‘ਪੂਜਨੀਕ ਗੁਰੂ ਜੀ ਨੇ ਹਮੇਸ਼ਾ ਸੰਤਾਂ-ਮਹਾਂਪੁਰਸ਼ਾਂ ਤੇ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ’

Baba Ram Rahim

(ਅਨਿਲ ਲੁਟਾਵਾ) ਅਮਲੋਹ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜਿੱਥੇ ਆਪ ਵੀ ਸਾਰੇ ਧਰਮਾਂ ਅਤੇ ਸੰਤਾਂ-ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ ਹਨ, ਉੱਥੇ ਹੀ ਉਨ੍ਹਾਂ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਸਾਰੇ ਧਰਮਾਂ ਤੇ ਸੰਤਚ-ਮਹਾਂਪੁਰਸ਼ਾਂ ਦਾ ਸਤਿਕਾਰ ਕਰਦੇ ਹਨ। ਪੂਜਨੀਕ ਗੁਰੂ ਜੀ ਨੇ ਕਦੇ ਵੀ ਕਿਸੇ ਵੀ ਮਹਾਂਪੁਰਸ਼ ਦੀ ਸ਼ਾਨ ਦੇ ਖ਼ਿਲਾਫ਼ ਕੁੱਝ ਨਹੀਂ ਬੋਲਿਆ ਪੂਜਨੀਕ ਗੁਰੂ ਜੀ ਨੇ ਤਾਂ ਪੂਜਨੀਕ ਗੁਰੂ ਰਵਿਦਾਸ ਜੀ ਮਹਾਰਾਜ ਅਤੇ ਪੂਜਨੀਕ ਸੰਤ ਕਬੀਰ ਜੀ ਦੇ ਪਾਕ-ਪਵਿੱਤਰ ਬਚਨਾਂ ਨੂੰ ਜਨ-ਜਨ ਤੱਕ ਪਹੁੰਚਾਇਆ ਹੈ ਤੇ ਇਨ੍ਹਾਂ ਨੂੰ ਆਪਣੇ ਜੀਵਨ ’ਚ ਅਪਣਾਉਣ ਲਈ ਪੇ੍ਰਰਿਤ ਕੀਤਾ ਹੈ। ਇਹ ਪ੍ਰਗਟਾਵਾ ਡੇਰਾ ਸੱਚਾ ਸੌਦਾ ਨਾਲ ਜੁੜੇ ਰਵਿਦਾਸੀਆ ਭਾਈਚਾਰੇ ਦੇ ਲੋਕਾਂ ਨੇ ਅੱਜ ‘ਸੱਚ ਕਹੂੰ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕੀਤਾ।


ਇਸ ਸਬੰਧੀ ਗੱਲਬਾਤ ਕਰਦਿਆਂ ਬਲਾਕ ਅਮਲੋਹ ਦੇ ਪਿੰਡ ਬੁੱਗਾ ਕਲਾਂ ਦੇ ਮੌਜੂਦਾ ਸਰਪੰਚ ਚਮਕੌਰ ਸਿੰਘ ਨੇ ਕਿਹਾ ਕਿ ਉਹ ਤੇ ਉਸ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਨਾਲ ਸਾਲ 1995 ਤੋਂ ਜੁੜਿਆ ਹੋਇਆ ਉਹਨਾਂ ਕਿਹਾ ਕਿ ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਹਨ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਸੁਣਦਾ ਆ ਰਿਹਾ ਹੈ ਜਿਸ ਵਿੱਚ ਪੂਜਨੀਕ ਗੁਰੂ ਜੀ ਨੇ ਕਦੇ ਵੀ ਕਿਸੇ ਵੀ ਧਰਮ ਜਾਂ ਸੰਤਾਂ-ਮਹਾਂਪੁਰਸਾਂ ਖਿਲਾਫ਼ ਇੱਕ ਸ਼ਬਦ ਵੀ ਨਹੀਂ ਬੋਲਿਆ, ਸਗੋਂ ਪੂਜਨੀਕ ਗੁਰੂ ਜੀ ਤਾਂ ਡੇਰਾ ਸ਼ਰਧਾਲੂਆਂ ਨੂੰ ਧਰਮਾਂ ਤੇ ਸੰਤਾਂ-ਮਹਾਂਪੁਰਸ਼ਾਂ ਦੇ ਜੀਵਨ ਤੇ ਉਹਨਾਂ ਦੀ ਬਾਣੀ ਤੋਂ ਸਿੱਖਿਆ ਲੈਣ ਲਈ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਹਨ ਡੇਰਾ ਸੱਚਾ ਸੌਦਾ ’ਚ ਨਾ ਜਾਤ ਦਾ, ਨਾ ਧਰਮ ਦਾ, ਨਾ ਊਚ-ਨੀਚ ਦਾ, ਨਾ ਗਰੀਬ-ਅਮੀਰ ਦਾ ਤੇ ਨਾ ਹੀ ਕੋਈ ਉੱਚੇ ਅਹੁਦੇ ਦਾ ਭੇਦਭਾਵ ਕੀਤਾ ਜਾਂਦਾ ਹੈ ਤੇ ਸਭ ਨੂੰ ਬਰਾਬਰ ਦਾ ਪਿਆਰ ਦਿੱਤਾ ਜਾਂਦਾ ਹੈ

