ਅਫਗਾਨਿਸਤਾਨ ‘ਚ ਗੋਲੀਬਾਰੀ ‘ਚ ਅਮਰੀਕੀ ਸੈਨਿਕ ਦੀ ਮੌਤ

American Soldier Dies, Firing In Afghanistan

ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ

ਵਾਸ਼ਿੰਗਟਨ, ਏਜੰਸੀ। ਅਫਗਾਨਿਸਤਾਨ ‘ਚ ਗੋਲੀਬਾਰੀ ਦੀ ਮਾਮੂਲੀ ਘਟਨਾ ‘ਚ ਇੱਕ ਅਮਰੀਕੀ ਸੈਨਿਕ ਦੀ ਮੌਤ ਹੋ ਗਈ। ਉਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੀ ਅਗਵਾਈ ਵਾਲੇ ਮਿਸ਼ਨ ਰੇਸੋਲਿਊਟ ਸਪੋਰਟਸ ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਬਿਆਨ ਅਨੁਸਾਰ ਅਫਗਾਨਿਸਤਾਨ ‘ਚ ਅੱਜ ਗੋਲੀਬਾਰੀ ਦੀ ਇੱਕ ਮਾਮੂਲੀ ਘਟਨਾ ‘ਚ ਇੱਕ ਅਮਰੀਕੀ ਸੈਨਿਕ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 ਸੈਨਿਕ ਦੇ ਪਰਿਵਾਰ ਨੂੰ ਨਹੀ ਜਾਣਕਾਰੀ

ਇਸ ਘਟਨਾ ਸਬੰਧੀ ਮਾਰੇ ਗਏ ਸੈਨਿਕ ਦੇ ਪਰਿਵਾਰ ਨੂੰ ਕੋਈ ਜਾਣਕਾਰੀ ਨਹੀ ਤੇ ਨਾ ਹੀ ਮਾਰੇ ਗਏ ਸੈਨਿਕ ਦਾ ਨਾਂਅ ਜਨਤਕ ਕੀਤਾ ਗਿਆ ਹੈ। ਇਸ ਸਬੰਧੀ ਅਮਰੀਕੀ ਰੱਖਿਆ ਵਿਭਾਗ ਦੀ ਨੀਤੀ ਅਨੁਸਾਰ ਮ੍ਰਿਤਕ ਸੈਨਿਕ ਦੀ ਸੂਚਨਾ ਉਸ ਦੇ ਪਰਿਵਾਰ ਵਾਲਿਆਂ ਨੂੰ ਦੇਣ ਦੇ 24 ਘੰਟੇ ਬਾਅਦ ਹੀ ਉਸ ਦਾ ਨਾਮ ਜਨਤਕ ਕੀਤਾ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here