ਮੌਜਪੁਰ ਧਾਮ ਬੁਧਰਵਾਲੀ ’ਚ ਸੰਗਤ ਦੇ ਇਕੱਠ ਨੇ ਤੋੜਿਆ ਰਿਕਾਰਡ

Mojpur Dham Budharwali

ਮਾਨਵਤਾ ਭਲਾਈ ਕਾਰਜਾਂ ਦੇ ਨਾਂਅ ਰਿਹਾ ਐਮਐਸਜੀ ਮਹੀਨੇ ਦਾ ਪਵਿੱਤਰ ਭੰਡਾਰਾ

  • ਸੇਫ ਮੁਹਿੰਮ ਤਹਿਤ ਪੋਸ਼ਟਿਕ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ 25 ਹੈਲਥ ਕਿੱਟਾਂ ਵੰਡੀਆਂ,
  • ਸੱਚੀ ਸਿਕਸ਼ਾ ਮੁਹਿੰਮ ਤਹਿਤ 25 ਬੱਚਿਆਂ ਨੂੰ ਸਿੱਖਿਆ ਸਮੱਗਰੀ, 25 ਬਜ਼ੁਰਗਾਂ ਤੇ ਅਪਾਹਿਜ਼ਾਂ ਨੂੰ ਰਾਸ਼ਨ ਦਿੱਤਾ

(ਸੱਚ ਕਹੂੰ ਨਿਊਜ਼) ਬੁਧਰਵਾਲੀ। ਡੇਰਾ ਸੱਚਾ ਸੌਦਾ ਦਾ ਇਤਿਹਾਸਕ ਐਮਐਸਜੀ ਪਵਿੱਤਰ ਭੰਡਾਰਾ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਪਵਿੱਤਰ ਭੰਡਾਰਾ ਮਾਨਵਤਾ ਭਲਾਈ ਕਾਰਜਾਂ ਨੂੰ ਸਪਰਪਿਤ ਰਿਹਾ। ਪਵਿੱਤਰ ਭੰਡਾਰੇ ’ਤੇ ਵੱਡੀ ਗਿਣਤੀ ’ਚ ਸਾਧ-ਸੰਗਤ ਪਹੁੰਚੀ। ਇਸ ਮੌਕੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਪਵਿੱਤਰ ਬਚਨਾਂ ਨੂੰ ਵੱਡੀਆਂ-ਵੱਡੀਆਂ ਸਕਰੀਨਾਂ ’ਤੇ ਚਲਾਇਆ ਗਿਆ। ਸਾਧ-ਸੰਗਤ ਨੇ ਪੂਜਨੀਕ ਗੁਰੂ ਜੀ ਅਨਮੋਲ ਬਚਨਾਂ ਨੂੰ ਇੱਕ ਚਿੱਤ ਹੋ ਕੇ ਸੁਣਿਆ। ਇਸ ਮੌਕੇ ਮਾਨਵਤਾ ਭਲਾਈ ਦੇ 156 ਕਾਰਜਾਂ ਤਹਿਤ ਸੇਫ ਮੁਹਿੰਮ ਤਹਿਤ ਪੋਸ਼ਟਿਕ ਨਸ਼ਾ ਛੱਡਣ ਵਾਲੇ ਵਿਅਕਤੀਆਂ ਨੂੰ 25 ਹੈਲਥ ਕਿੱਟਾਂ ਦਿੱਤੀਆਂ ਗਈਆਂ, ਸੱਚਾ ਸਿਕਸ਼ਾ ਮੁਹਿੰਮ ਤਹਿਤ 25 ਬੱਚਿਆਂ ਨੂੰ ਸਿੱਖਿਆ ਸਮੱਗਰੀ, 25 ਬਜ਼ੁਰਗਾਂ ਤੇ ਅਪਾਹਿਜ਼ਾਂ ਨੂੰ ਰਾਸ਼ਨ ਵੰਡਿਆ ਗਿਆ।

ਹਜ਼ਾਰਾਂ ਦੀ ਗਿਣਤੀ ’ਚ ਮੌਜ਼ੂਦ ਸਾਧ-ਸੰਗਤ ਨੇ ਆਨਲਾਈਨ ਸਕਰੀਨ ਰਾਹੀਂ ਪੂਜਨੀਕ ਗੁਰੂ ਜੀ ਦੇ ਪਵਿੱਤਰ ਬਚਨਾਂ ਦਾ ਲਾਭ ਉਠਾਇਆ। ਪਵਿੱਤਰ ਭੰਡਾਰੇ ਦੇ ਮੱਦੇਨਜ਼ਰ ਡੇਰਾ ਪ੍ਰਬੰਧਨ ਵੱਲੋਂ ਪੀਣ ਵਾਲੇ ਪਾਣੀ ਦਾ ਪ੍ਰਬੰਧ, ਟਰੈਫਿਕ ਪੰਡਾਲ, ਮੈਡੀਕਲ ਸਹੂਲਤ, ਲੰਗਰ ਤੇ ਕੰਟੀਨਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਲਈ ਸੁਚੱਜੇ ਪ੍ਰਬੰਧ ਕੀਤੇ ਗਏ ਸਨ। ਭੰਡਾਰੇ ’ਤੇ ਪਹੁੰਚੀ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਪ੍ਰਸ਼ਾਦ ਤੇ ਲੰਗਰ ਛਕਾਇਆ ਗਿਆ।

ਦੇਸ਼ ਦੀ ਜਵਾਨੀ ’ਤੇ ਝੂਮੀ ਸਾਧ-ਸੰਗਤ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਆਵਾਜ਼ ’ਚ ਦੇਸ਼ ਭਗਤੀ ਗਾਣੇ ਦੇਸ਼ ਦੀ ਜਵਾਨੀ ਦਾ ਆਡਿਓ ਵੀਡਿਓ ਭੰਡਾਰੇ ਦੌਰਾਨ ਚਲਾਇਆ ਗਿਆ ਤਾਂ ਸਾਧ-ਸੰਗਤ ਦੀ ਖੁਸ਼ੀ ਵੇਖਦੇ ਹੀ ਬਣਦੀ ਸੀ ਕਿ ਬੱਚੇ, ਕੀ ਬੁੱਢੇ ਸਭ ਦੇਸ਼ ਦੀ ਜਵਾਨੀ ਮੇਰੇ ਦੇਸ਼ ਦੀ ਜਵਾਨੀ ਭਜਨ ’ਤੇ ਝੂਮ ਉੱਠੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।