ਅਲਾਅ ਮਨਦੀਪ ਸਿੰਘ ਸਰਾਂ ਬਣੇ ਪ੍ਰਧਾਨ ਅਤੇ ਅਲਾਅ ਬਸੰਤ ਨਰੂਲਾ ਬਣੇ ਸੈਕਟਰੀ
Kotkapura News: ਕੋਟਕਪੂਰਾ (ਅਜੈ ਮਨਚੰਦਾ)। ਅਲਾਇੰਸ ਕਲੱਬ ਕੋਟਕਪੂਰਾ ਸਿਟੀ 111 ਨੌਰਥ ਦੀ ਸਾਲਾਨਾ ਮੀਟਿੰਗ ਅਲਾਅ ਓਮ ਪ੍ਰਕਾਸ਼ ਗੋਇਲ ਵਾਈਸ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਸੇਤੀਆ ਰੇਸਟੋਰੇਂਟ ਕੋਟਕਪੂਰਾ ਵਿਖੇ ਹੋਈ। ਮੀਟਿੰਗ ਵਿੱਚ ਅਲਾਅ ਰਾਜ ਕੁਮਾਰ ਨਾਰੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਐਮਓਸੀ ਦੀ ਭੂਮਿਕਾ ਅਲਾਅ ਬਲਜੀਤ ਸਿੰਘ ਖੀਵਾ ਦੁਆਰਾ ਬਾਖੂਬ ਨਿਭਾਈ ਗਈ। ਇਸ ਮੀਟਿੰਗ ਵਿੱਚ ਕੈਸ਼ੀਅਰ ਵੱਲੋਂ ਨਗਦੀ ਦੇ ਲੈਣ-ਦੇਣ ਦਾ ਵੇਰਵਾ ਦਿੱਤਾ ਗਿਆ ਅਤੇ ਸਾਲਾਨਾ ਬਜਟ ਬਾਰੇ ਦੱਸਿਆ ਗਿਆ।
ਇਹ ਵੀ ਪੜ੍ਹੋ: Panchayat Joins AAP: ਪਿੰਡ ਈਲਵਾਲ ਦੀ ਪੂਰੀ ਪੰਚਾਇਤ ਆਮ ਆਦਮੀ ਪਾਰਟੀ ’ਚ ਸ਼ਾਮਲ
ਮੀਟਿੰਗ ਦੌਰਾਨ ਪਹੁੰਚੇ ਹੋਏ ਸਾਰੇ ਮੈਂਬਰਾਂ ਨੇ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ ਅਤੇ 2026-27 ਦੀ ਯੋਜਨਾ ਤਿਆਰ ਕੀਤੀ। ਇਸ ਤੋਂ ਬਾਅਦ ਅਲਾਅ ਓਮ ਪ੍ਰਕਾਸ਼ ਗੋਇਲ ਵਾਈਸ ਜ਼ਿਲ੍ਹਾ ਗਵਰਨਰ ਦੁਆਰਾ ਅਲਾਅ ਮਨਦੀਪ ਸਿੰਘ ਸਰਾ ਨੂੰ 2026-27 ਸਾਲ ਦੇ ਲਈ ਪ੍ਰਧਾਨ ਐਲਾਨਿਆ ਗਿਆ ਅਤੇ ਅਲਾਅ ਮਨਦੀਪ ਸਿੰਘ ਸਰਾ ਨੂੰ ਆਪਣੀ ਅਗਲੀ ਟੀਮ ਐਲਾਨ ਕਰਨ ਲਈ ਕਿਹਾ ਗਿਆ ਅਲਾਅ ਸਰਾਂ ਦੁਆਰਾ ਅਲਾਅ ਬਸੰਤ ਨਰੂਲਾ ਨੂੰ ਸੈਕਟਰੀ, ਅਲਾਅ ਅਜੇ ਗੁਪਤਾ ਕੈਸ਼ੀਅਰ, ਅਲਾਅ ਅਜੈ ਮਨਚੰਦਾ ਪੀਆਰਓ, ਅਲਾਅ ਗਗਨਦੀਪ ਜਿੰਦਲ ਵਾਈਸ ਪ੍ਰਧਾਨ, ਅਲਾਅ ਬਲਜੀਤ ਸਿੰਘ ਖੀਵਾ ਵਾਈਸ ਪ੍ਰਧਾਨ, ਅਲਾਅ ਬਿੱਟਾ ਨਰੂਲਾ ਵਾਈਸ ਪ੍ਰਧਾਨ, ਅਲਾਅ ਰਮੇਸ਼ ਅਹੂਜਾ ਬੋਰਡ ਆਫ ਡਾਇਰੈਕਟਰ, ਅਲਾਅ ਦਰਸ਼ਨ ਅਹੂਜਾ ਬੋਰਡ ਆਫ ਡਾਇਰੈਕਟਰ, ਅਲਾਅ ਰਾਜੇਸ਼ ਮਿੱਤਲ ਬੋਰਡ ਆਫ ਡਾਇਰੈਕਟਰ, ਅਲਾਅ ਯਸ਼ਵਿੰਦਰ ਸੇਠੀ ਬੋਰਡ ਆਫ ਡਾਇਰੈਕਟਰ, ਅਲਾਅ ਵਿਜੈ ਬਾਂਸਲ ਬੋਰਡ ਆਫ ਡਾਇਰੈਕਟਰ,
ਅਲਾਅ ਰਾਕੇਸ਼ ਸੇਠੀ ਪ੍ਰੋਜੈਕਟ ਇੰਚਾਰਜ, ਅਲਾਅ ਚੰਦਰ ਪ੍ਰਕਾਸ਼ ਅਰੋੜਾ ਸਲਾਹਕਾਰ ਪ੍ਰਧਾਨ ਅਤੇ ਜ਼ਿਲ੍ਹਾ ਗਵਰਨਰ, ਅਲਾਅ ਵਿਸ਼ੇਸ਼ ਬੁੱਧੀਰਾਜਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਲਾਅ ਕਰਨ ਚੋਪੜਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਲਾਅ ਰੋਹਿਤ ਮੋਂਗਾ ਮੈਡੀਕਲ ਪ੍ਰੋਜੈਕਟ ਇੰਚਾਰਜ, ਅਲਾਅ ਅਸ਼ੋਕ ਸੇਠੀ ਜੁਆਇੰਟ ਸੈਕਟਰੀ, ਗੋਪਾਲ ਵੋਹਰਾ ਪ੍ਰੋਜੈਕਟ ਇੰਚਾਰਜ ਐਨਵਾਇਰਮੈਂਟ ਅਲਾਅ ਸੁਰਿੰਦਰ ਸ਼ਿੰਦਾ ਸਹਾਇਕ ਕੈਸ਼ੀਅਰ ਲਗਾਇਆ ਗਿਆ। ਇਸ ਤੋਂ ਇਲਾਵਾ ਮੀਟਿੰਗ ਵਿੱਚ ਨਿਰੋਗ ਬਾਲ ਆਸ਼ਰਮ ਦੇ ਮੁਖੀ ਸਤਪਾਲ ਅਰੋੜਾ, ਅਲਾਅ ਵਰਿੰਦਰ ਪਾਲ ਸਿੰਘ ਅਰਨੇਜਾ ਸੈਕਟਰੀ, ਅਲਾਅ ਕੋਸ਼ ਕਾਲੜਾ, ਅਲਾਅ ਬਲਜਿੰਦਰ ਸਿੰਘ ਬੱਲੀ,ਅਲਾਅ ਕਮਲ ਰਾਜਪੂਤ, ਅਲਾਇੰਸ ਕਲੱਬ ਕੋਟਕਪੂਰਾ ਸਿਟੀ ਵੋਮੈਨ ਤੋਂ ਅਲਾਅ ਅਮਨਦੀਪ ਕੌਰ ਸਰਾਂ, ਅਲਾਅ ਮੋਨਿਕਾ ਗੋਇਲ ਮੌਜ਼ੂਦ ਰਹੇ। Kotkapura News














