ਅਮਿਤ ਸ਼ਾਹ ਨੇ CRPF ਹੈੱਡਕੁਆਰਟਰ ਦਾ ਰੱਖਿਆ ਨੀਂਹ ਪੱਥਰ

CRPF

2019 ‘ਚ ਸਭ ਤੋਂ ਵੱਧ ਸ਼ੌਰਆਿ ਚੱਕਰ CRPF ਨੂੰ ਮਿਲੇ

ਨਵੀਂ ਦਿੱਲੀ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੀਂ ਦਿੱਲੀ ਵਿਖੇ ਅੱਜ ਭਾਵ ਐਤਵਾਰ ਨੂੰ ਸੀ. ਆਰ. ਪੀ. ਐੱਫ. (CRPF) ਹੈੱਡਕੁਆਰਟਰ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਸ਼ਾਹ ਨੇ ਕਿਹਾ ਕਿ ਸੀ. ਆਰ. ਪੀ. ਐੱਫ. ਦੁਨੀਆ ਦੀ ਸਭ ਤੋਂ ਬਹਾਦਰ ਹਥਿਆਰਬੰਦ ਫੋਰਸ ਹੈ। ਕਈ ਮੌਕਿਆਂ ‘ਤੇ ਜਵਾਨਾਂ ਨੇ ਆਪਣੇ ਬਲੀਦਾਨ ਨਾਲ ਇਸ ਗੱਲ ਨੂੰ ਸਿੱਧ ਕੀਤਾ ਹੈ। ਕਰੀਬ 2,184 ਜਵਾਨਾਂ ਨੇ ਭਾਰਤ ਮਾਤਾ ਲਈ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ 21 ਅਕਤੂਬਰ 1959 ਨੂੰ ਸੀ. ਆਰ. ਪੀ. ਐੱਫ. ਦੇ ਸਿਰਫ 10 ਜਾਬਾਜ਼ਾਂ ਨੇ ਆਟੋਮੈਟਿਕ ਹਥਿਆਰਾਂ ਨਾਲ ਲੈੱਸ ਚੀਨ ਦੀ ਟੁੱਕੜੀ ਦਾ ਸਾਹਮਣਾ ਕੀਤਾ ਅਤੇ ਬਲੀਦਾਨ ਦਿੱਤਾ। ਅੱਜ ਸੀ. ਆਰ. ਪੀ. ਐੱਫ. ਲਈ ਬਹੁਤ ਮਾਣ ਵਾਲਾ ਦਿਨ ਹੈ।

ਇਹ ਮੇਰੇ ਲਈ ਵੀ ਬਹੁਤ ਮਾਣ ਵਾਲ ਪਲ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਹੈੱਡਕੁਆਰਟ ਦਾ ਨੀਂਹ ਪੱਥਰ ਮੇਰੇ ਹੱਥੋਂ ਰੱਖਿਆ ਜਾ ਰਿਹਾ ਹੈ। ਸ਼ਾਹ ਨੇ ਕਿਹਾ ਕਿ ਗੁਆਂਢੀ ਦੇਸ਼ ਨੇ ਲੋਕਾਂ ਨੂੰ ਗੁੰਮਰਾਹ ਕੀਤਾ, ਤਾਂ ਕਿ ਅੱਤਵਾਦ ਫੈਲਾਇਆ ਜਾ ਸਕੇ। 2019 ‘ਚ ਭਾਰਤ ਸਰਕਾਰ ਨੇ ਕਈ ਸ਼ੌਰਈਆ ਚੱਕਰ ਪ੍ਰਦਾਨ ਕੀਤੇ। ਸਭ ਤੋਂ ਜ਼ਿਆਦਾ ਸੀ. ਆਰ. ਪੀ. ਐੱਫ ਨੇ ਪ੍ਰਾਪਤ ਕੀਤੇ। ਦੇਸ਼ ਵਿਚ ਕਿਸੇ ਵੀ ਪ੍ਰਕਾਰ ਦੇ ਦੰਗੇ ਹੋਏ ਤਾਂ ਉਨ੍ਹਾਂ ਨੂੰ ਸੀ. ਆਰ. ਪੀ. ਐੱਫ. ਨੇ ਕੰਟਰੋਲ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਹਥਿਆਰਬੰਦ ਫੋਰਸ ਦੇ ਜਵਾਨਾਂ ਲਈ ਇਕ ਸੂਤਰ ਅਪਣਾਇਆ ਹੈ ਕਿ ਤੁਸੀਂ ਦੇਸ਼ ਦੀ ਸੁਰੱਖਿਆ ਕਰੋ, ਤੁਹਾਡੇ ਪਰਿਵਾਰ ਦੀ ਚਿੰਤਾ ਅਤੇ ਸੁਰੱਖਿਆ ਅਸੀਂ ਕਰਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here