ਕੈਨੇਡਾ-ਭਾਰਤ ਤਣਾਅ ਦਰਮਿਆਨ NIA ਨੇ ਗੋਲਡੀ ਬਰਾੜ ਸਮੇਤ 11 ਗੈਂਗਸਟਰ-ਅੱਤਵਾਦੀਆਂ ਦੀ ਸੂਚੀ ਕੀਤੀ ਜਾਰੀ

NIA News

ਕੈਨੇਡਾ। ਭਾਰਤ ਅਤੇ ਕੈਨੇਡਾ ਦਰਮਿਆਨ ਤਣਾਅ ਚੱਲ ਰਿਹਾ ਹੈ। ਇਸ ਤਣਾਅ ਦੌਰਾਨ ਭਾਰਤ ਦੀ ਰਾਸ਼ਟਰੀ ਜਾਂਚ ਏਜੰਸੀ (NIA) ਨੇ ਅੱਤਵਾਦੀ-ਗੈਂਗਸਟਰ ਨੈੱਟਵਰਕ ਨੂੰ ਤਬਾਹ ਕਰਨ ਲਈ 11 ਖੂੰਖਾਰ ਅਪਰਾਧੀਆਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਗੈਂਗ ਦਾ ਗੈਂਗਸਟਰ ਗੋਲਡੀ ਬਰਾੜ ਹੈ ਜੋ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਹੈ। ਦੂਜੇ ਨੰਬਰ ‘ਤੇ ਗੈਂਗਸ਼ਟਰ ਲਾਰੇਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਦਾ ਹੈ। ਇਸ ਤੋਂ ਇਲਾਵਾ ਹੋਰ ਅਪਰਾਧੀ ਦੀ ਵੀ ਫੋਟੋ ਸਮੇਤ ਸੂਚੀ ਜਾਰੀ ਕੀਤੀ ਹੈ।(NIA News)

ਐਨਆਈਏ ਨੇ ਟਵਿੱਟ ਕੀਤਾ ਜਿਸ ’ਚ ਲਿਖਿਆ ਹੈ ਫੋਟੋਆਂ ਵਿੱਚ ਦਿਖਾਏ ਗਏ ਇਹ 11 ਵਿਅਕਤੀ RC-38/2022/NIA/DLI ਅਤੇ RC-39/2022/NIA/DLI ਦੀ ਜਾਂਚ ਵਿੱਚ ਲੋੜੀਂਦੇ ਹਨ। ਜੇਕਰ ਕਿਸੇ ਨੂੰ ਇਹਨਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ WhatsApp DM @ +91 7290009373 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here