ਸੇਵਾ ਮੁਕਤ ਪਟਵਾਰੀ ਕੇਸਰ ਸਿੰਘ ਨੇ ਦੱਸਿਆ ਕਿ ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਹੈ ਤੇ ਸਾਲ 1990 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਅੱਜ ਤੱਕ ਕਿਸੇ ਵੀ ਸਤਿਸੰਗੀ ਨੇ ਸਾਡੀ ਜਾਤੀ ਬਾਰੇ ਨਹੀਂ ਪੁੱਛਿਆ। ਉਹਨਾਂ ਕਿਹਾ ਕਿ ਉਹ ਤੇ ਉਸ ਦਾ ਪਰਿਵਾਰ ਅਕਸਰ ਹੀ ਡੇਰਾ ਸੱਚਾ ਸੌਦਾ ਜਾ ਕੇ ਸਤਿਸੰਗ ਸੁਣਦਾ ਰਹਿੰਦਾ ਹੈ ਪਰ ਅੱਜ ਤੱਕ ਪੂਜਨੀਕ ਗੁਰੂ ਜੀ ਨੇ ਆਪਣੇ ਪਵਿੱਤਰ ਮੁਖਾਰਬਿੰਦ ’ਚੋਂ ਕਿਸੇ ਵੀ ਧਰਮ-ਜਾਤ ਜਾਂ ਕਿਸੇ ਪੂਜਨੀਕ ਸੰਤਾਂ-ਮਹਾਂਪੁਰਸ਼ਾਂ ਖ਼ਿਲਾਫ਼ ਕੋਈ ਵੀ ਅਪਸ਼ਬਦ ਨਹੀਂ ਬੋਲਿਆ ਸਗੋਂ ਉਨ੍ਹਾਂ ਮਹਾਂਪੁਰਸ਼ਾਂ ਦੇ ਬਚਨਾਂ ’ਤੇ ਚੱਲਣ ਦੀ ਪ੍ਰੇਰਨਾ ਹੀ ਦਿੱਤੀ ਹੈ। ਪੂਜਨੀਕ ਗੁਰੂ ਜੀ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ ਤੇ ਸਾਰੀ ਸਾਧ-ਸੰਗਤ ਨੂੰ ਵੀ ਸਾਰੇ ਧਰਮਾਂ ਤੇ ਮਹਾਂਪੁਰਸ਼ਾਂ ਦੀ ਬਾਣੀ ਦਾ ਸਤਿਕਾਰ ਕਰਨ ਲਈ ਕਹਿੰਦੇ ਹਨ।

