ਇਸਲਾਮਾਬਾਦ (ਏਜੰਸੀ)। ਅਮਰੀਕਾ ਨੇ ਪਾਕਿਸਤਾਨ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤੀ ਲਈ ਆਪਣੀ ਰੱਖਿਆ ਨੀਤੀ ਵਿੱਚ ਬਦਲਾਅ ਕਰੇ। ਭਾਰਤ ਤੋਂ ਪਾਕਿਸਤਾਨ ਨੂੰ ਕੋਈ ਖ਼ਤਰਾ ਨਹੀਂ ਹੈ। ਪਾਕਿਸਤਾਨ ਦੇ ਰੱਖਿਆ ਮੰਤਰੀ ਖੁਰਮ ਦਸਤਗੀਰ ਖਾਨ ਮੁਤਾਬਕ ਅਮਰੀਕਾ ਪਾਕਿਸਤਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਤੋਂ ਉਸ ਨੂੰ ਕੋਈ ਖ਼ਤਰਾ ਨਹੀਂ ਹੈ। ਦਸਤਗੀਰ ਨੇ ਅਮਰੀਕਾ ਨਾਲ ਪਾਕਿਸਤਾਨ ਦੀ ਹਾਲ ਦੀ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ਾਂ ਦਰਮਿਆਨ ਬਿਲਕੁਲ ਸਾਫ਼ ਗੱਲਬਾਤ ਹੋਈ। ਉਨ੍ਹਾਂ ਕਿਹਾ ਕਿ ਹਰ ਚੀਜ਼ ਆਹਮੋ-ਸਾਹਮਣੇ ਸੀ। ਅਸੀਂ ਗਲਤਫਹਿਮੀਆਂ ਦੂਰ ਕਰਨ ਲਈ ਇੱਕ-ਇੱਕ ਚੀਜ਼ ‘ਤੇ ਗੱਲ ਕੀਤੀ।
ਅਖ਼ਬਾਰ ਡਾਨ ਮੁਤਾਬਕ ਦਸਤਗੀਰ ਨੇ ਨੈਸ਼ਨਲ ਅਸੈਂਬਲੀ ਵਿੱਚ ਸੋਮਵਾਰ ਨੂੰ ਸਰਕਾਰ ਦੀ ਵਿਦੇਸ਼ ਨੀਤੀ ਅਤੇ ਪਾਕਿਸਤਾਨ ਵਿੱਚ ਸੁਰੱਖਿਆ ਦੀ ਸਥਿਤੀ ‘ਤੇ ਪਾਲਿਸੀ ਸਟੇਟਮੈਂਟ ਜਾਰੀ ਕੀਤਾ। ਉਨ੍ਹਾਂ ਦੁੱਖ ਪ੍ਰਗਟਾਇਆ ਕਿ ਅਮਰੀਕਾ ਲਾਈਨ ਆਫ਼ ਕੰਟਰੋਲ ‘ਤੇ ਭਾਰਤ ਦੇ ਹਮਲਾਵਰ ਰੁਖ ‘ਤੇ ਨਰਮ ਰਵੱਈਆ ਅਪਣਾ ਰਿਹਾ ਹੈ। ਦਸਤਗੀਰ ਨੇ ਕਿਹਾ ਕਿ ਅਮਰੀਕਾ ਪਾਕਿਸਤਾਨ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਭਾਰਤ ਉਸ ਲਈ ਖ਼ਤਰਾ ਨਹੀਂ ਹੈ। ਉਸ ਨੂੰ ਭਾਰਤ ਲਈ ਆਪਣੀ ਰੱਖਿਆ ਨੀਤੀ ਬਦਲ ਲੈਣੀ ਚਾਹੀਦੀ ਹੈ ਪਰ ਸੱਚਾਈ ਬਦਲ ਨਹੀਂ ਸਕਦੀ। ਭਾਰਤ ਦੇ ਇਰਾਦੇ ਅਤੇ ਸਮਰੱਥਾਵਾਂ ਦੋਵੇਂ ਭਾਰਤ ਦੇ ਖਿਲਾਫ਼ ਹਨ। ਭਾਰਤ ਪਾਕਿਸਤਾਨ ਦੇ ਖਿਲਾਫ਼ ਅੱਤਵਾਦੀਆਂ ਲਈ ਅਫ਼ਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਕਰ ਰਿਹਾ ਹੈ। ਹਾਲਾਂਕਿ, ਭਾਰਤ ਪਾਕਿਸਤਾਨ ਦੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਰਿਹਾ ਹੈ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਦਸਤਗੀਰ ਨੇ ਦੋਸ਼ ਲਾਇਆ ਕਿ ਭਾਰਤ ਅੱਜ ਦੀ ਤਾਰੀਖ਼ ਵਿੱਚ ਸਭ ਤੋਂ ਜ਼ਿਆਦਾ ਫੌਜੀ ਤਿਆਰੀਆਂ ਕਰਨ ਵਾਲਾ ਦੇਸ਼ ਬਣ ਗਿਆ ਹੈ। ਇਹ ਝਗੜਾਲੂ ਦੇਸ਼ ਹੈ। ਉਹ ਲਗਾਤਾਰ ਪਾਕਿਸਤਾਨ ਖਿਲਾਫ਼ ਵਿਰੋਧੀ ਰੁਖ਼ ਅਪਣਾ ਰਿਹਾ ਹੈ। ਭਾਰਤ ਦੀ ਮੌਜ਼ੂਦਾ ਸਰਕਾਰ ਨੇ ਸ਼ਾਂਤੀ ਬਹਾਲੀ ਲਈ ਹੈਰਾਨੀਜਨਕ ਤੌਰ ‘ਤੇ ਸਪੇਸ਼ ਕਾਫ਼ੀ ਘੱਟ ਕਰ ਦਿੱਤਾ ਹੈ। ਪਾਕਿ ਰੱਖਿਆ ਮੰਤਰੀ ਨੇ ਕਿਹਾ ਕਿ ਅਮਰੀਕਾ ਅੱਤਵਾਦੀ ਖਿਲਾਫ਼ ਉਨ੍ਹਾਂ ਦੇ ਦੇਸ਼ ਦੇ ਬਲੀਦਾਨ ਨੂੰ ਮਾਨਤਾ ਦੇਵੇ। ਪਾਕਿਸਤਾਨ ਅਤੇ ਇਸ ਦੀ ਜਨਤਾ ਨੇ 2001 ਤੋਂ ਹੀ ਅੱਤਵਾਦੀ ਦੇ ਖਿਲਾਫ਼ ਕਾਫ਼ੀ ਬਲੀਦਾਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਅਫ਼ਗਾਨਿਸਤਾਨ ਨੂੰ ਅੰਦਰੂਨੀ ਸਮਝੌਤੇ ਦੀ ਕੋਸ਼ਿਸ਼ ਨੂੰ ਉਤਸ਼ਾਹਿਤ ਨਹੀਂ ਕਰ ਰਿਹਾ। ਇਹ ਦੇਸ਼ ਹੁਣ ਅੱਤਵਾਦੀਆਂ ਦੀ ਸੁਰੱਖਿਅਤ ਪਨਾਹਗਾਹ ਬਣ ਗਿਆ ਹੈ।