ਮਨਰੇਗਾ ਮਜ਼ਦੂਰ ਵੱਲੋਂ ਕਾਂਗਰਸੀ ਪੰਚਾਇਤੀ ਨੁੰਮਾਇੰਦਿਆਂ ‘ਤੇ ਲਾਏ ਦੋਸ਼ ਜਾਂਚ ਤੋਂ ਬਾਅਦ ਦੋਸ਼ ਨਿੱਕਲੇ ਝੂਠੇ

ਮਨਰੇਗਾ ਮਜ਼ਦੂਰ ਵੱਲੋਂ ਕਾਂਗਰਸੀ ਪੰਚਾਇਤੀ ਨੁੰਮਾਇੰਦਿਆਂ ‘ਤੇ ਲਾਏ ਦੋਸ਼ ਜਾਂਚ ਤੋਂ ਬਾਅਦ ਦੋਸ਼ ਨਿੱਕਲੇ ਝੂਠੇ

ਲਹਿਰਾਗਾਗਾ, (ਰਾਜ ਸਿੰਗਲਾ) ਕੁਝ ਦਿਨ ਪਹਿਲਾਂ ਪਿੰਡ ਆਲਮਪੁਰ ਵਿਖੇ ਮਨਰੇਗਾ ਮਜ਼ਦੂਰਾਂ ਵੱਲੋਂ ਪਿੰਡ ਦੇ ਕਾਗਂਰਸੀ ਸਰਪੰਚ ਹਮੀਰ ਕੌਰ ਅਤੇ ਉਸਦੇ ਪੁੱਤਰ ਦਲਵਿੰਦਰ ਸਿੰਘ ਅਤੇ ਉਸ ਦੀ ਨੂੰਹ ਮਨਜੀਤ ਕੌਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਪਿੰਡ ਦੀ ਸਰਪੰਚ ਕਾਗਰਸ ਪਾਰਟੀ ਦੀ ਸ਼ਹਿ ਤੇ ਮਨਰੇਗਾ ਮਜ਼ਦੂਰਾਂ ਦੇ ਪੈਸੇ ਖਾ ਰਹੀ ਹੈ ਮਨਰੇਗਾ ਮਜ਼ਦੂਰ ਦੇ ਮਿਹਨਤ ਪਸੀਨੇ ਦੀ ਕਮਾਈ ਨੂੰ ਉਹ ਜ਼ਿੰਮੀਦਾਰਾਂ ਦੇ ਖਾਤੇ ਵਿੱਚ ਪਾ ਰਹੀ ਹੈ

ਪਿੰਡ ਦੇ ਸਰਪੰਚ ਨੇ ਆਪਣੇ ਪੁੱਤਰ ਦਲਵਿੰਦਰ ਸਿੰਘ ਅਤੇ ਨਹੂੰ ਮਨਜੀਤ ਕੌਰ ਦਾ ਜੌਬ ਕਾਰਡ ਵੀ ਐਸੀ ਖਾਤੇ ਦੇ ਵਿੱਚ ਬਣਾਇਆ ਹੋਇਆ ਹੈ ਜਦੋਂ ਇਸ ਗੱਲ ਦੀ ਪੜਤਾਲ ਕੀਤੀ ਤਾਂ ਪਤਾ ਲੱਗਿਆ ਕਿ ਮਨਰੇਗਾ ਮਜ਼ਦੂਰ ਦੀ ਦਿਹਾੜੀ ਲੌਕ ਡਾਊਨ ਕਰਕੇ ਉਨ੍ਹਾਂ ਦੇ ਖਾਤੇ ਵਿੱਚ ਚੈੱਕ ਨਹੀਂ ਹੋ ਪਾ ਰਹੀ ਸੀ ਜਦੋਂ ਬੀਡੀਪੀਓ ਲਹਿਰਾ ਗੁਰਨੇਤ ਸਿੰਘ ਜਲਵੇੜਾ ਨੂੰ ਇਸ ਗੱਲ ਬਾਰੇ ਜਾਣਕਾਰੀ ਲਈ ਤਾਂ ਉਨ੍ਹਾਂ ਨੇ ਦੱਸਿਆ ਕਿ ਪਿੰਡ ਆਲਮਪੁਰ ਦੇ ਸਰਪੰਚ ਦੇ ਪੁੱਤਰ ਦਾ ਜੌਬ ਕਾਰਡ ਦਾ ਜੋ ਫਾਰਮ ਸੀ ਉਹ ਜਨਰਲ ਕੈਟਾਗਰੀ ਦਾ ਹੀ ਭਰਿਆ ਹੋਇਆ ਸੀ

ਕਲੈਰੀਕਲ ਗਲਤੀ ਲੱਗਣ ਦੇ ਕਾਰਨ ਉਸ ਦਾ ਮਨਰੇਗਾ ਕਾਰਡ ਵਿੱਚ ਐਸੀ ਕੈਟਾਗਰੀ ਲਿਖੀ ਗਈ ਬੀਡੀਪੀਓ ਨੇ ਦੱਸਿਆ ਕਿ ਜਿਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਕਿ ਉਨ੍ਹਾਂ ਨੂੰ ਬੁਲਾ ਕੇ ਉਨ੍ਹਾਂ ਦੀ ਬੈਂਕ ਦੀ ਸਟੇਟਮੈਂਟ ਚੈੱਕ ਕਰਵਾਈ   ਤੇ ਸ਼ਿਕਾਇਤ ਕਰਤਾ ਦੀ ਤਸੱਲੀ ਕਰਵਾਈ ਗਈ ਤਾਂ ਉਨ੍ਹਾਂ ਦੇ ਜੋ ਇਲਜ਼ਾਮ ਸੀ ਝੂਠੇ ਪਾਏ ਗਏ ਹਨ

