ਹਮੇਸ਼ਾ ਮਿਹਨਤ ਦੀ ਕਮਾਈ ਕਰਕੇ ਖਾਓ (Revered Guru ji )
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਦੇ ਹਨ ਕਿ ਇਨਸਾਨ ਇਸ ਸੰਸਾਰ ’ਚ ਸਦਾ ਖੁਸ਼ ਰਹਿਣਾ ਚਾਹੁੰਦਾ ਹੈ, ਕੋਈ ਵੀ ਇਨਸਾਨ ਅਜਿਹਾ ਨਹੀਂ ਹੁੰਦਾ ਜੋ ਗ਼ਮਗੀਨ ਰਹਿਣਾ, ਦੁਖੀ, ਪਰੇਸ਼ਾਨ ਰਹਿਣਾ ਚਾਹੇ ਪਰ ਇਸ ਸੁਖ਼ ਨੂੰ ਪਾਉਣ ਲਈ ਲੋਕਾਂ ਨੇ ਬਹੁਤ ਸਾਰੇ ਰਸਤੇ ਅਪਣਾ ਲਏ ਹਨ ਸਭ ਤੋਂ ਵੱਡਾ, ਸਭ ਤੋਂ ਅਹਿਮ ਰਸਤਾ ਜੋ ਲੋਕ ਸੋਚਦੇ ਹਨ ਉਹ ਹੈ ਰੁਪਇਆ-ਪੈਸਾ ਠੱਗੀ, ਬੇਈਮਾਨੀ, ਕਿਸੇ ਦਾ ਹੱਕ ਮਾਰ ਕੇ ਖਾਣਾ, ਕਮਜ਼ੋਰ ਨੂੰ ਦਬਾ ਕੇ, ਹਰ ਤਰੀਕੇ ਨਾਲ ਲੋਕ ਪੈਸਾ ਕਮਾਉਦੇ ਹਨ ਜ਼ਿਆਦਾਤਰ ਲੋਕ ਨਾਜਾਇਜ਼ ਤਰੀਕੇ ਨਾਲ ਪੈਸੇ ਕਮਾਉਦੇ ਹਨ ਅਤੇ ਸੋਚਦੇ ਹਨ ਕਿ ਇਸ ਨਾਲ ਸੁਖ ਮਿਲੇਗਾ।
ਪੂਜਨੀਕ ਗੁਰੂ ਜੀ (Revered Guru ji) ਫ਼ਰਮਾਉਦੇ ਹਨ ਕਿ ਪੀਰ-ਪੈਗੰਬਰਾਂ ਨੇ ਕਿਹਾ, ‘ਮਾਇਆ ਹੋਈ ਨਾਗਣੀ ਜਗਤ ਰਹੀ ਬਹਿਕਾਏ, ਜੋ ਇਸਕੀ ਸੇਵਾ ਕਰੇ ਉਸਕੋ ਹੀ ਯੇ ਖਾਏ’ ਪਾਪ-ਜ਼ੁਲਮ ਦੀ ਕਮਾਈ, ਕਿਸੇ ਨੂੰ ਆਤਮਿਕ-ਸ਼ਾਂਤੀ ਨਹੀਂ ਲੈਣ ਦਿੰਦੀ ਜਿਵੇਂ-ਜਿਵੇਂ ਪਾਪ-ਜ਼ੁਲਮ ਦੀ ਕਮਾਈ ਵਧਦੀ ਜਾਂਦੀ ਹੈ, ਘਰ ’ਚੋਂ ਪਿਆਰ-ਮੁਹੱਬਤ, ਸੁਖ-ਸ਼ਾਂਤੀ ਸਭ ਚਲੀ ਜਾਂਦੀ ਹੈ, ਸਰੀਰ ਰੋਗਾਂ ਦਾ ਘਰ ਬਣ ਜਾਂਦਾ ਹੈ ਪਰੇਸ਼ਾਨੀਆਂ ਦਾ ਆਲਮ, ਟੈਨਸ਼ਨ, ਚਿੰਤਾ ਇਨਸਾਨ ਨੂੰ ਘੇਰ ਲੈਂਦੀ ਹੈ ਤੇ ਇਨਸਾਨ ਬੇਚੈਨ ਰਹਿੰਦਾ ਹੈ।
ਹਮੇਸ਼ਾ ਮਿਹਨਤ ਦੀ ਕਮਾਈ ਕਰਕੇ ਖਾਓ : (Revered Guru ji )
ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਠੱਗੀ, ਬੇਈਮਾਨੀ, ਭਿ੍ਰਸ਼ਟਾਚਾਰ ਦੀ ਕਮਾਈ ਕਦੇ ਕਿਸੇ ਨੂੰ ਆਤਮਿਕ ਸ਼ਾਂਤੀ ਨਹੀਂ ਲੈਣ ਦਿੰਦੀ ਪੂਜਨੀਕ ਗੁਰੂ ਜੀ ਫ਼ਰਮਾਉਦੇ ਹਨ ਕਿ ਪੈਸਾ ਕਮਾਓ, ਜਿੰਨੇ ਮਰਜ਼ੀ ਅਮੀਰ ਬਣ ਜਾਓ ਪਰ ਧਰਮਾਂ ਦੇ ਅਨੁਸਾਰ ਹਿੰਦੂ ਧਰਮ ’ਚ ਲਿਖਿਆ ਹੈ ਸਖ਼ਤ ਮਿਹਨਤ ਕਰੋ, ਮਿਹਨਤ ਦੀ ਖਾਓ ਇਸਲਾਮ ਧਰਮ ’ਚ ਲਿਖਿਆ ਹੈ ਹੱਕ-ਹਲਾਲ ਦੀ ਰੋਜ਼ੀ-ਰੋਟੀ ਖਾਓ, ਸਿੱਖ ਧਰਮ ’ਚ ਲਿਖਿਆ ਹੈ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਓ ਅਤੇ ਈਸਾਈ ਧਰਮ ’ਚ ਲਿਖਿਆ ਹੈ ਹਾਰਡ ਵਰਕ ਕਰਕੇ ਖਾਓ ਕਮਾਈ ਕਰਨ ਤੋਂ ਕੋਈ ਧਰਮ ਨਹੀਂ ਰੋਕਦਾ, ਜਿੰਨੀ ਮਰਜ਼ੀ ਕਮਾਈ ਕਰੋ ਪਰ ਕਿਸੇ ਦਾ ਹੱਕ ਕਦੇ ਨਾ ਮਾਰੋ, ਕਦੇ ਕਿਸੇ ਦਾ ਬੁਰਾ ਨਾ ਕਰੋ, ਸਭ ਲਈ ਮਾਲਕ ਅੱਗੇ ਦੁਆ ਕਰੋ ਤੇ ਸਭ ਦਾ ਭਲ਼ਾ ਮੰਗੋ ਭਲ਼ਾ ਕਰੋ ਤਾਂ ਮਾਲਕ ਤੁਹਾਡਾ ਭਲ਼ਾ ਜ਼ਰੂਰ ਕਰੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