ਮੁਰਮੂ ਜੰਮੂ ਕਸ਼ਮੀਰ ਤੇ ਮਾਥੁਰ ਬਣੇ ਲੱਦਾਖ ਦੇ ਉਪ ਰਾਜਪਾਲ, ਕਾਨੂੰਨ-ਪ੍ਰਬੰਧ ਤੇ ਪੁਲਿਸ ‘ਤੇ ਕੇਂਦਰ ਦਾ ਸਿੱਧਾ ਹੋਵੇਗਾ ਕੰਟਰੋਲ
ਏਜੰਸੀ/ਨਵੀਂ ਦਿੱਲੀ। ਗੁਜਰਾਤ ਕੈਡਰ ਦੇ 1985 ਬੈਂਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ (ਸੇਵਾ ਮੁਕਤ) ਗਿਰੀਸ਼ ਚੰਦਰ ਮੁਰਮੂ ਨੇ ਨਵੇ ਬਣੇ ਜੰਮੂ-ਕਸ਼ਮੀਰ ਕੇਂਦਰੀ ਪ੍ਰਬੰਧ ਵਾਲੇ ਸੂਬੇ ਦੇ ਪਹਿਲੇ ਉਪ ਰਾਜਪਾਲ (ਐਲਜੀ) ਦੇ ਅਹੁਦੇ ਦੀ ਅੱਜ ਸਹੁੰ ਚੁੱਕੀ ਜੰਮੂ ਕਸ਼ਮੀਰ ਹਾਈ ਕੋਰਟ ਦੀ ਮੁੱਖ ਜੱਜ ਗੀਤਾ ਮਿੱਤਲ ਨੇ ਸਥਿਤ ਰਾਜ ਭਵਨ ‘ਚ ਮੁਰਮੂ ਨੂੰ ਅਹੁਦੇ ਦੇ ਗੁਪਤ ਭੇਤ ਗੁੱਝੇ ਰੱਖਣ ਦੀ ਸਹੁੰ ਚੁਕਾਈ ਮੁਰਮੂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਆਗੂਆਂ ‘ਚੋਂ ਇੱਕ ਮੰਨਿਆ ਜਾਂਦਾ ਹੈ।
ਇਸੇ ਵਜ੍ਹਾ ਨਾਲ ਉਨ੍ਹਾਂ ਕੇਂਦਰੀ ਵਿੱਤ ਮੰਤਰਾਲੇ ‘ਚ ਖਰਚ ਵਿਭਾਗ ਦਾ ਸਕੱਤਰ ਅਹੁਦਾ ਵੀ ਸੌਂਪਿਆ ਗਿਆ ਸੀ ਦਰਅਸਲ ਜਦੋਂ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸਨ, ਉਦੋਂ ਮੁਰਮੂ ਉਨ੍ਹਾਂ ਦੇ ਮੁੱਖ ਸਕੱਤਰ ਸਨ ਇਸ ਤੋਂ ਪਹਿਲਾਂ ਸਵੇਰੇ ਜਸਟਿਸ ਮਿੱਤਲ ਨੇ ਤ੍ਰਿਪੁਰਾ ਬੈਂਚ ਦੇ ਸੇਵਾ ਮੁਕਤ ਆਈਏਐਸ ਅਧਿਕਾਰੀ ਰਾਧਾਕ੍ਰਿਸ਼ਨ ਮਾਥੁਰ ਨੇ ਲੱਦਾਖ ਦੇ ਪਹਿਲੇ ਉਪ ਰਾਜਪਾਲ ਅਹੁਦੇ ਦੀ ਸਹੁੰ ਚੁੱਕੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵੱਲਭ ਭਾਈ ਪਟੇਲ ਦੀ ਜੈਅੰਤੀ ਮੌਕੇ ਅੱਜ ਜੰਮੂ-ਕਸ਼ਮੀਰ ਤੇ ਲੱਦਾਖ ਅਧਿਕਾਰਿਕ ਤੌਰ ‘ਤੇ ਦੋ ਕੇਂਦਰੀ ਪ੍ਰਬੰਧ ਪ੍ਰਦੇਸ਼ ਬਣ ਗਏ ਕੇਂਦਰ ਸਰਕਾਰ ਨੇ ਬੀਤੀ ਪੰਜ ਅਗਸਤ ਨੂੰ ਕਸ਼ਮੀਰ ਨਾਲ ਸਬੰਧਿਤ ਸੰਵਿਧਾਨ ਦੀ ਧਾਰਾ 370 ਦੀਆਂ ਜ਼ਿਆਦਾਤਰ ਤਜਵੀਜ਼ਾਂ ਨੂੰ ਹਟਾਉਣ ਤੇ ਸੂਬੇ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ‘ਚ ਲੱਦਾਖ ਤੇ ਜੰਮੂ ਕਸ਼ਮੀਰ ਦੇ ਰੂਪ ‘ਚ ਵੰਡਿਆ ਗਿਆ ਸੀ ਗ੍ਰਹਿ ਮੰਤਰਾਲੇ ਵੱਲੋਂ ਅੱਜ ਦੇਰ ਰਾਤ ਜਾਰੀ ਨੋਟੀਫਿਕੇਸ਼ਨ ‘ਚ ਮੰਤਰਾਲੇ ਦੇ ਜੰਮੂ-ਕਸ਼ਮੀਰ ਸੰਭਾਗ ਨੇ ਸੂਬੇ ‘ਚ ਕੇਂਦਰੀ ਕਾਨੂੰਨਾਂ ਨੂੰ ਲਾਗੂ ਕਰਨ ਸਮੇਤ ਕਈ ਕਦਮਾਂ ਦੀ ਸ਼ਲਾਘਾ ਕੀਤੀ ਸੀ ਤਜਵੀਜ਼ ਹਲਕਾਬੰਦੀ ਦੇ ਅਨੁਸਾਰ ਕੇਂਦਰ ਸ਼ਾਸਿਤ ਜੰਮੂ-ਕਸ਼ਮੀਰ ਦੀ ਵਿਧਾਨ ਸਭਾ ‘ਚ ਸੱਤ ਸੀਟਾਂ ਵਧ ਸਕਦੀਆਂ ਹਨ ਤੇ ਇਨ੍ਹਾਂ ਸੀਟਾਂ ਦੇ ਵਧਣ ‘ਤੇ ਕੇਂਦਰ ਸ਼ਾਸਿਤ ਜੰਮੂ।
