ਹੈਦਰਾਬਾਦ ਦੀ ਸ਼ਾਨਦਾਰ ਜਿੱਤ

ਦਿੱਲੀ ਡੇਅਰਡੇਵਿਲਸ ਨੂੰ ਦਿੱਤਾ ਸੀ 192 ਦੌੜਾਂ ਦਾ ਮਜ਼ਬੂਤ ਟੀਚਾ

ਹੈਦਰਾਬਾਦ (ਏਜੰਸੀ) । ਕੇਨ ਵਿਲੀਅਮਸਨ (89) ਦੀ ਅਗਵਾਈ ‘ਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਗੇਂਦਬਾਜ਼ਾਂ ਦੀ ਕਸੀ ਹੋਈ ਗੇਂਦਬਾਜ਼ੀ ਦੇ ਦਮ ‘ਤੇ ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੇ ਆਈਪੀਐੱਲ-10 ਦੇ ਮੁਕਾਬਲੇ ‘ਚ ਦਿੱਲੀ ਡੇਅਰਡੇਵਿਲਸ ਨੂੰ 15 ਦੌੜਾਂ ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ।

ਹੈਦਰਾਬਾਦ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 191 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਫਿਰ ਦਿੱਲੀ ਦੀ ਟੀਮ ਨੂੰ ਪੰਜ ਵਿਕਟਾਂ ‘ਤੇ 176 ਦੌੜਾਂ ‘ਤੇ ਰੋਕ ਦਿੱਤੀ ਹੈਦਰਾਬਾਦ ਦੀ ਛੇ ਮੈਚਾਂ ‘ਚ ਚੌਥੀ ਜਿੱਤ ਹੈ ਜਦੋਂ ਕਿ ਦਿੱਲੀ ਦੀ ਪੰਜ ਮੈਚਾਂ ‘ਚ ਤੀਜੀ ਹਾਰ ਹੈ ਅੰਤਿਮ ਸਮੇਂ ‘ਚ ਦਿੱਲੀ ਦੇ ਨੌਜਵਾਨ ਬੱਲੇਬਾਜ਼ ਸ਼੍ਰੇਅਸ ਅਈਅਰ (ਨਾਬਾਦ 50) ਨੇ ਕੋਸ਼ਿਸ਼ ਜ਼ਰੂਰ ਕੀਤੀ ਪਰ ਇਹ ਨਾਕਾਫੀ ਸਾਬਤ ਹੋਇਆ ਦਿੱਲੀ ਨੂੰ ਅੰਤਿਮ ਓਵਰ ‘ਚ ਜਿੱਤ ਲਈ 24 ਦੌੜਾਂ ਦੀ ਜ਼ਰੂਰਤ ਸੀ ਏਂਜੇਲੋ ਮੈਥਿਊਜ਼ ਨੇ ਸਿਧਾਰਥ ਕੌਲ ਦੀ ਦੂਜੀ ਗੇਂਦ ‘ਤੇ ਛੱਕਾ ਜੜ ਕੇ ਜਿੱਤ ਦੀਆਂ ਉਮੀਦਾਂ ਵੀ ਜਗਾਈਆਂ ਪਰ ਕੌਲ ਨੇ ਸੰਜ਼ਮ ਰੱਖਦਿਆਂ ਗੇਂਦਾਂ ਸੁੱਟੀਆਂ ਅਤੇ ਆਖਰ ਟੀਮ ਨੂੰ 15 ਦੌੜਾਂ ਨਾਲ ਜਿੱਤ ਦਿਵਾ ਦਿੱਤੀ ਮੈਥਿਊਜ਼ (31) ਦੌੜਾਂ ਬਣਾ ਕੇ ਪੰਜਵੀਂ ਗੇਂਦ ‘ਤੇ ਆਊਟ ਹੋਏ ਮੈਥਿਊਜ਼ ਅਤੇ ਅਈਅਰ ਨੇ ਪੰਜਵੀਂ ਵਿਕਟ ਲਈ 6.4 ਓਵਰ ‘ਚ 70 ਦੌੜਾਂ ਦੀ ਸਾਂਝੇਦਾਰੀ ਕੀਤੀ ਟੀਚੇ ਦਾ ਪਿੱਛਾ ਕਰਦਿਆਂ ਦਿੱਲੀ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਸੀ ਅਤੇ ਉਸ ਨੇ ਸੈਮ ਬਿਲਿੰਗਸ (13) ਦੇ ਰੂਪ ‘ਚ ਆਪਣੀ ਪਹਿਲੀ ਵਿਕਟਾਂ 14 ਦੌੜਾਂ ਦੇ ਸਕੋਰ ‘ਤੇ ਗੁਆ ਦਿੱਤੀ ਸੀ ।

