ਪ੍ਰਵਾਸੀਆਂ ਦੀਆਂ ਮੁਸ਼ਕਲਾਂ

ਦੁਨੀਆ ‘ਚ ਪ੍ਰਵਾਸ ਲਈ ਸਭ ਤੋਂ ਵੱਧ ਖਿੱਚ ਦਾ ਕੇਂਦਰ ਰਹੇ ਅਮਰੀਕਾ ਨੇ ਐੱਚ-1ਬੀ ਵੀਜਾ ਦੇ ਨਿਯਮ ਸਖ਼ਤ ਕਰਕੇ ਇੰਜੀਨੀਅਰਿੰਗ ਦੀ ਮੁਹਾਰਤ ਰੱਖਣ ਵਾਲੇ ਪ੍ਰਵਾਸੀਆਂ ਲਈ ਮੁਸ਼ਕਲਾਂ ਵਧਾ ਦਿੱਤੀਆਂ ਹਨ ਖਾਸਕਰ ਭਾਰਤ ਦੇ ਵੱਡੀ ਗਿਣਤੀ ਇੰਜੀਨੀਅਰ ਅਮਰੀਕਾ ‘ਚ ਰੁਜ਼ਗਾਰ ਪ੍ਰਾਪਤ ਕਰ ਰਹੇ ਹਨ ਭਾਰਤ ਸਾਲਾਨਾ 100 ਅਰਬ ਡਾਲਰ ਦੀ ਸਾਫ਼ਟ ਨਿਰਯਾਤ ਕਰ ਰਿਹਾ ਹੈ ਸਖ਼ਤੀ ਨਾਲ 86 ਫੀਸਦੀ ਵੀਜਾ ਪ੍ਰਾਪਤ ਕਰਨ ਵਾਲੇ ਭਾਰਤੀਆਂ ਦੀ ਗਿਣਤੀ 60 ਫੀਸਦੀ ਤੱਕ ਸੀਮਤ ਹੋ ਸਕਦੀ ਹੈ ।

ਨਵੀਆਂ ਪ੍ਰਤਿਭਾਵਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸੇ ਤਰ੍ਹਾਂ ਅਮਰੀਕੀਆਂ ਨੂੰ ਰੁਜ਼ਗਾਰ ‘ਚ ਪਹਿਲ ਦੇਣ ‘ਤੇ ਅਮਰੀਕੀ ਵਸਤੂਆਂ ਦੀ ਖ਼ਰੀਦ ‘ਤੇ ਜੋਰ ਦਿੱਤਾ ਜਾ ਰਿਹਾ ਹੈ ਦਰਅਸਲ ਡੋਨਾਲਡ ਟਰੰਪ ਵੱਲੋਂ ਚੋਣਾਂ ਤੋਂ ਪਹਿਲਾਂ ਹੀ ਇਹ ਤੈਅ ਅੰਦਾਜ਼ਾ ਹੋ ਗਿਆ ਸੀ ਕਿ ਟਰੰਪ ਗੈਰ-ਅਮਰੀਕੀਆਂ ਲਈ ਮੌਕੇ ਘਟਾਉਣ ਦੀ ਮੁਹਿੰਮ ਚਲਾਉਣਗੇ ਇਸ ਫੈਸਲੇ ਨਾਲ ਭਾਰਤ ਦੀਆਂ ਆਈਟੀ ਕੰਪਨੀਆਂ ਦੀਆਂ ਮੁਸ਼ਕਲਾਂ ਵਧਣਗੀਆਂ ਜਾਂ ਫਿਰ ਇਹ ਕੰਪਨੀਆਂ ਵੀ ਭਾਰਤੀਆਂ ਦੀ ਬਜਾਇ ਸਥਾਨਕ ਅਮਰੀਕੀਆਂ ਨੂੰ ਪਹਿਲ ਦੇਣਗੀਆਂ ਪ੍ਰਵਾਸ ਰੋਕਣ ਲਈ ਸਿਰਫ਼ ਅਮਰੀਕਾ ਹੀ ਇਕੱਲਾ ਦੇਸ਼ ਨਹੀਂ ਸਗੋਂ ਆਸਟਰੇਲੀਆ ਨੇ 457 ਵੀਜਾ ਖ਼ਤਮ ਕਰ ਦਿੱਤਾ ਹੈ ।

