ਲੁਧਿਆਣਾ ਜ਼ਿਲ੍ਹੇ ’ਚ ਹੋਇਆ ਅਲਰਟ ਜਾਰੀ, ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਸਲਾਹ, ਜਾਣੋ ਕਾਰਨ

Ludhiana News
ਲੁਧਿਆਣਾ ਵਿਖੇ ਸੈਂਟਰਾ ਗਰੀਨ ਫਲੈਟ ਦੇ ਵਸਨੀਕਾਂ ਵੱਲੋਂ ਮੁਹੱਈਆ ਕਰਵਾਈ ਗਈ ਤੇਂਦੂਏ ਦੇ ਘੁੰਮਦੇ ਹੋਣ ਦੀ ਸੀਸੀਟੀਵੀ ਫੁਟੇਜ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਤੇਂਦੂਏ ਦੀ ਆਮਦ ਦੀ ਖ਼ਬਰ ਨੇ ਸਨਅੱਤੀ ਸ਼ਹਿਰ ਲੁਧਿਆਣਾ ਦੇ ਪੋਸ਼ ਇਲਾਕੇ ਸੈਂਟਰਾ ਗ੍ਰੀਨ ਫਲੈਟ ’ਚ ਰਹਿੰਦੇ ਲੋਕਾਂ ਨੂੰੂ ਦਹਿਸ਼ਤ ’ਚ ਪਾ ਰੱਖਿਆ ਹੈ। ਜਿਸ ਦੇ ਮੱਦੇਨਜ਼ਰ ਇਲਾਕੇ ਅੰਦਰ ਐਮਰਜੈਂਸੀ ਅਲਰਟ ਕੀਤਾ ਗਿਆ ਹੈ। ਇਸ ਲਈ ਹਰ ਵਿਅਕਤੀ ਸਹਿਮ ਦੇ ਮਾਹੌਲ ’ਚ ਹੈ। (Ludhiana News)

ਪ੍ਰਾਪਤ ਜਾਣਕਾਰੀ ਮੁਤਾਬਕ ਸਥਾਨਕ ਪੱਖਵਾਲ ਰੋਡ ’ਤੇ ਸਥਿੱਤ ਸੈਂਟਰਾ ਗਰੀਨ ਫਲੈਟ ’ਚ ਬੀਤੀ ਰਾਤ ਤੇਂਦੂਏ ਦੇ ਘੁੰਮਦਾ ਹੋਣ ਦੀ ਪੁਸ਼ਟੀ ਇਲਾਕੇ ਦੇ ਲੋਕਾਂ ਵੱਲੋਂ ਕੀਤੀ ਗਈ ਹੈ। ਜਿਸ ਕਾਰਨ ਹਰ ਸਖ਼ਸ ਸਹਿਮਿਆ ਹੋਇਆ ਹੈ। ਇਸ ਲਈ ਇਲਾਕੇ ਅੰਦਰ ਐਮਰਜੈਂਸ ਅਲਰਟ ਵੀ ਕੀਤਾ ਗਿਆ ਹੈ। ਫਲੈਟ ਵਸਨੀਕਾਂ ਨੇ ਕਿਹਾ ਕਿ ਵੀਡੀਓ ’ਚ ਤੇਂਦੂਆ ਵੇਖਿਆ ਗਿਆ ਹੈ। ਫਲੈਟ ਦੇ ਸਕੱਤਰ ਮੋਹਿੰਦਰ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ’ਚ ਤੇਂਦੂਏ ਦਾ ਕੱਟ ਕਰੀਬ ਢਾਈ- ਤਿੰਨ ਫੁੱਟ ਹੈ, ਜੋ ਕਿ ਕੰਧਾਂ ਟੱਪ ਕੇ ਬਾਹਰ ਚਲਾ ਗਿਆ ਹੈ। (Ludhiana News)

ਉਨਾਂ ਦੱਸਿਆ ਕਿ ਜਦੋਂ ਤੇਂਦੂਆ ਦੇਖਿਆ ਤਾਂ ਜਲਦ ਹੀ ਅੰਦਰ ਰਹਿ ਰਹੇ ਲੋਕਾਂ ਨੂੰ ਐਮਰਜੈਂਸੀ ਅਲਰਟ ਕੀਤਾ ਗਿਆ। ਉਨਾਂ ਨੂੰ ਬਾਹਰ- ਅੰਦਰ ਜਾਣ ਤੋਂ ਮਨਾ ਕੀਤਾ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਚੌਕਸ ਰਹਿਣ ਲਈ ਅਲਰਟ ਕੀਤਾ ਗਿਆ ਹੈ। ਦਿੱਤੀ ਗਈ ਸੂਚਨਾ ਤੋਂ ਬਾਅਦ ਪੁਲਿਸ ਮੁਲਾਜਮਾਂ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਭਾਲ ਕੀਤੀ ਜਾ ਰਹੀ ਹੈ। ਸਕੱਤਰ ਮੋਹਿੰਦਰ ਮੁਤਾਬਕ ਤੇਂਦੂਆ ਬਾਹਰ ਜਾ ਚੁੱਕਾ ਹੈ ਇਸ ਲਈ ਹੋਰਨਾ ਨਾਲ ਲੱਗਦੇ ਇਲਾਕਿਆਂ ’ਚ ਅਲਰਟ ਦੀ ਜਰੂਰਤ ਹੈ। ਉਧਰ ਸੂਚਨਾ ਮਿਲਦਿਆਂ ਹੀ ਵਣ ਵਿਭਾਗ ਦੇ ਅਧਿਕਾਰੀਆਂ ਵੱਲੋਂ ਪਿੰਜਰੇ ਸਮੇਤ ਸੈਂਟਰਾ ਗ੍ਰੀਨ ਫਲੈਟ ’ਚ ਪਹੁੰਚ ਕੀਤੀ ਗਈ ਪਰ ਕਿਸੇ ਵੱਲੋ ਵੀ ਅਧਿਕਾਰਤ ਤੌਰ ’ਤੇ ਤੇਂਦੂਏ ਦੇ ਇਲਾਕੇ ਅੰਦਰ ਮੌਜੂਦ ਹੋਣ ਦੀ ਪੁਸ਼ਟੀ ਨਹੀਂ ਕੀਤੀ।

ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਸਕਿਲ ਫੁਲਕਾਰੀ ਪ੍ਰੋਜੈਕਟ ਦੀ ਪਹਿਲੀ ਪ੍ਰੋਜੈਕਟ ਰਿਪੋਰਟ ਰਿਲੀਜ਼