IND V/S AUS 2nd ODI: ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ

IND V/S AUS ODI: ਅਕਸਰ ਪਟੇਲ 29 ਦੌੜਾਂ ਬਣਾ ਕੇ ਨਾਬਾਦ ਰਹੇ

  • ਵਿਰਾਟ ਕੋਹਲੀ ਨੇ ਬਣੀਆਂ ਸਭ ਤੋਂ ਵੱਧ 31 ਦੌੜਾਂ

ਵਿਸ਼ਾਖਾਪਟਨਮ। ਭਾਰਤ-ਆਸਟ੍ਰੇਲੀਆ ਇੱਕ ਰੋਜ਼ਾ ਲੜੀ ਦੇ ਦੂਜੇ ਮੈਚ ’ਚ ਭਾਰਤ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ। ਇਹ ਭਾਰਤ ਨੂੰ ਵਨਡੇ ਇਤਿਹਾਸ ਦੀ ਸਭ ਤੋਂ ਬੁਰੀ ਹਾਰ ਮਿਲੀ ਹੈ। ਆਸਟਰੇਲੀਆ ਨੇ ਭਾਰਤ ਨੂੰ ਦਸ ਵਿਕਟਾਂ ਨਾਲ ਹਰਾਇਆ। ਭਾਰਤੀ ਟੀਮ 234 ਗੇਂਦਾਂ ਬਾਕੀ ਰਹਿੰਦਿਆਂ ਹਾਰ ਗਈ। ਭਾਰਤ ਦਾ ਪਿਛਲਾ ਰਿਕਾਰਡ 212 ਗੇਂਦਾਂ ਦਾ ਸੀ। ਨਿਊਜ਼ੀਲੈਂਡ ਨੇ 2019 ਵਿੱਚ ਹੈਮਿਲਟਨ ਵਿੱਚ ਸਾਨੂੰ ਹਰਾਇਆ ਸੀ। ਟੀਮ ਛੇਵੀਂ ਵਾਰ 10 ਵਿਕਟਾਂ ਨਾਲ ਹਾਰੀ ਹੈ।

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 117 ਦੌੜਾਂ ਬਣਾਈਆਂ

ਭਾਰਤ-ਆਸਟ੍ਰੇਲੀਆ ਇੱਕ ਰੋਜ਼ਾ ਲੜੀ ਦੇ ਦੂਜੇ ਮੈਚ ’ਚ ਭਾਰਤ ਦੀ ਪਾਰੀ 26 ਓਵਰਾਂ ’ਚ 117 ਦੌੜਾਂ ’ਤੇ ਸਿਮਟ ਗਈ। (IND VS AUS ODI) ਭਾਰਤ ਦੇ ਬੱਲੇਬਾਜ਼ ਅਕਸਰ ਪਟੇਲ 29 ਦੌੜਾਂ ਬਣਾ ਕੇ ਨਾਬਾਦ ਰਹੇ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਸੀ। ਜੋ ਆਸਟਰੇਲੀਆ ਦੇ ਗੇਂਦਬਾਜ਼ਾਂ ਨੇ ਸਹੀ ਸਾਬਿਤ ਕੀਤਾ। ਆਸਟਰੇਲੀਆ ਦੇ ਗੇਂਦਬਾਜ਼ ਮਿਸੇਲ ਸਟਾਰਕ ਨੇ ਸਭ ਤੋਂ ਵੱਧ 5 ਵਿਕਟਾਂ ਲਈਆਂ।

ਟਾਸ ਹਾਰਨ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਦੇ 3 ਦੌੜਾਂ ਦੇ ਸਕੋਰ ‘ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (0) ਦੌੜ ‘ਤੇ ਆਊਟ ਹੋ ਗਏ। ਉਸ ਨੂੰ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨੇ ਮਾਰਨਸ ਲਾਬੂਸ਼ੇਨ ਦੇ ਹੱਥੋਂ ਕੈਚ ਕਰਵਾਇਆ। ਫਿਰ ਰੋਹਿਤ ਸ਼ਰਮਾ (13 ਦੌੜਾਂ) ਸਟਾਰਕ ਦੀ ਆਪਣੀ ਗੇਂਦ ‘ਤੇ ਆਊਟ ਹੋ ਗਏ। ਉਸ ਨੂੰ ਸਟੀਵ ਸਮਿਥ ਨੇ ਸਲਿੱਪ ‘ਤੇ ਕੈਚ ਕਰਵਾਇਆ। ਕਪਤਾਨ ਤੋਂ ਬਾਅਦ ਖੇਡਣ ਆਏ ਸੂਰਿਆ ਕੁਮਾਰ ਯਾਦਵ (0), ਕੇਐਲ ਰਾਹੁਲ (9) ਅਤੇ ਹਾਰਦਿਕ ਪਾਂਡਿਆ (1) ਨੂੰ ਆਊਟ ਕੀਤਾ ਗਿਆ। ਤਿੰਨੋਂ ਦੋਹਰਾ ਅੰਕੜਾ ਪਾਰ ਨਹੀਂ ਕਰ ਸਕੇ। ਇਸ ਤੋਂ ਇਲਾਵਾ ਰਵਿੰਦਰ ਜਡੇਜਾ 16 ਦੌੜਾਂ , ਵਿਰਾਟ ਕੋਹਲੀ 31 ਦੌੜਾਂ, ਕੁਲਦੀਪ ਯਾਦਵ 4, ਮੁਹੰਮਦ ਸ਼ਾਮੀ 0, ਮੁਹੰਮਦ ਸਿਰਾਜ 0 ਅਤੇ ਅਕਸਰ ਪਟੇਲ 29 ਦੌੜਾਂ ਬਣਾ ਕੇ ਨਾਬਾਦ ਰਹੇ ।

