2 ਦਿਨ ਤੋਂ ਲਾਪਤਾ ਅੰਬਾਲਾ ਦੇ ਹੋਟਲ ਮਾਲਕ ਦਾ ਕਤਲ

ਦੁਰਾਨਾ ਦੇ ਖੇਤਾਂ ’ਚ ਮਿਲੀ ਲਾਸ਼ | Hotel Owner

ਅੰਬਾਲਾ, (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਅੰਬਾਲਾ (Hotel Owner) ’ਚ ਪਿਛਲੇ 2 ਦਿਨਾਂ ਤੋਂ ਲਾਪਤਾ ਹੋਟਲ ਮਾਲਕ ਦੀ ਲਾਸ਼ ਪਿੰਡ ਦੁਰਾਨਾ ਦੇ ਖੇਤਾਂ ’ਚੋਂ ਮਿਲੀ ਹੈ। ਨੌਜਵਾਨ ਦੀ ਕਮੀਜ ਖੂਨ ਨਾਲ ਲਿਬੜੀ ਹੋਈ ਮਿਲੀ ਹੈ ਅਤੇ ਪੈਰ ਚਾਦਰ ਨਾਲ ਬੰਨ੍ਹੇ ਹੋਏ ਸਨ। ਬਾਜੂ ਅਤੇ ਚਿਹਰੇ ’ਤੇ ਸੱਟਾਂ ਦੇ ਨਿਸ਼ਾਨ ਹਨ। ਹੋਟਲ ਮਾਲਕ ਦੇ ਪਰਿਵਾਰਕ ਮੈਂਬਰਾਂ ਨੇ (Hotel Owner) ਕਤਲ ਦਾ ਸ਼ੱਕ ਜਾਹਿਰ ਕੀਤਾ ਹੈ। ਪੁਲਿਸ ਨੇ ਲਾਸ਼ ਨੂੰ ਕਬਜੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : IPL Final : ਮੀਂਹ ਦਾ ਖਤਰਾ ਟਲਿਆ, ਅਹਿਮਦਾਬਾਦ ’ਚ ਮੌਸਮ ਹੋਇਆ ਸਾਫ

ਪਿੰਡ ਨੂਰਪੁਰ ਵਾਸੀ ਸੋਨੀਆ ਨੇ ਸਦਰ ਥਾਣਾ ਪੁਲਿਸ (Hotel Owner) ਨੂੰ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦਾ ਪਿਤਾ ਸੁਖਚੈਨ ਸਿੰਘ ਦੁਰਾਨਾ ਚੌਕ ’ਤੇ ਜੀਐੱਫਸੀ ਨਾਂਅ ਦੇ ਹੋਟਲ ਚਲਾਉਂਦਾ ਹੈ। ਉਹ ਰੁਜ਼ਾਨਾ ਰਾਤ 11 ਵਜੇ ਘਰ ’ਤੇ ਆਉਂਦੇ ਸਨ, ਪਰ 26 ਮਈ ਦੀ ਰਾਤ ਨੂੰ ਉਹ ਘਰ ਨਹੀਂ ਆਏ। ਰਾਤ 11 ਵਜੇ ਉਨ੍ਹਾਂ ਦਾ ਨੰਬਰ ਵੀ ਬੰਦ ਆ ਰਿਹਾ ਸੀ। ਪੁਲਿਸ ਨੇ ਗੁਮਸ਼ੁਦਾ ਦੀ ਰਿਪੋਰਟ ਦਰਜ ਕਰਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਸੀ।

LEAVE A REPLY

Please enter your comment!
Please enter your name here