ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹੈ ਅਮਰੀਕਾ: ਰੂਸ

America, Promoting, Arms, Race, Russia

ਅਮਰੀਕਾ ਦੇ ਆਈਐਨਐਫ ਸੰਧੀ ਛੱਡਣ ‘ਤੇ ਆਇਆ ਬਿਆਨ

ਮਾਸਕੋ, ਏਜੰਸੀ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੋਸਕੋਵ ਨੇ ਕਿਹਾ ਕਿ ਇੰਟਰਮੀਡੀਏਟ-ਰੇਂਜ ਨਿਊਕਲੀਅਰ ਫੋਰਸ (ਆਈਐਨਐਫ) ਸੰਧੀ ਨੂੰ ਛੱਡ ਕੇ ਅਮਰੀਕਾ ਹਥਿਆਰਾਂ ਦੀ ਹੋੜ ਨੂੰ ਬੜਾਵਾ ਦੇ ਰਿਹਾ ਹੈ। ਰੂਸ ਦੀ ਸਮਾਚਾਰ ਏਜੰਸੀ ਅਨੁਸਾਰ ਸ੍ਰੀ ਪੇਸਕੋਵ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਬਹੁਤ ਹੀ ਖਤਰਨਾਕ ਸਥਿਤੀ ਹੈ।  ਅਸਲ ‘ਚ ਇਹ ਅਮਰੀਕਾ ਦਾ ਹਥਿਆਰਾਂ ਦੀ ਹੋੜ ਸ਼ੁਰੂ ਕਰਨ ਅਤੇ ਫੌਜੀ ਸੰਭਾਵਨਾਵਾਂ ਨੂੰ ਬੜਾਵਾ ਦੇਣ ਦਾ ਇਰਾਦਾ ਹੈ। ਇਹ ਵਿਸ਼ਵ ਨੂੰ ਅਸੁਰੱਖਿਅਤ ਜਗ੍ਹਾ ਬਣਾ ਦੇਵੇਗਾ। ਸ੍ਰੀ ਪੇਸਕੋਵ ਨੇ ਦੱਸਿਆ ਕਿ ਸ੍ਰੀ ਪੁਤਿਨ ਨੇ ਵੀ ਕਿਹਾ ਹੈ ਕਿ ਇਸ ਸੰਦਰਭ ‘ਚ ਅਸੀਂ ਨਿਸ਼ਚਿਤ ਤੌਰ ‘ਤੇ ਆਪਣੇ ਰਾਸ਼ਟਰ ਹਿੱਤਾਂ ਅਤੇ ਰੂਸ ਦੀ ਰਾਸ਼ਟਰੀ ਸੁਰੱਖਿਆ ਨੂੰ ਸਭ ਤੋਂ ਪਹਿਲਾਂ ਅਤੇ ਮਹੱਤਵਪੂਰਨ ਮੰਨਾਂਗੇ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here