ਼ਲ ਬੱਚੇ ਦੇ ਸਾਹਮਣੇ ਮਾਂ ਦੀ ਕੁੱਟਮਾਰ ਕਰਕੇ ਬਦਮਾਸ਼ਾਂ ਨੇ ਲੁੱਟਿਆ ਲੱਖਾਂ ਦਾ ਸੋਨਾ ਤੇ ਨਕਦੀ
ਅੱਤਵਾਦ ਦੇ ਖਾਤਮੇ ਲਈ ਵੀ ਇਹਨਾਂ ਮੁਲਕਾਂ ਵੱਲੋਂ ਸਪੱਸ਼ਟ ਮਾਨ-ਦੰਡ ਅਪਣਾਏ ਜਾਣ ਖਾਸਕਰ ਪਾਕਿਸਤਾਨ, ਜੋ ਅੱਤਵਾਦ ਦੀ ਨਰਸਰੀ ਵਜੋਂ ਜਾਣਿਆ ਜਾਂਦਾ ਹੈ, ਸਬੰਧੀ ਠੋਸ ਨੀਤੀ ਅਪਣਾਏ ਜਾਣ ਦੀ ਜਰੂਰਤ ਹੈ ਹਾਫ਼ਿਜ ਮੁਹੰਮਦ ਸਈਅਦ, ਮਸੂਦ ਅਜਹਰ, ਜਕੀ ਉਰ ਰਹਿਮਾਨ ਲਖਵੀ ਖਿਲਾਫ਼ ਕਾਰਵਾਈ ਲਈ ਪਾਕਿ ਨੂੰ ਘੂਰਨ ਦੀ ਜਰੂਰਤ ਹੈ ਅਮਰੀਕਾ ਤੇ ਚੀਨ ਪਾਕਿਸਤਾਨ ਨੂੰ ਅੱਤਵਾਦੀਆਂ ਖਿਲਾਫ਼ ਕਾਰਵਾਈ ਕਰਨ ਲਈ ਕਹਿ ਚੁੱਕੇ ਹਨ ਰੂਸ ਨੂੰ ਇਸ ਮਾਮਲੇ ‘ਚ ਸਪੱਸ਼ਟ ਤੇ ਕਲਿਆਣਕਾਰੀ ਨੀਤੀ ਅਪਣਾਉਂਦੇ ਹੋਏ ਅਮਨ ਦੀ ਬਹਾਲੀ ਦੀ ਗੱਲ ਕਰਨੀ ਚਾਹੀਦੀ ਹੈ ਜੰਗ ਤੇ ਅੱਤਵਾਦ ਕਿਸੇ ਵੀ ਮੁਲਕ ਦੇ ਹਿੱਤ ‘ਚ ਨਹੀਂ ਬਦਲ ਰਹੇ ਹਾਲਾਤਾਂ ਅਨੁਸਾਰ ਵਿਵਾਦ ਸੁਲਝਾਉਣ ‘ਤੇ ਜ਼ੋਰ ਦਿੱਤਾ ਜਾਵੇ।