ਕਿਹਾ, ਹੁਣ ਭਾਜਪਾ ਛੋਟੀ ਹਿੱਸੇਦਾਰੀ ’ਚ ਨਹੀਂ ਰਹੇਗੀ
Punjab Politics News: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਗੱਠਜੋੜ ਦੀ ਚਰਚਾ ਦਰਮਿਆਨ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਨਾਲ ਪਹਿਲਾਂ ਗੱਠਜੋੜ ਸਿਅਸੀ ਨਹੀਂ, ਸਗੋਂ ਸਮਾਜਿਕ ਗੱਠਜੋੜ ਸੀ। ਅਸ਼ਵਨੀ ਸ਼ਰਮਾ ਅੱਜ ਚੰਡੀਗੜ੍ਹ ’ਚ ਐਨਆਰਆਈ ਨਾਲ ਰੱਖੀ ‘ਪੰਜਾਬੀ ਡਾਇਸਪੋਰਾ ਮੀਟ’ ’ਚ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਿਅਸੀ ਗੱਠਜੋੜ ਛੋਟੀ ਹਿੱਸੇਦਾਰੀ ’ਚ ਨਹੀਂ ਹੁੰਦਾ ਹੈ ਉਹ ਬਰਾਬਰੀ ਦਾ ਹੁੰਦਾ ਹੈ ਉਸ ਗੱਠਜੋੜ ’ਚ ਸਾਡੀ ਹਿੱਸੇਦਾਰੀ ਬਹੁਤ ਛੋਟੀ ਸੀ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪੂਰੀ ਦੁਨੀਆ ’ਚ ਸਭ ਤੋਂ ਵੱਡੀ ਪਾਰਟੀ ਹੈ ਪੰਜਾਬ ’ਚ ਇਸ ਨੂੰ ਬਹੁਤ ਛੋਟੇ ਪੱਧਰ ’ਤੇ ਵੇਖਿਆ ਜਾਂਦਾ ਹੈ।
ਇਹ ਵੀ ਪੜ੍ਹੋ: Cylinder Blast Accident: ਸਿਲੰਡਰ ਫਟਣ ਨਾਲ ਘਰ ’ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਇਸ ਮੌਕੇ ਐੱਨਆਰਆਈ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ’ਚ ਉਹ ਇੱਕ ਛੋਟੇ ਸਮੂਹ ’ਚ ਸਿਆਸਤ ਕਰਦੇ ਸਨ ਇਸ ਲਈ ਪਹਿਲਾਂ ਕਦੇ ਪ੍ਰਵਾਸੀਆਂ ਨੂੰ ਨਹੀਂ ਮਿਲੇ ਪਰ ਹੁਣ ਭਾਜਪਾ ਦਾ ਰੂਪ ਪੰਜਾਬ ’ਚ ਵੱਡਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰ ਬਣਾਉਣ ’ਚ ਸਭ ਤੋਂ ਜ਼ਿਆਦਾ ਯੋਗਦਾਨ ਤੁਹਾਡਾ ਰਿਹਾ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੇ ਹਾਲਾਤ ਖਰਾਬ ਕਰ ਦਿੱਤੇ ਹਨ ਅਸ਼ਵਨੀ ਸ਼ਰਮਾ ਨੇ ਐੱਨਆਰਆਈ ਤੋਂ ਭਾਜਪਾ ਲਈ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਅਟਲ-ਅਡਵਾਨੀ ਦੇ ਯੁੱਗ ’ਚ ਦੇਸ਼ ਦੀ ਸਥਿਤੀਆਂ ਵੱਖਰੀਆਂ ਸਨ ਉਦੋਂ ਪੰਜਾਬ ਦੀ ਭਾਈਚਾਰਕ ਸਾਂਝ ਖਤਰੇ ’ਚ ਸੀ ਸਰਹੱਦੀ ਸੂਬਾ ਹੋਣ ਕਾਰਨ ਬੇਹੱਦ ਸੰਵੇਦਨਸ਼ੀਲ ਸੀ ਹੁਣ ਭਾਜਪਾ ਦੇਸ਼ ਦੀ ਅਗਵਾਈ ਕਰ ਰਹੀ ਹੈ ਅਤੇ ਸਥਿਤੀਆਂ ਬਦਲ ਗਈਆਂ ਹਨ। ਰਾਜਨੀਤਿਕ ਸਿਸਟਮ ਅਤੇ ਪਾਰਟੀਆਂ ਦੀ ਸਥਿਤੀਆਂ ਦੀ ਬਦਲ ਗਈਆਂ ਹਨ। Punjab Politics News