ਬਿਲਿੰਗਸ ਨੇ ਹਮਲਾਵਰ ਰੁਖ ਅਪਣਾਇਆ ਸੀ ਅਤੇ ਨੌਂ ਗੇਂਦਾਂ ਦੀ ਆਪਣੀ ਛੋਟੀ ਪਾਰੀ ‘ਚ ਉਨ੍ਹਾਂ ਨੇ ਤਿੰਨ ਚੌਕੇ ਵੀ ਜੜੇ ਸਨ ਪਰ ਉਹ ਆਪਣੀ ਪਾਰੀ ਨੂੰ ਜਿਆਦਾ ਲੰਮਾ ਨਹੀਂ ਖਿੱਚ ਸਕੇ ਅਤੇ ਮੁਹੰਮਦ ਸਿਰਾਜ ਦੀ ਗੇਂਦ ‘ਤੇ ਆਊਟ ਹੋ ਗਏ ਇਸ ਤੋਂ ਬਾਅਦ ਸੰਜੂ ਸੈਮਸਨ (42) ਅਤੇ ਕਰੁਨ ਨਾਇਰ (33) ਨੇ ਆਪਣੀ ਵਿਕਟ ਤਾਂ ਬਚਾਈ ਹੀ, ਨਾਲ ਹੀ ਰਨ ਗਤੀ ‘ਚ ਵੀ ਤੇਜੀ ਲਿਆਉਂਦਿਆਂ ਟੀਮ ਨੂੰ ਲੀਹ ‘ਤੇ ਲਿਆ ਦਿੱਤਾ ਸੀ ਦਿੱਲੀ ਦੇ ਇੱਕ ਸਮੇਂ ਚਾਰ ਓਵਰਾਂ ‘ਚ 32 ਦੌੜਾਂ ਸਨ ਪਰ ਛੇ ਓਵਰਾਂ ਦੇ ਪਾਵਰ ਪਲੇਅ ਦੀ ਸਮਾਪਤੀ ਤੋਂ ਬਾਅਦ ਉਸ ਦਾ ਸਕੋਰ 56 ਦੌੜਾਂ ਹੋ ਗਿਆ ਸੀ ਨਾਇਰ ਦੇ ਰਨ ਆਊਟ ਹੋਣ ਤੋਂ ਪਹਿਲਾਂ ਦਿੱਲੀ ਨੌਂ ਓਵਰਾਂ ‘ਚ 80 ਦੌੜਾਂ ‘ਤੇ ਇੱਕ ਵਿਕਟ ਦੀ ਮਜ਼ਬੂਤ ਸਥਿਤੀ ‘ਚ ਸੀ ਪਰ 10ਵੇਂ ਓਵਰ ‘ਚ ਦਿੱਲੀ ਨੇ ਕਰੁਨ ਨਾਇਰ ਅਤੇ ਰਿਸ਼ਭ ਪੰਤ (00) ਦੀ ਵਿਕਟ ਗੁਆ ਦਿੱਤੀ ਅਤੇ ਮੁਸ਼ਕਿਲਾਂ ‘ਚ ਫਸ ਗਈ ।

ਪੰਜਵੇਂ ਨੰਬਰ ‘ਤੇ ਸ਼੍ਰੇਅਸ ਅਈਅਰ (ਨਾਬਾਦ 50) ਨੇ ਸੈਮਸਨ ਨਾਲ ਮਿਲ ਕੇ ਪਾਰੀ ਨੂੰ ਫਿਰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਸੈਮਸਨ ਦੇ 14ਵੇਂ ਓਵਰ ‘ਚ ਟੀਮ ਦੇ 105 ਦੇ ਸਕੋਰ ‘ਤੇ ਆਊਟ ਹੁੰਦੇ ਹੀ ਇਹ ਸਾਂਝੇਦਾਰੀ ਵੀ ਟੁੱਟ ਗਈ ਇਸ ਤੋਂ ਪਹਿਲਾਂ ਕੇਨ ਵਿਲੀਅਮਸਨ ਅਤੇ ਸ਼ਿਖਰ ਧਵਨ ਦੇ ਸ਼ਾਨਦਾਰ ਅਰਧ ਸੈਂਕੜਿਆਂ ਅਤੇ ਉਨ੍ਹਾਂ ਦਰਮਿਆਨ ਦੂਜੀ ਵਿਕਟ ਲਈ 136 ਦੌੜਾਂ ਦੀ ਬਿਹਤਰੀਨ ਸਾਂਝੇਦਾਰੀ ਦੀ ਬਦੌਲਤ ਹੈਦਰਾਬਾਦ ਨੇ ਚਾਰ ਵਿਕਟਾਂ ‘ਤੇ 191 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ ਅਤੇ ਫਿਰ ਦਿੱਲੀ ਨੂੰ 176 ਦੌੜਾਂ ‘ਤੇ ਰੋਕ ਕੇ 15 ਦੌੜਾਂ ਨਾਲ ਜਿੱਤ ਹਾਸਲ ਕੀਤੀ ਵਿਲੀਅਮਸਨ ਅਤੇ ਸ਼ਿਖਰ ਨੇ ਦੂਜੀ ਵਿਕਟ ਲਈ 14.2 ਓਵਰਾਂ ‘ਚ 136 ਦੌੜਾਂ ਦੀ ਸਾਂਝੇਦਾਰੀ ਕੀਤੀ ਵਿਲੀਅਮਸਨ ਦੀ ਵਿਕਟ 148 ਦੇ ਸਕੋਰ ‘ਤੇ ਡਿੱਗਣ ਤੋਂ ਬਾਅਦ ਸ਼ਿਖਰ ਆਈਪੀਐੱਲ-10 ਦਾ ਆਪਣਾ ਸਰਵੋਤਮ ਸਕੋਰ ਬਣਾ ਕੇ ਪਵੇਲੀਅਨ ਪਰਤਿਆ ਇਸ ਟੂਰਨਾਮੈਂਟ ‘ਚ ਸ਼ਿਖਰ ਦਾ ਇਹ ਪਹਿਲਾ ਅਰਧ ਸੈਂਕੜਾ ਸੀ ਹੈਦਰਾਬਾਦ ਦੇ 50 ਦੌੜਾਂ 43 ਗੇਂਦਾਂ ‘ਚ, 100 ਦੌੜਾਂ 75 ਗੇਂਦਾਂ ‘ਚ ਅਤੇ 150 ਦੌੜਾਂ 100 ਗੇਂਦਾਂ ‘ਚ ਪੂਰੀਆਂ ਹੋਈਆਂ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।