IND VS AUS ODI

ਭਾਰਤ ਦੇ ਟਾਪ ਬੱਲੇਬਾਜ਼ ਫੇਲ਼੍ਹ

ਭਾਰਤੀ ਟਾਪ ਆਰਡਰ ਪੂਰੀ ਤਰਾਂ ਫੇਲ੍ਹ ਸਾਬਿਤ ਹੋਇਆ। ਆਸਟਰੇਲੀਆ ਗੇਂਦਬਾਜ਼ਾਂ ਅੱਗੇ ਭਾਰਤੀ ਬੱਲੇਬਾਜ਼ ਟਿਕ ਨਹੀਂ ਸਕੇ। ਭਾਰਤ ਵੱਲੋਂ ਕੋਹਲੀ ਨੇ ਸਭ ਤੋਂ ਵੱਧ 31 ਦੌੜਾਂ ਬਣਾਈਆਂ। ਰੋਹਿਤ ਸ਼ਰਮਾ, ਸੂਰਿਆ ਕੁਮਾਰ ਯਾਦਵ, ਕੇ ਐਲ ਰਾਹੁਲ, ਸੁਭਮਨ ਗਿੱਲ ਵਰਗੇ ਧਾਕੜ ਬੱਲੇਬਾਜ਼ ਆਸਟਰਲੀਆ ਗੇਂਦਬਾਜ਼ਾਂ ਅੱਗੇ ਬੇਵੱਸ ਨਜ਼ਰ ਆਏ। ਭਾਰਤ ਦਾ ਜੋ ਵੀ ਬੱਲੇਬਾਜ਼ ਬੱਲੇਬਾਜ਼ੀ ਲਈਂ ਆਉਂਦਾ ਤੇ ਚੱਲਦਾ ਬਣਦਾ। ਇਸ ਮੈਚ ’ਚ ਰੋਹਿਤ ਸ਼ਰਮਾ ਕਪਤਾਨੀ ਕਰ ਰਹੇ ਹਨ ਤੇ ਉਨਾਂ ਦੇ ਆਉਣ ਨਾਲ ਟਾਪ ਆਰਡਰ ਨੂੰ ਮਜ਼ਬੂਤੀ ਮਿਲੀ ਸੀ ਪਰ ਅਸਟਰੇਲੀਆ ਗੇਂਦਬਾਜ਼ਾਂ ਨੇ ਭਾਰਤੀ ਦਾ ਟਾਪ ਆਰਡਰ ਢੇਰ ਕਰ ਦਿੱਤਾ।

IND VS AUS ODI

ਅਕਸ਼ਰ ਨੂੰ ਮਿਲਿਆ ਮੌਕਾ

ਦੋਵੇਂ ਟੀਮਾਂ ਦੋ-ਦੋ ਬਦਲਾਅ ਲੈ ਕੇ ਆਈਆਂ ਹਨ। ਈਸ਼ਾਨ ਕਿਸ਼ਨ ਦੀ ਜਗ੍ਹਾ ਰੋਹਿਤ ਸ਼ਰਮਾ ਟੀਮ ‘ਚ ਸ਼ਾਮਲ ਹੋਏ ਹਨ, ਜਦਕਿ ਸ਼ਾਰਦੁਲ ਦੀ ਜਗ੍ਹਾ ਅਕਸ਼ਰ ਪਟੇਲ ਨੂੰ ਪਲੇਇੰਗ-11 ‘ਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਮਰਨ ਗ੍ਰੀਨ ਅਤੇ ਨਾਥਨ ਐਲਿਸ ਦੀ ਕੰਗਾਰੂ ਟੀਮ ਵਿੱਚ ਵਾਪਸੀ ਹੋਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।