ਇਸ ਸੂਬੇ ਦੀ ਸਰਕਾਰ ਨੇ ਲਾਇਆ ਮਹਿੰਗਾਈ ਰਾਹਤ ਕੈਂਪ, ਜਾਣੋ ਕਿੰਨੇ ਲੋਕਾਂ ਕਰਵਾਈ ਰਜਿਸਟਰੇਸ਼ਨ

Government Schemes

ਜੈਪੁਰ। ਰਾਜਸਥਾਨ ’ਚ ਚਲਾਏ ਜਾ ਰਹੇ ਮਹਿੰਗਾਈ ਰਾਹਤ ਕੈਂਪ (Government Schemes) ’ਚ ਬੀਤੇ 34 ਦਿਨਾਂ ’ਚ ਜੈਪੁਰ ਦੇ ਕੁੱਲ 18 ਲੱਖ 16 ਹਜ਼ਾਰ 520 ਪਰਿਵਾਰਾਂ ’ਚੋਂ 11 ਲੱਖ 323 ਪਰਿਵਾਰ ਭਾਵ 60 ਫ਼ੀਸਦੀ ਤੋਂ ਜ਼ਿਆਦਾ ਪਰਿਵਾਰਾਂ ਨੇ ਮਹਿੰਗਾਈ ਰਾਹਤ ਕੈਂਪ ’ਚ ਆਪਣੀ ਰਜਿਸਟਰੇਸ਼ਨ ਕਰਵਾਈ ਹੈ। ਜ਼ਿਲ੍ਹਾ ਕਲੈਕਟਰ ਪ੍ਰਕਾਸ਼ ਰਾਜਪੁਰੋਹਿਤ ਨੇ ਦੱਸਿਆ ਕਿ ਮਹਿੰਗਾਈ ਰਾਹਤ ਕੈਂਪ 24 ਅਪਰੈਲ ਤੋਂ ਸ਼ੁਰੂ ਹੋਏ ਸਨ ਜਿਸ ਤੋਂ ਬਾਅਦ ਹੁਣ ਤੱਕ ਕੁੱਲ 43 ਲੱਖ 50 ਹਜ਼ਾਰ ਤੋਂ ਜ਼ਿਆਦਾ ਗਰੰਟੀ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸ਼ਨਿੱਚਰਵਾਰ ਨੂੰ 51 ਹਜ਼ਾਰ 280 ਗਰੰਟੀ ਕਾਰਡ ਜਾਰੀ ਕੀਤੇ ਗਏ।

Government Schemes

ਜਿਸ ’ਚ ਅੰਨਪੂਰਨਾ ਫੂਡ ਪੈਕੇਡ ਯੋਜਨਾ ਦੇ ਤਹਿਤ 7 ਹਜ਼ਾਰ 102, ਮੁੱਖ ਮੰਤਰੀ ਚਿਰੰਜੀਵੀ ਦੁਰਘਟਨਾ ਬੀਮਾ ਯੋਜਨਾ ’ਚ 10 ਹਜ਼ਾਰ 479, ਮੁੱਖ ਮੰਤਰੀ ਚਿਰੰਜੀਵੀ ਸਿਹਤ ਬੀਮਾ ਯੋਜਨਾ ’ਚ 10 ਹਜ਼ਾਰ 479, ਮੁੱਖ ਮੰਤਰੀ ਮੁਫ਼ਤ ਖੇਤੀਬਾੜੀ ਬਿਜਲੀ ਯੋਜਨਾ ’ਚ 523, ਮੁੱਖ ਮੰਤਰੀ ਮੁਫ਼ਤ ਘਰੇਲੂ ਬਿਜਲੀ ਯੋਜਨਾ ’ਚ 5 ਹਜ਼ਾਰ 798 ਲਾਭਪਾਤਰੀਆਂ ਨੂੰ ਗਰੰਟੀ ਕਾਰਡ ਜਾਰੀ ਹੋਏ ਹਨ। ਉੱਥੇ ਹੀ ਮੁੱਖ ਮੰਤਰੀ ਕਾਮਧੇਨੂ ਬੀਮਾ ਯੋਜਨਾ ’ਚ 9 ਹਜ਼ਾਰ 900, ਮਹਾਤਮਾ ਗਾਂਧੀ ਰਾਸ਼ਟਰੀ ਰੁਜ਼ਗਾਰ ਗਰੰਟੀ ਯੋਜਨਾ ’ਚ 2 ਹਜ਼ਾਰ 177, ਇੰਦਰਾ ਗਾਂਧੀ ਸ਼ਹਿਰੀ ਰੁਜ਼ਗਾਰ ਗਰੰਟੀ ਯੋਜਨਾ ’ਚ 112 ਲਾਭਪਾਤਰੀਆਂ ਨੇ ਰਜਿਸਟਰੇਸ਼ਨ ਕਰਵਾਈ ਹੈ।

ਇਹ ਵੀ ਪੜ੍ਹੋ : ਭੱਠਾ ਮਾਲਕ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