ਪਿੰਡ ਅੰਨੀਆ ਦੇ ਬਲਜੀਤ ਸਿੰਘ ਸਾਬਕਾ ਸਰਪੰਚ ਤੇ ਸਾਬਕਾ ਵਾਈਸ ਪ੍ਰਧਾਨ ਪੰਜਾਬ ਮਹਾਂਵੀਰ ਕਰਾਂਤੀਦਲ ਐਂਟੀਕੁਰਪਸ਼ਨ ਨੇ ਦੱਸਿਆ ਕਿ ਉਹ 1992 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਉਸ ਦਾ ਪੂਰਾ ਪਰਿਵਾਰ ਡੇਰਾ ਸੱਚਾ ਸੌਦਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਉਹ ਰਵਿਦਾਸੀਆ ਭਾਈਚਾਰੇ ਤੋਂ ਹੈ ਉਨ੍ਹਾਂ ਨੇ ਡੇਰਾ ਸੱਚਾ ਸੌਦਾ ਜਾ ਕੇ ਜਾਂ ਹੋਰ ਕਿਸੇ ਵੀ ਤਰੀਕੇ ਹੁਣ ਤੱਕ ਜਿੰਨੇ ਵੀ ਪੂਜਨੀਕ ਗੁਰੂ ਜੀ ਦੇ ਸਤਿਸੰਗ ਸੁਣੇ ਹਨ ਉਨ੍ਹਾਂ ਵਿਚ ਪੂਜਨੀਕ ਗੁਰੂ ਜੀ ਨੇ ਕਦੇ ਵੀ ਕਿਸੇ ਵੀ ਮਹਾਂਪੁਰਸ਼ ਜਾਂ ਧਰਮ ਦੇ ਖਿਲਾਫ਼ ਕੋਈ ਗਲਤ ਸ਼ਬਦ ਨਹੀਂ ਵਰਤਿਆ ਸਗੋਂ ਹਮੇਸ਼ਾ ਮਹਾਂਪੁਰਸ਼ਾਂ ਤੇ ਧਰਮਾਂ ਦੀ ਉਸਤਤ ਹੀ ਕੀਤੀ ਹੈ ਮੈਂ ਜੋ ਕਿ ਦੁਨੀਆਂ ਦੀ ਹਰ ਬੁਰਾਈ ਨਾਲ ਗ੍ਰਸਤ ਸੀ ਅੱਜ ਪੂਜਨੀਕ ਗੁਰੂ ਜੀ ਤੋਂ ਨਾਮ ਦੀ ਅਨਮੋਲ ਦਾਤ ਲੈਣ ਤੋਂ ਬਾਅਦ ਬੁਰਾਈਆਂ ਤੋਂ ਤਾਂ ਦੂਰ ਹੋਇਆ ਹੀ, ਉੱਥੇ ਹੀ ਮਾਨਵਤਾ ਦੀ ਭਲਾਈ ’ਚ ਵੀ ਹਿੱਸਾ ਲੈ ਰਿਹਾ ਹਾਂ

ਬਾਬੂ ਸਿੰਘ ਨੇ ਦੱਸਿਆ ਕਿ ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧ ਰੱਖਦਾ ਹੈ ਤੇ ਉਸ ਦਾ ਪਰਿਵਾਰ ਸਾਲ 1990 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ। 1990 ਤੋਂ ਪਹਿਲਾਂ ਉਹ ਨਸ਼ਿਆਂ ਵਿੱਚ ਗੜੁੱਚ ਰਹਿੰਦਾ ਸੀ ਤੇ ਨਿੰਦਿਆ ਝੂਠ ਤੋਂ ਬਿਨਾਂ ਕੋਈ ਕੰਮ ਨਹੀਂ ਕਰਦਾ ਸੀ ਪਰ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਨਾਮ ਦੀ ਅਨਮੋਲ ਦਾਤ ਲਈ ਤਾਂ ਉਸ ਤੋਂ ਬਾਅਦ ਉਸ ਨੇ ਨਸ਼ਿਆਂ ਦਾ ਤਿਆਗ ਤਾਂ ਕੀਤਾ ਹੀ ਨਾਲ ਹੀ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ਸਦਕਾ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਵੀ ਸਿੱਖਿਆ। ਉਸ ਨੇ ਹੁਣ ਤੱਕ ਕਦੇ ਵੀ ਪੂਜਨੀਕ ਗੁਰੂ ਜੀ ਦੇ ਪਵਿੱਤਰ ਮੁਖਾਰਬਿੰਦ ’ਚੋਂ ਕਿਸੇ ਵੀ ਧਰਮ ਜਾਂ ਕਿਸੇ ਵੀ ਸੰਤਾਂ-ਮਹਾਪੁਰਸ਼ਾਂ ਬਾਰੇ ਕਦੇ ਕੋਈ ਅਪਸ਼ਬਦ ਨਹੀਂ ਸੁਣਿਆ, ਸੁਣਿਆ ਤਾਂ ਬੱਸ ਸਭ ਧਰਮਾਂ ਦਾ ਸਤਿਕਾਰ ਤੇ ਸੰਤਾਂ-ਮਹਾਂਪੁਰਸ਼ਾਂ ਦੇ ਬਚਨਾਂ ’ਤੇ ਅਮਲ ਕਰਨ ਤੇ ਚੱਲਣ ਦੀ ਸਿੱਖਿਆ ਬਾਰੇ ਹੀ ਸੁਣਿਆ ਹੈ।