ਇਸ ਮੁੱਦੇ ‘ਤੇ ਗੱਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਬੀਬੀ ਰਜਿੰਦਰ ਕੌਰ ਭੱਠਲ ਸਾਬਕਾ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸਨਮੀਕ ਸਿੰਘ ਹੈਨਰੀ ਨਾਲ ਜਦੋਂ ਇਸ ਮੁੱਦੇ ਤੇ ਗੱਲ ਕੀਤੀ ਤਾਂ ਨੇ ਦੱਸਿਆ ਕਿ ਮਨਰੇਗਾ ਮਜ਼ਦੂਰਾਂ ਦਾ ਪੈਸਾ ਖਾਣਾ ਸਾਡੀ ਸਿਆਸਤ ਵਿੱਚ ਨਹੀਂ ਆਉਦਾ ਇਹ ਤਾਂ ਕਾਂਗਰਸ ਪਾਰਟੀ ਦੇ ਸਰਪੰਚਾਂ ਨੂੰ ਬਦਨਾਮ ਕਰਨ ਵਾਲਾ ਕੰਮ ਹੋਇਆ ਹੈ

ਜਾਣਕਾਰੀ ਦਿੰਦਿਆਂ ਹੈਨਰੀ ਨੇ ਕਿਹਾ ਕਿ ਮਨਰੇਗਾ ਮਜ਼ਦੂਰ ਦੇ ਵਿੱਚ ਕੋਈ ਵੀ  ਜ਼ਿਮੀਂਦਾਰ ਜਾਂ ਕਿਸੇ ਵੀ  ਕੈਟਾਗਿਰੀ ਦਾ ਵਿਅਕਤੀ ਕੰਮ ਕਰ ਸਕਦਾ ਹੈ ਬੇਸ਼ਕ ਕਿਸੇ ਵੀ ਪਾਰਟੀ ਦਾ ਮਜ਼ਦੂਰ ਹੈਕਿਸੇ ਨਾਲ ਵੀ ਕਾਂਗਰਸ ਪਾਰਟੀ ਵੱਲੋਂ ਕੋਈ ਭੇਦ ਭਾਵ ਨਹੀਂ ਰੱਖਿਆ ਜਾਂਦਾ ਤੇ ਕਿਹਾ ਕਿ ਆਲਮਪੁਰ ਦੇ ਸਰਪੰਚ ਖਿਲਾਫ ਝੂਠੇ ਇਲਜ਼ਾਮ ਲੱਗੇ ਸਨ

ਇਸ ਮੁੱਦੇ ਉੱਤੇ ਜਾਣਕਾਰੀ ਦਿੰਦਿਆਂ ਆਲਮਪੁਰ ਦੀ ਸਰਪੰਚ ਹਮੀਰ ਕੌਰ ਨੇ ਦੱਸਿਆ ਕਿ ਮੈਂ ਪੂਰੀ ਇਮਾਨਦਾਰੀ ਤੇ ਲਗਨ ਨਾਲ ਪਿੰਡ ਦਾ ਵਿਕਾਸ ਦੇ ਵਿੱਚ ਲੱਗੀ ਹੋਈ ਹਾਂ ਮਨਰੇਗਾ ਮਜ਼ਦੂਰਾਂ ਦੇ ਕੱਲਾ ਕੱਲਾ ਪੈਸਾ ਉਨ੍ਹਾਂ ਦੇ ਖਾਤਿਆਂ ਦੇ ਵਿੱਚ ਪਾਇਆ ਹੋਇਆ ਹੈ ਲੋਕਡਾਓੁਨ  ਦੇ ਚੱਲਦਿਆਂ ਬੈਂਕ ਦੇ ਵਿੱਚ ਆਪਣੇ ਖਾਤੇ ਦੇ ਪੈਸੇ ਨਾ ਚੈੱਕ ਹੋਣ ਦੀ ਸੂਰਤ  ਵਿੱਚ ਉਨ੍ਹਾਂ ਨੂੰ ਇਹ ਵਹਿਮ ਹੋ ਗਿਆ ਕਿ ਉਨ੍ਹਾਂ ਦੇ ਖਾਤੇ ਦੇ ਵਿੱਚ ਪੈਸੇ ਨਹੀਂ ਆਏ ਇਸ ਕਰਕੇ ਹੀ ਉਨ੍ਹਾਂ ਨੇ ਸ਼ਿਕਾਇਤ ਕੀਤੀ ਸੀ ਪਰ ਹੁਣ  ਸਾਰੀ ਕਾਰਵਾਈ ਦੇ ਬਾਅਦ ਉਨ੍ਹਾਂ ਦੀ ਤਸੱਲੀ ਕਰਵਾ ਦਿੱਤੀ ਗਈ ਹੈ ਮਨਰੇਗਾ ਮਜ਼ਦੂਰ ਦੇ ਬੈਂਕ ਦੀ ਸਟੇਟਮੈਂਟ ਚੈੱਕ ਕਰਵਾ ਦਿੱਤੀਆਂ ਗਈਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।