USA vs Canada: ਜੋਨਸ ਦੀ ਤੂਫਾਨੀ ਪਾਰੀ, ਅਮਰੀਕਾ ਨੇ ਕੈਨੇਡਾ ਨੂੰ 7 ਵਿਕਟਾਂ ਨਾਲ ਹਰਾਇਆ

USA vs Canada

ਜੋਨਸ ਨੇ 40 ਗੇਂਦਾਂ ’ਚ ਬਣਾਈਆਂ ਨਾਬਾਦ 94 ਦੌੜਾਂ | USA vs Canada

  • ਗੌਸ ਨਾਲ 131 ਦੌੜਾਂ ਦੀ ਸਾਂਝੇਦਾਰੀ

ਡੱਲਾਸ (ਏਜੰਸੀ)। ਟੀ20 ਵਿਸ਼ਵ ਕੱਪ ਦੀ ਸ਼ੁਰੂਆਤ ਹੋ ਗਈ ਹੈ। ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਮੇਜ਼ਬਾਨ ਅਮਰੀਕਾ (USA) ਤੇ ਕੈਨੇਡਾ (Canada) ਵਿਚਕਾਰ ਖੇਡਿਆ ਗਿਆ। ਅਮਰੀਕਾ ਨੇ ਡਲਾਸ ਦੇ ਗ੍ਰੈਂਡ ਪ੍ਰੇਰੀ ਕ੍ਰਿਕੇਟ ਸਟੇਡੀਅਮ ’ਚ ਟਾਸ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਕੈਨੇਡਾ ਨੇ ਆਪਣੇ 20 ਓਵਰਾਂ ’ਚ 5 ਵਿਕਟਾਂ ਗੁਆ ਕੇ 194 ਦੌੜਾਂ ਬਣਾਈਆਂ ਪਰ ਅਮਰੀਕਾ ਨੇ ਇਹ ਟੀਚੇ ਨੂੰ ਸਿਰਫ 17.4 ਗੇਂਦਾਂ ’ਚ ਹੀ ਸਿਰਫ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। (USA vs Canada)

ਇਹ ਵੀ ਪੜ੍ਹੋ : Ind vs Ban Warm up: IND vs BAN ਅਭਿਆਸ ਮੈਚ ਅੱਜ, ਵਿਰਾਟ ਨਹੀਂ ਖੇਡਣਗੇ, ਯਸ਼ਸਵੀ-ਅਰਸ਼ਦੀਪ ਸਾਹਮਣੇ ਚੁਣੌਤੀ

ਅਮਰੀਕਾ ਵੱਲੋਂ ਆਰੋਨ ਜੋਨਸ ਨੇ ਨਾਬਾਦ 94 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਨੇ 17ਵੇਂ ਓਵਰ ਦੀ ਚੌਥੀ ਗੇਂਦ ’ਤੇ ਛੱਕਾ ਜੜ ਕੇ ਟੀਮ ਨੂੰ ਜਿੱਤ ਦਿਵਾਈ। ਜੋਨਸ ਨੇ ਐਂਡਰੀਜ਼ ਗੌਸ ਨਾਲ ਤੀਜੀ ਵਿਕਟ ਲਈ 131 ਦੌੜਾਂ ਦੀ ਮਜ਼ਬੂਤ ਸਾਂਝੇਦਾਰੀ ਕੀਤੀ। ਜੋਨਸ ਨੂੰ ਇਸ ਸ਼ਾਨਦਾਰ ਪ੍ਰਦਰਸ਼ਨ ਲਈ ‘ਪਲੇਆਰ ਆਫ ਦਾ ਮੈਚ’ ਦਾ ਅਵਾਰਡ ਦਿੱਤਾ ਗਿਆ। ਜੋਨਸ ਨੇ ਆਪਣੀ ਤੂਫਾਨੀ ਪਾਰੀ ’ਚ 4 ਚੌਕੇ ਤੇ 10 ਛੱਕੇ ਜੜੇ। ਕੈਨੇਡਾ ਵੱਲੋਂ ਨਵਨੀਤ ਧਾਲੀਵਾਲ ਨੇ ਸਭ ਤੋਂ ਵੱਡੀ ਪਾਰੀ ਖੇਡਦੇ ਹੋੲੈ 44 ਗੇਂਦਾਂ ’ਚ 6 ਚੌਕੇ ਤੇ 3 ਛੱਕਿਆਂ ਦੀ ਮੱਦਦ ਨਾਲ 61 ਦੌੜਾਂ ਬਣਾਈਆਂ ਸਨ। ਅਮਰੀਕਾ ਦੇ ਬੱਲੇਬਾਜ਼ਾ ਅੱਗੇ ਕੈਨੇਡਾ ਦੇ ਗੇਂਦਬਾਜ਼ ਪੂਰੀ ਤਰ੍ਹਾਂ ਬੇਬਸ ਨਜ਼ਰ ਆਏ। (USA vs Canada)

ਕੈਨੇਡਾ ਦੇ ਗੇਂਦਬਾਜ਼ ਮਹਿੰਗੇ ਸਾਬਤ | USA vs Canada

ਅਮਰੀਕਾ ਦੇ ਬੱਲੇਬਾਜ਼ਾਂ ਨੇ ਕੈਨੇਡਾ ਦੇ ਗੇਂਦਬਾਜ਼ਾਂ ਦੀ ਚੰਗੀ ਤਰ੍ਹਾਂ ਕੁਟਾਈ ਕੀਤੀ, ਕੈਨੇਡਾ ਲਈ ਕਲੀਮ ਸਾਨਾ, ਡਿਲਨ ਹੇਈਲਿਗਰ ਅਤੇ ਨਿਖਿਲ ਦੱਤਾ ਨੇ 1-1 ਵਿਕਟ ਲਈ, ਟੀਮ ਲਈ ਨਿਖਿਲ ਦੱਤਾ ਸਭ ਤੋਂ ਮਹਿੰਗੇ ਸਾਬਤ ਹੋਏ, ਜਿਨ੍ਹਾਂ ਨੇ 2.4 ਓਵਰਾਂ ’ਚ 15.40 ਦੀ ਇਕਾਨਮੀ ਨਾਲ 41 ਦੌੜਾਂ ਦਿੱਤੀਆਂ। ਇਸ ਤੋਂ ਇਲਾਵਾ ਪਰਗਟ ਸਿੰਘ ਨੇ 1 ਓਵਰ ’ਚ 15 ਦੌੜਾਂ ਦਿੱਤੀਆਂ। ਜੇਰੇਮੀ ਗਾਰਡਨ ਨੇ 3 ਓਵਰਾਂ ’ਚ 14.70 ਦੀ ਇਕਾਨਮੀ ਨਾਲ 44 ਦੌੜਾਂ ਦਿੱਤੀਆਂ ਤੇ ਕਪਤਾਨ ਸਾਦ ਬਿਨ ਜਫਰ ਨੇ 4 ਓਵਰਾਂ ’ਚ 10.50 ਦੀ ਦੀ ਇਕਾਨਮੀ ਨਾਲ 42 ਦੌੜਾਂ ਦਿੱਤੀਆਂ। (USA vs Canada)