ਸੁਖਵਿੰਦਰ ਕੌਰ ਨੇ ਦੱਸਿਆ ਕਿ ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਹੈ, ਉਹ ਤੇ ਉਸ ਦਾ ਪਰਿਵਾਰ 1992 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਉਸ ਸਮੇਂ ਤੋਂ ਅੱਜ ਤੱਕ ਇੱਕ ਵਾਰ ਵੀ ਪੂਜਨੀਕ ਗੁਰੂ ਜੀ ਨੇ ਕਦੇ ਵੀ ਕਿਸੇ ਦੀ ਸ਼ਾਨ ਦੇ ਖ਼ਿਲਾਫ਼ ਨਹੀਂ ਬੋਲਿਆ ਅਤੇ ਨਾ ਹੀ ਕਿਸੇ ਦੀ ਨਿੰਦਿਆ ਕੀਤੀ। ਡੇਰਾ ਸੱਚਾ ਸੌਦਾ ਹੀ ਇੱਕ ਅਜਿਹੀ ਸੰਸਥਾ ਹੈ ਜਿਸ ਨੇ ਗ਼ਰੀਬ ਮਜ਼ਲੂਮਾਂ ਨੂੰ ਸੀਨੇ ਨਾਲ ਲਾਇਆ ਹੈ, ਗ਼ਰੀਬ ਤੇ ਲੋੜਵੰਦ ਲੋਕਾਂ ਦੀ ਬਾਂਹ ਫੜੀ ਹੈ।

ਬਲਤੇਜ ਸਿੰਘ ਕੌਂਸਲਰ ਨਗਰ ਕੌਂਸਲ ਅਮਲੋਹ ਤੇ ਸ਼ਹਿਰੀ ਪ੍ਰੇਮੀ ਸੇਵਕ ਅਮਲੋਹ ਨੇ ਦੱਸਿਆ ਕਿ ਉਹ ਰਵਿਦਾਸੀਆ ਭਾਈਚਾਰੇ ਨਾਲ ਸਬੰਧਿਤ ਹੈ ਤੇ 1993 ਤੋਂ ਡੇਰਾ ਸੱਚਾ ਸੌਦਾ ਨਾਲ ਜੁੜਿਆ ਹੋਇਆ ਹੈ ਤੇ ਉਸ ਦਾ ਪੂਰਾ ਪਰਿਵਾਰ ਵੀ ਡੇਰਾ ਸੱਚਾ ਸੌਦਾ ਜਾਂਦਾ ਹੈ ਇਸ ਦੌਰਾਨ ਉਨ੍ਹਾਂ ਕਦੇ ਵੀ ਸਤਿਸੰਗ ਜਾਂ ਮਜਲਿਸ ਦੌਰਾਨ ਪੂਜਨੀਕ ਗੁਰੂ ਜੀ ਦੇ ਮੁਖਾਰਬਿੰਦ ’ਚੋਂ ਕਿਸੇ ਧਰਮ ਜਾਂ ਗੁਰੂ-ਪੀਰ ਬਾਰੇ ਗ਼ਲਤ ਨਹੀਂ ਸੁਣਿਆ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਇੱਕ ਅਜਿਹਾ ਰੂਹਾਨੀਅਤ ਦਾ ਕੇਂਦਰ ਹੈ ਜਿੱਥੇ ਸਭ ਧਰਮਾਂ ਦਾ ਸਤਿਕਾਰ ਕਰਨਾ ਸਿਖਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਸਰਸਾ ਨੇ ਗ਼ਰੀਬਾਂ ਨੂੰ ਆਪਣੇ ਪੈਰਾਂ ਸਿਰ ਕਰਨ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਸਭ ਨੂੰ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਮੱਦਦ ਕਰਨ ਦੀ ਪ੍ਰੇਰਨਾ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।