ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਭੇਜੀ ਹਿਟਲਰ ਦੀ ਕਿਤਾਬ

Amarinder Singh sent Hitler's book to Sukhbir Badal

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੂੰ ਹਿਟਲਰ ਦੀ ਸਵੈ-ਜੀਵਨੀ ਪੜ੍ਹ ਕੇ ਇਤਿਹਾਸ ਤੋਂ ਸਿੱਖਣ ਲਈ ਆਖਿਆ

  • ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ.ਏ.ਏ. ‘ਤੇ ਲਏ ਸਟੈਂਡ ਦੀ ਉਨ੍ਹਾਂ ਵੱਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਦੁਆਰਾ ‘ਸਿੱਖ ਵਿਰੋਧੀ’ ਦੱਸਣ ਦੇ ਤਰਕ ‘ਤੇ ਸੁਆਲ
  • ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ
  • ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿੱਤੀ
  • ਉਸ ਨੂੰ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਵੀ ਭਾਈਵਾਲ ਹੈ,
  • ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ
  • ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ ਵਿੱਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ
  • ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ।

ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Amarinder Singh) ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੀ.ਏ.ਏ. ‘ਤੇ ਲਏ ਸਟੈਂਡ ਦੀ ਉਨ੍ਹਾਂ ਵੱਲੋਂ ਕੀਤੀ ਅਲੋਚਨਾ ਨੂੰ ਸੁਖਬੀਰ ਬਾਦਲ ਦੁਆਰਾ ‘ਸਿੱਖ ਵਿਰੋਧੀ’ ਦੱਸਣ ਦੇ ਤਰਕ ‘ਤੇ ਸੁਆਲ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੂੰ ਇਤਿਹਾਸ ਬਾਰੇ ਸਮਝ ਬਣਾਉਣ ਲਈ ਅਡੋਲਫ ਹਿਟਲਰ ਦੀ ਸਵੈ-ਜੀਵਨੀ ‘ਮਾਈਨ ਕੰਫ’ ਦੀ ਕਾਪੀ ਭੇਜੀ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਇਹ ਕਿਤਾਬ ਪੜ੍ਹਣ ਦੀ ਨਸੀਹਤ ਦਿੱਤੀ ਤਾਂ ਕਿ ਉਸ ਨੂੰ ਕੇਂਦਰ ਸਰਕਾਰ ਜਿਸ ਵਿੱਚ ਅਕਾਲੀ ਵੀ ਭਾਈਵਾਲ ਹੈ, ਵੱਲੋਂ ਪਾਸ ਕੀਤੇ ਗੈਰ-ਸੰਵਿਧਾਨਕ ਕਾਨੂੰਨ ਦੇ ਖਤਰਨਾਕ ਸਿੱਟਿਆਂ ਬਾਰੇ ਸਮਝ ਆ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਹਿਟਲਰ ਦੇ ਏਜੰਡੇ ਨੂੰ ਲਾਗੂ ਕਰਨ ਲਈ ਕੇਂਦਰ ਦੀਆਂ ਤਾਜ਼ਾ ਕੋਸ਼ਿਸ਼ਾਂ ਦੇ ਸੰਦਰਭ ਵਿੱਚ ਇਹ ਹੋਰ ਵੀ ਮੱਹਤਵਪੂਰਨ ਹੋ ਜਾਂਦਾ ਹੈ ਕਿ ਅਕਾਲੀ ਲੀਡਰ ਸੀ.ਏ.ਏ. ਬਾਰੇ ਆਪਣਾ ਬੇਤੁੱਕਾ ਪ੍ਰਤੀਕਰਮ ਦੇਣ ਤੋਂ ਪਹਿਲਾਂ ਜਰਮਨ ਦੇ ਸਾਬਕਾ ਚਾਂਸਲਰ ਦੀ ਸਵੈ-ਜੀਵਨੀ ਪੜ੍ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਅਕਾਲੀ ਲੀਡਰਾਂ ਦੇ ਹਾਲ ਵਿੱਚ ਆਏ ਬਿਆਨਾਂ ਨੇ ਇਸ ਸੰਵੇਦਨਸ਼ੀਲ ਮੁੱਦੇ ‘ਤੇ ਅਕਾਲੀਆਂ ਦੀ ਨਾਸਮਝੀ ਦਾ ਪ੍ਰਗਟਾਵਾ ਕੀਤਾ ਹੈ ਜਦਕਿ ਇਸ ਮੁੱਦੇ ਦੇ ਮੁਲਕ ਲਈ ਡੂੰਘੇ ਮਾਅਨੇ ਹਨ।

ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹੇ ਅਤੇ ਉਸ ਤੋਂ ਬਾਅਦ ਫੈਸਲਾ ਕਰੇ ਕਿ ‘ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।’

ਮੁੱਖ ਮੰਤਰੀ ਨੇ ਸੁਖਬੀਰ ਨੂੰ ਆਖਿਆ ਕਿ ਉਹ ਇਹ ਕਿਤਾਬ ਪੜ੍ਹੇ ਅਤੇ ਉਸ ਤੋਂ ਬਾਅਦ ਫੈਸਲਾ ਕਰੇ ਕਿ ‘ਮੁਲਕ ਪਹਿਲਾਂ ਹੈ ਜਾਂ ਸਿਆਸੀ ਸਰੋਕਾਰ।’  ਆਪਣੇ ਪੱਤਰ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਚੇਤੇ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵਿਧਾਨ ਸਭਾ ਦੇ ਇਜਲਾਸ ਦੌਰਾਨ ਅਕਾਲੀ ਦਲ ਦੇ ਲੀਡਰਾਂ ਨੂੰ ਹਿਟਲਰ ਦੀ ਕਿਤਾਬ ‘ਮਾਈਨ ਕੰਫ’ ਦੀਆਂ ਕਾਪੀਆਂ ਭੇਜਣ ਦਾ ਵਾਅਦਾ ਕੀਤਾ ਸੀ ਜਿਸ ਦਾ ਅੰਗਰੇਜ਼ੀ ਅਨੁਵਾਦ ‘ਮਾਈ ਸਟਰੱਗਲਜ਼’ ਹੈ।

  • ਜਿਸ ਦਾ ਅੰਗਰੇਜ਼ੀ ਅਨੁਵਾਦ ‘ਮਾਈ ਸਟਰੱਗਲਜ਼’ ਹੈ।
  • ਸੀ.ਏ.ਏ. ਦੇ ਮੁੱਦੇ ‘ਤੇ ਅਕਾਲੀਆਂ ਨੂੰ ਐਨ.ਡੀ.ਏ. ਛੱਡਣ ਲਈ ਉਨ੍ਹਾਂ ਵੱਲੋਂ ਕੀਤੀ ਮੰਗ ਗਾਂਧੀ ਪਰਿਵਾਰ ਦੀ ‘ਅਧੀਨਗੀ’ ਕਿਵੇਂ ਹੋਈ

ਇਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਬੀਤੇ ਦਿਨ ਕੀਤੀ ਟਿੱਪਣੀ ਬਾਰੇ ਮੁੱਖ ਮੰਤਰੀ ਨੇ ਉਸ ਨੂੰ ਇਹ ਦੱਸਣ ਲਈ ਕਿਹਾ ਕਿ ਸੀ.ਏ.ਏ. ਦੇ ਮੁੱਦੇ ‘ਤੇ ਅਕਾਲੀਆਂ ਨੂੰ ਐਨ.ਡੀ.ਏ. ਛੱਡਣ ਲਈ ਉਨ੍ਹਾਂ (ਕੈਪਟਨ ਅਮਰਿੰਦਰ ਸਿੰਘ) ਵੱਲੋਂ ਕੀਤੀ ਮੰਗ ਗਾਂਧੀ ਪਰਿਵਾਰ ਦੀ ‘ਅਧੀਨਗੀ’ ਕਿਵੇਂ ਹੋਈ। ਉਨਾਂ ਸੁਖਬੀਰ ਨੂੰ ਆਖਿਆ,”ਜਾਂ ਫਿਰ ਤੁਸੀਂ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਹੋ ਕਿ ਸੀ.ਏ.ਏ ਵਿਰੁੱਧ ਸੜਕਾਂ ‘ਤੇ ਉੱਤਰੇ ਲੱਖਾਂ ਲੋਕ ਵੀ ਗਾਂਧੀ ਪਰਿਵਾਰ ਦੀ ਖੁਸ਼ਾਮਦ ਲਈ ਅਜਿਹਾ ਕਰ ਰਹੇ ਹਨ।”

ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ

  • ਉਹ ਸਦਾ ਹੀ ਸਿੱਖਾਂ ਦੇ ਹਿੱਤਾਂ ਅਤੇ ਅਧਿਕਾਰਾਂ ਲਈ ਨਿੱਜੀ ਤੌਰ ‘ਤੇ ਖੜ੍ਹਦੇ ਆਏ ਹਨ
  • ਕਿਸੇ ਵੀ ਮੌਕੇ ‘ਤੇ ਉਨਾਂ ਨੇ ਸਿੱਖਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਨਹੀਂ ਕੀਤੀ
  • ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ ਲਈ ਆਖਿਆ
  • ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਆਪਾ-ਵਿਰੋਧੀ ਬਿਆਨਬਾਜ਼ੀ
  • ਸੀ.ਏ.ਏ. ਦੇ ਮੁੱਦੇ ‘ਤੇ ਆਪਣਾ ਅਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ ਦੀ ਲੋੜ

ਮੁੱਖ ਮੰਤਰੀ ਨੇ ਕਿਹਾ ਕਿ ਉਹ ਸਦਾ ਹੀ ਸਿੱਖਾਂ ਦੇ ਹਿੱਤਾਂ ਅਤੇ ਅਧਿਕਾਰਾਂ ਲਈ ਨਿੱਜੀ ਤੌਰ ‘ਤੇ ਖੜ੍ਹਦੇ ਆਏ ਹਨ ਅਤੇ ਕਿਸੇ ਵੀ ਮੌਕੇ ‘ਤੇ ਉਨਾਂ ਨੇ ਸਿੱਖਾਂ ਨੂੰ ਇਸ ਕਾਨੂੰਨ ਦੇ ਦਾਇਰੇ ਤੋਂ ਬਾਹਰ ਰੱਖਣ ਦੀ ਗੱਲ ਨਹੀਂ ਕੀਤੀ। ਉਨਾਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਮਨਘੜਤ ਝੂਠ ਮਾਰਨੇ ਬੰਦ ਕਰਨ ਲਈ ਆਖਿਆ।ਮੁੱਖ ਮੰਤਰੀ ਨੇ ਕਿਹਾ ਕਿ ਦਰਅਸਲ ਸੁਖਬੀਰ ਨੂੰ ਪਿਛਲੇ ਕੁਝ ਦਿਨਾਂ ਤੋਂ ਕੀਤੀ ਜਾ ਰਹੀ ਆਪਾ-ਵਿਰੋਧੀ ਬਿਆਨਬਾਜ਼ੀ ਨੂੰ ਵਿਚਾਰਦਿਆਂ ਸੀ.ਏ.ਏ. ਦੇ ਮੁੱਦੇ ‘ਤੇ ਆਪਣਾ ਅਤੇ ਪਾਰਟੀ ਦਾ ਸਟੈਂਡ ਸਪੱਸ਼ਟ ਕਰਨ ਦੀ ਲੋੜ ਹੈ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।