ਜਿਸ ਨਾਲ ਕੱਚੇ ਤੌਰ ‘ਤੇ ਰਹਿ ਰਹੇ ਪ੍ਰਵਾਸੀਆਂ ਦੀ ਛੁੱਟੀ ਹੋ ਜਾਏਗੀ 457 ਵੀਜਾ ਦੇ ਤਹਿਤ ਸਭ ਤੋਂ ਵੱਧ ਗਿਣਤੀ ‘ਚ ਭਾਰਤੀ ਕਾਮੇ ਰਹਿ ਰਹੇ ਹਨ ਉੱਧਰ ਨਿਊਜੀਲੈਂਡ ਵੀ ਵੀਜਾ ਨਿਯਮ ਸਖ਼ਤ ਕਰ ਰਿਹਾ ਹੈ ਇਹ ਘਟਨਾਚੱਕਰ ਵਿਦੇਸ਼ਾਂ ‘ਚ ਪੈਸਾ ਕਮਾਉਣ ਦੀ ਵਿਉਂਤ ਬਣਾ ਰਹੇ ਲੋਕਾਂ ਲਈ ਕਾਫ਼ੀ ਸੋਚ ਸਮਝ ਕੇ ਚੱਲਣ ਵਾਲਾ ਹੈ ਕਾਫ਼ੀ ਇਹਨਾਂ ਹਾਲਾਤਾਂ ‘ਚ ਧੋਖੇਬਾਜ਼ਾਂ ਤੇ ਫ਼ਰਜ਼ੀ ਏਜੰਟਾਂ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਨੌਜਵਾਨ ਇਸ ਗੱਲ ‘ਤੇ ਵੀ ਜੋਰ ਦੇਣ ਕਿ ਦੇਸ਼ ਅੰਦਰ ਰਹਿ ਕੇ ਮਿਹਨਤ ਕਰਕੇ ਕਮਾਈ ਕੀਤੀ ਜਾ ਸਕਦੀ ਹੈ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਸਿਧਾਂਤ ‘ਚ ਕਾਫ਼ੀ ਵਜਨ ਹੈ ਕਿ ਰੁਜ਼ਗਾਰ ਲੱਭਣ ਦੀ ਬਜਾਇ ਰੁਜ਼ਗਾਰ ਸਿਰਜਣ ਦਾ ਯਤਨ ਕਰੋ ਸਾਡੇ ਹੀ ਦੇਸ਼ ਅੰਦਰ ਅਜਿਹੇ ਹਜਾਰਾਂ ਨੌਜਵਾਨ ਹਨ ਜਿਹਨਾਂ ਨੇ ਵਿਦੇਸ਼ ਜਾਣ ਜਾਂ ਸਰਕਾਰੀ ਨੌਕਰੀ ਲੱਭਣ ਦੀ ਬਜਾਇ ਉੱਦਮ ਕਰਕੇ ਸਿਰਫ਼ ਰੁਜ਼ਗਾਰ ਹੀ ਪ੍ਰਾਪਤ ਨਹੀਂ ਕੀਤਾ, ਸਗੋਂ ਲੱਖਾਂ ਹੋਰਨਾਂ ਵਿਅਕਤੀਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਪੰਜਾਹ-ਸੱਠ ਹਜ਼ਾਰ ਰੁਪਏ ਨਿਵੇਸ਼ ਕਰਨ ਵਾਲੇ ਕਾਰੋਬਾਰੀ ਅੱਜ ਕਰੋੜਾਂ ਰੁਪਏ ਦਾ ਕਾਰੋਬਾਰ ਕਰ ਰਹੇ ਹਨ ਕੇਂਦਰ ਸਰਕਾਰ ਨੇ ‘ਮੇਕ ਇੰਨ ਇੰਡੀਆ’ ਮੁਹਿੰਮ ‘ਚ ਵਧੀਆ ਕਦਮ ਚੁੱÎਕਿਆ ਹੈ ਇਸ ਖੇਤਰ ‘ਚ ਭਾਰਤ ਨੇ ਵਿਦੇਸ਼ੀ ਨਿਵੇਸ਼ ਹਾਸਲ ਕਰਨ ਲਈ ਚੀਨ ਨੂੰ ਵੀ ਪਛਾੜ ਦਿੱਤਾ ਹੈ ਭਾਰਤ ‘ਚ ਰੁਜ਼ਗਾਰ ਦੀਆਂ ਬੇਅੰਤ ਸੰਭਾਵਨਾਵਾਂ ਹਨ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਆਤਮਵਿਸ਼ਵਾਸ ਤੇ ਮਿਹਨਤ ਨਾਲ ਕੰਮ ਕਰਨ ਦੀ ਜ਼ਰੂਰਤ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।