ਅਮਿਤ ਸ਼ਾਹ ਨੂੰ ਹਸਪਤਾਲ ‘ਚੋਂ ਮਿਲੀ ਛੁੱਟੀ

BJP, Amit Shah, Article

 12 ਦਿਨ ਏਮਸ ‘ਚ ਇਲਾਜ ਚੱਲਿਆ

ਨਵੀਂ ਦਿੱਲੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਸੋਮਵਾਰ ਨੂੰ ਅਖਿਲ ਭਾਰਤੀ ਆਯੁਰਵਿਗਿਆਨ ਸੰਸਥਾਨ (ਏਮਜ਼) ‘ਚੋਂ ਛੁੱਟੀ ਮਿਲ ਗਈ। ਏਮਜ਼ ਨੇ ਹਾਲ ‘ਚ ਬਿਆਨ ਜਾਰੀ ਕਰਕੇ ਕਿਹਾ ਸੀ ਕਿ ਸ਼ਾਹ ਠੀਕ ਹੋ ਚੁੱਕੇ ਹਨ ਤੇ ਉਨ੍ਹਾਂ ਨੂੰ ਛੇਤੀ ਹੀ ਛੁੱਟੀ ਦੇ ਦਿੱਤੀ ਜਾਵੇਗੀ। ਸ਼ਾਹ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਤੋਂ ਬਾਅਦ 18 ਅਗਸਤ ਨੂੰ ਏਮਸ ‘ਚ ਭਰਤੀ ਕਰਵਾਇਆ ਗਿਆ ਸੀ।

ਉਨ੍ਹਾਂ ਦਾ 12 ਦਿਨ ਏਮਸ ‘ਚ ਇਲਾਜ ਚੱਲਿਆ। ਇਸ ਤੋਂ ਪਹਿਲਾਂ ਸ਼ਾਹ ਕੋਰੋਨਾ ਪੀੜਤ ਹੋ ਗਏ ਸਨ। ਉਨ੍ਹਾਂ ਨੂੰ ਦੋ ਅਗਸਤ ਨੂੰ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਤੇ 14 ਅਗਸਤ ਤੱਕ ਉੱਥ ਇਲਾਜ ਚੱਲਿਆ ਸੀ। ਸੂਤਰਾਂ ਅਨੁਸਾਰ ਸ਼ਾਹ ਨੂੰ ਅੱਜ ਸਵੇਰੇ ਹਸਪਤਾਲ ‘ਚੋਂ ਛੁੱਟੀ ਮਿਲ ਗਈ ਹੈ।  ਏਮਸ ‘ਚ ਉਨ੍ਹਾਂ ਦਾ ਇਲਾਜ ਡਾਇਰੈਕਟਰ ਡਾਕਟਰ ਰਣਦੀਪ ਗੁਲੇਰੀਆ ਦੀ ਅਗਵਾਈ ‘ਚ ਹੋਇਆ। ਜਿੱਥੇ ਅੱਜ ਠੀਕ ਹੋਣ ‘ਤੇ ਗ੍ਰਹਿ ਮੰਤਰੀ ਨੂੰ ਡਿਸਚਾਰਜ਼ ਕਰ ਦਿੱਤਾ ਗਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.