370 ਨੇ ਕਸ਼ਮੀਰ ਨੂੰ ਅੱਤਵਾਦ ਤੋਂ ਸਿਵਾਏ ਕੁਝ ਨਹੀਂ ਦਿੱਤਾ : ਮੋਦੀ
ਕੇਵੜੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਸ਼ਮੀਰ ਤੋਂ ਧਾਰਾ 370 ਹਟਾਉਣ ਨੂੰ ਸਰਦਾਰ ਵੱਲਭ ਭਾਈ ਪਟੇਲ ਦੇ ਅਧੂਰੇ ਸੁਫ਼ਨੇ ਨੂੰ ਪੂਰਾ ਕਰਨ ਵਰਗਾ ਦੱਸਦਿਆਂ ਅੱਜ ਕਿਹਾ ਕਿ ਇਸ ਨੇ ਸੂਬੇ ‘ਚ ਵੱਖਵਾਦ ਤੇ ਅੱਤਵਾਦੀ ਨੂੰ ਉਤਸ਼ਾਹ ਦੇਣ ਦਾ ਕੰਮ ਕੀਤਾ ਸੀ ਤੇ ਦੇਸ਼ ਦੇ ਲੋਕਾਂ ਦਰਮਿਆਨ ਇੱਕ ਅਣਦਿਸਦੀ ਦੀਵਾਰ ਖੜੀ ਕਰ ਦਿੱਤੀ ਸੀ ਮੋਦੀ ਨੇ ਅੱਜ ਸਰਦਾਰ ਪਟੇਲ ਦੀ 144ਵੀਂ ਜੈਅੰੰਤੀ ਮੌਕੇ ਇੱਥੇ ਉਨ੍ਹਾਂ ਦੀ ਵਿਸ਼ਵ ਦੀ ਵੱਡੀ ਮੂਰਤੀ ਸਟੈਚਊ ਆਫ਼ ਯੂਨਿਟੀ ਦੇ ਨੇੜੇ ਹੋਏ ਇੱਕ ਪ੍ਰੋਗਰਾਮ ‘ਚ ਇਹ ਗੱਲ ਕਹੀਕਸ਼ਮੀਰ ਦੀ ਵਿਧਾਨ ਸਭਾ ‘ਚ 90 ਸੀਟਾਂ ਹੋ ਜਾਣਗੀਆਂ।
ਜਾਣੋ ਕੌਣ ਹਨ ਜੰਮੂ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ?
- ਜੰਮ-ਕਸ਼ਮੀਰ ਦੇ ਪਹਿਲੇ ਉਪ ਰਾਜਪਾਲ ਬਣਨ ਵਾਲੇ ਗਿਰੀਸ਼ ਚੰਦਰ ਮੁਰਮੂ 1985 ਬੈਂਚ ਦੇ ਗੁਜਰਾਤ ਕੈਡਰ ਦੇ ਆਈਏਐਸ ਅਫ਼ਸਰ ਹਨ।
- ਗਿਰੀਸ਼ ਚੰਦਰ ਮੁਰਮੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇ ਮੰਦ ਅਫ਼ਸਰਾਂ ‘ਚੋਂ ਮੰਨੇ ਜਾਂਦੇ ਹਨ ਗੁਜਰਾਤ ‘ਚ ਮੋਦੀ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਹ ਉਨ੍ਹਾਂ ਦੇ ਮੁੱਖ ਸਕੱਤਰ ਰਹਿ ਚੁੱਕੇ ਹਨ
- ਇੱਕ ਮਾਰਚ 2019 ਤੋਂ ਉਹ ਵਿੱਤ ਮੰਤਰਾਲੇ ‘ਚ ਖਰਚ ਸਕੱਤਰ ਦੀ ਜਿੰਮੇਵਾਰੀ ਦੇਖ ਰਹੇ ਸਨ।
- 21 ਨਵੰਬਰ1959 ਨੂੰ ਪੈਦਾ ਹੋਏ ਮੁਰਮੂ ਨੇ ਓਡੀਸ਼ਾ ਦੇ ਉਤਕਲ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ‘ਚ ਮਾਸਟਰਜ਼ ਦੀ ਪੜ੍ਹਾਈ ਕਰਨ ਦੇ ਨਾਲ ਬਰਮਿੰਘਮ ਯੂਨੀਵਰਸਿਟੀ ਤੋਂ ਐਮਬੀਏ ਦੀ ਵੀ ਡਿਗਰੀ ਹਾਸਲ ਕੀਤੀ।
- ਖਰਚ ਸਕੱਤਰ ਹੋਣ ਤੋਂ ਪਹਿਲਾਂ ਉਹ ਮਾਲ ਵਿਭਾਗ ‘ਚ ਪ੍ਰਮੁੱਖ ਸਕੱਤਰ ਸਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।