ਪਰਮਾਤਮਾ ਦੀ ਭਗਤੀ ਅੱਗੇ ਸਭ ਮਜ਼ੇ ਬੌਣੇ
ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਕਈ ਕਹਿ ਦਿੰਦੇ ਹਨ ਕਿ ਜੀ ਰਾਮ-ਨਾਮ ਲਈ ਸਮਾਂ ਨਹੀਂ ਹੈ ਖਾਣ ਲਈ ਸਮਾਂ ਹੈ, ਪੀਣ ਲਈ ਸਮਾਂ ਹੈ, ਪਹਿਨਣ ਲਈ ਸਮਾਂ ਹੈ, ਸੌਣ ਲਈ ਸਮਾਂ ਹੈ, ਹਰ ਕੰਮ ਲਈ ਸਮਾਂ ਹੈ ਤੇ ਸਮੇਂ ਅਨੁਸਾਰ ਹੀ ਤੁਸੀਂ ਖਾਂਦੇ-ਪੀਂਦੇ ਹੋ, ਪਰ ਪਰਮਾਤਮਾ ਲਈ, ਪ੍ਰਭੂ ਲਈ ਜਦੋਂ ਗੱਲ ਆਉਂਦੀ ਹੈ, ਉਦੋਂ ਕਹਿੰਦੇ ਹਨ ਸਮਾਂ ਨਹੀਂ ਹੈ ਇਹ ਤਾਂ ਬਹਾਨੇਬਾਜ਼ੀ ਹੈ ਹਕੀਕਤ ਇਹ ਹੈ ਕਿ ਸਮਾਂ ਤਾਂ ਹੈ ਪਰ ਤੁਹਾਨੂੰ ਅਲੂਣੀ ਸਿਲ਼ ਲੱਗਦੀ ਹੈ, ਕਿ ਭਾਈ ਮਨੋਰੰਜਨ ਨਹੀਂ ਹੈ, ਮਜ਼ਾ ਨਹੀਂ ਆ ਰਿਹਾ ਇਹ ਨਹੀਂ ਪਤਾ ਕਿ ਰਾਮ-ਨਾਮ ਜਪੋਗੇ, ਓਮ, ਹਰੀ, ਅੱਲ੍ਹਾ, ਵਾਹਿਗੁਰੂ, ਪਰਮਾਤਮਾ ਦੀ ਭਗਤੀ ਕਰੋਗੇ ਤਾਂ ਉਹ ਪਰਮਾਨੰਦ ਆਵੇਗਾ, ਜਿਸ ਦੇ ਸਾਹਮਣੇ ਸਾਰੇ ਮਜ਼ੇ ਫਿੱਕੇ ਪੈ ਜਾਂਦੇ ਹਨ, ਬੌਣੇ, ਰਹਿ ਜਾਂਦੇ ਹਨ ਪਰ ਕਈ ਚੀਜ਼ਾਂ ਦਾ ਰਿਜ਼ਲਟ ਬਾਅਦ ’ਚ ਮਿਲਦਾ ਹੈ
ਪੰਜਾਬੀ ’ਚ ਇੱਕ ਕਹਾਵਤ ਹੈ, ‘ਸਿਆਣਿਆਂ ਦਾ ਕਿਹਾ ਤੇ ਔਲੇ ਦਾ ਖਾਧਾ ਬਾਅਦ ’ਚ ਸੁਆਦ ਆਉਂਦਾ ਹੈ’, ਔਲਾ ਖਾ ਲਓ ਤੁਸੀਂ, ਇੱਕਦਮ ਸੁਆਦ ਨਹੀਂ ਆਵੇਗਾ, ਚਰਚਰਾ ਜਿਹਾ, ਥੋੜ੍ਹਾ ਖੱਟਾ ਜਿਹਾ, ਥੋੜ੍ਹਾ ਮਿੱਠਾ ਜਿਹਾ, ਪਰ ਬਾਅਦ ’ਚ ਪੇਟ ਲਈ ਬੜਾ ਫ਼ਾਇਦੇਮੰਦ ਹੈ ਬਹੁਤ ਸਾਰੀਆਂ ਸਰੀਰ ਦੀਆਂ ਚੀਜ਼ਾਂ ਲਈ, ਵਾਲਾਂ ਲਈ ਮੰਨ ਲਓ ਤੇ ਹੋਰ ਚੀਜ਼ਾਂ ਲਹੀ ਬੜਾ ਫ਼ਾਇਦੇਮੰਦ ਹੈ ਉਸ ਤੋਂ ਬਾਅਦ ਕਦੇ ਪਾਣੀ ਪੀਓ ਤਾਂ ਬੜਾ ਸੁਆਦ ਲੱਗਦਾ ਹੈ, ਬੜਾ ਚੰਗਾ ਲੱਗਦਾ ਹੈ ਤਾਂ ਇਸ ਤਰ੍ਹਾਂ ਸਿਆਣਾ, ਸਮਝਦਾਰ, ਜਿਸ ਨੇ ਉਮਰ ਦਾ ਤਜ਼ੁਰਬਾ ਲਿਆ, ਉਸ ਨੂੰ ਸਿਆਣਾ ਕਿਹਾ ਜਾਂਦਾ ਹੈ ਜਾਂ ਜੋ ਰਾਮ ਨਾਲ ਜੁੜਿਆ ਹੁੰਦਾ ਹੈ ਉਹ ਸਿਆਣਾ ਹੁੰਦਾ ਹੈ ਤਾਂ ਉਸ ਦੀ ਗੱਲ ਦਾ ਬਾਅਦ ’ਚ ਪਤਾ ਲੱਗਦਾ ਹੈ ਇਸ ਤਰ੍ਹਾਂ ਰਾਮ-ਨਾਮ ਦਾ ਤੇ ਬੇਗਰਜ਼ ਪਿਆਰ ਕਰਨ ਦਾ ਪਤਾ ਬਾਅਦ ’ਚ ਲੱਗਦਾ ਹੈ ਜਦੋਂ ਤੁਹਾਨੂੰ ਬੇਇੰਤਹਾ ਖੁਸ਼ੀਆਂ ਮਿਲਣੀਆਂ ਸ਼ੁਰੂ ਹੁੰਦੀਆਂ?ਹਨ ਜਦੋਂ ਤੁਸੀਂ ਪਰਮਾਨੰਦ ’ਚ ਮਾਲਾਮਾਲ ਹੋ ਜਾਂਦੇ ਹੋ ਪਰਮਾਨੰਦ ਨਾਲ ਜੁੜ ਜਾਂਦੇ ਹੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