ਸੀਬੀਆਈ ‘ਚ ਭੜਥੂ ਜਾਰੀ
ਨਵੀਂ ਦਿੱਲੀ| ਬੀਤੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਅਲੋਕ ਵਰਮਾ ਨੂੰ ਸੀਬੀਆਈ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਸੀ
ਉਨ੍ਹਾਂ ਨੂੰ ਗ੍ਰਹਿ ਮੰਤਰਾਲੇ ਤਹਿਤ ਫਾਇਰ ਬ੍ਰਿਗੇਡ ਵਿਭਾਗ, ਨਾਗਰਿਕ ਸੁਰੱਖਿਆ ਤੇ ਹੋਮ ਗਾਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ ਹਾਲਾਂਕਿ ਅਲੋਕ ਵਰਮਾ ਨੇ ਇਸ ਅਹੁਦੇ ਨੂੰ ਸੰਭਾਲਣ ਤੋਂ ਨਾਂਹ ਕਰ ਦਿੱਤੀ ਤੇ ਉਨ੍ਹਾਂ ਨੇ ਇਸ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਲੋਕ ਵਰਮਾ ਨੇ ਇੱਕ ਸਟੇਟਮੈਂਟ ਜਾਰੀ ਕਰਕੇ ਕਿਹਾ, ਕੁਦਰਤੀ ਨਿਆਂ ਦਾ ਗਲਾ ਘੁੱਟ ਦਿੱਤਾ ਗਿਆ ਤੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਉਣ ਲਈ ਪੂਰੀ ਪ੍ਰਕਿਰਿਆ ਨੂੰ ਉਲਟਾ ਕਰ ਦਿੱਤਾ ਗਿਆ’ ਜ਼ਿਕਰਯੋਗ ਹੈ ਕਿ ਛੁੱਟੀ ‘ਤੇ ਭੇਜੇ ਜਾਣ ਦੇ 77 ਦਿਨਾਂ ਬਾਅਦ ਵਰਮਾ ਬੁੱਧਵਾਰ ਨੂੰ ਆਪਣੀ ਡਿਊਟੀ ‘ਤੇ ਪਰਤੇ ਸਨ ਏਜੀਐਮਯੂਟੀ ਕਾਡਰ ਦੇ ਆਈਪੀਐੱਸ ਅਧਿਕਾਰੀ ਵਰਮਾ ਬੁੱਧਵਾਰ ਨੂੰ ਸਵੇਰੇ ਕਰੀਬ 10:40 ਮਿੰਟਾਂ ‘ਤੇ ਸੀਬੀਆਈ ਦਫ਼ਤਰ ਪਹੁੰਚੇ ਸੁਪਰੀਮ ਕੋਰਟ ਨੇ ਵਰਮਾ ਨੂੰ ਛੁੱਟੀ ‘ਤੇ ਭੇਜਣ ਦੇ ਵਿਵਾਦਪੂਰਨ ਸਰਕਾਰੀ ਆਦੇਸ਼ ਨੂੰ ਮੰਗਲਵਾਰ ਨੂੰ ਰੱਦ ਕਰ ਦਿੱਤਾ ਸੀ ਏਜੰਸੀ ਦੇ ਇਤਿਹਾਸ ‘ਚ ਇਸ ਤਰ੍ਹਾਂ ਦੀ ਕਾਰਵਾਈ ਦਾ ਸਾਹਮਣਾ ਕਰਨ ਵਾਲੇ ਉਹ ਸੀਬੀਆਈ ਦੇ ਪਹਿਲੇ ਮੁਖੀ ਬਣ ਗਏ ਹਨ ਸੀਵੀਸੀ ਦੀ ਰਿਪੋਰਟ ‘ਚ ਵਰਮਾ ਖਿਲਾਫ਼ ਅੱਠ ਦੋਸ਼ ਲਾਏ ਗਏ ਸਨ ਵਰਮਾ ਨੇ ਕਿਹਾ ਕਿ ਕਮੇਟੀ ਨੂੰ ਸੀਬੀਆਈ ਡਾਇਰੈਕਟਰ ਵਜੋਂ ਉਨ੍ਹਾਂ ਦੇ ਭਵਿੱਖ ਦੀ ਰਣਨੀਤੀ ਤੈਅ ਕਰਨ ਦਾ ਕੰਮ ਸੌਂਪਿਆ ਗਿਆ ਸੀ ਉਨ੍ਹਾਂ ਕਿਹਾ, ‘ਮੈਂ ਸੰਸਥਾ ਦੀ ਇਮਾਨਦਾਰੀ ਲਈ ਖੜ੍ਹਾ ਰਿਹਾ ਤੇ ਜੇਕਰ ਮੈਨੂੰ ਫਿਰ ਪੁੱਛਿਆ ਜਾਵੇ ਤਾਂ ਮੈਂ ਕਾਨੂੰਨ ਦਾ ਸ਼ਾਸਨ ਬਣਾਈ ਰੱਖਣ ਲਈ ਮੁੜ ਅਜਿਹਾ ਹੀ ਕਰਾਂਗਾ’
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