ਆਲ ਇੰਡਿਆ ਹਾਕੀ ਦਾ ਮਹਾਕੁੰਭ 2023 ਟੂਰਨਾਮੈਂਟ ਸ਼ਾਨੋ ਸ਼ੌਕਤ ਨਾਲ ਸਮਾਪਤ

Hockey Tournament
ਅਮਲੋਹ ::ਅਮਲੋਹ ਹਾਕੀ ਮਹਾਂਕੁੰਭ ਦੀ ਜੇਤੂ ਈ ਐਮ ਈ ਜਲੰਧਰ ਦੀ ਹਾਕੀ ਟੀਮ ਨੂੰ ਸਨਮਾਨਿਤ ਕਰਦੇ ਹੋਏ ਮੁੱਖ ਮਹਿਮਾਨ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ, ਓਲੰਪਿਅਨ ਦਿਲਪ੍ਰੀਤ ਸਿੰਘ ਅਤੇ ਪ੍ਰਬੰਧਕ। ਤਸਵੀਰ : ਅਨਿਲ ਲੁਟਾਵਾ

Hockey Tournament : ਈਐਮਈ ਜਲੰਧਰ ਹਾਕੀ ਟੀਮ ਨੇ ਕੀਤਾ ਟਰਾਫ਼ੀ ’ਤੇ ਕਬਜ਼ਾ

  • ਫਾਈਨਲ ਦੇ ਪੰਜ ਵਧੀਆ ਖੇਡਣ ਵਾਲੇ ਖਿਡਾਰੀਆਂ ਨੂੰ ਦਿੱਤੇ ਸਪੋਰਟਸ ਸਾਇਕਲ
  • ਪੰਜਾਬ ਸਰਕਾਰ ਵੱਲੋਂ ਖਿਡਾਰੀਆਂ ਨੂੰ ਦਿੱਤਾ ਜਾ ਰਿਹਾ ਬਣਦਾ ਮਾਣ ਸਨਮਾਨ : ਵਿਧਾਇਕ ਗੈਰੀ ਬੜਿੰਗ

(ਅਨਿਲ ਲੁਟਾਵਾ) ਅਮਲੋਹ। ਸਵ:ਸਰਦਾਰ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਵੱਲੋਂ ਤੀਸਰਾ ਆਲ ਇੰਡਿਆ ‘ਹਾਕੀ ਦਾ ਮਹਾਕੁੰਭ 2023’ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿੱਚ ਚਲ ਰਿਹਾ ਟੂਰਨਾਮੈਂਟ ਅੱਜ ਬੜੀ ਸ਼ਾਨੋ- ਸ਼ੌਕਤ ਨਾਲ ਸਮਾਪਤ ਹੋਇਆ। ਇਸ ਮੌਕੇ ਈ. ਐਮ. ਈ ਜਲੰਧਰ ਦੀ ਹਾਕੀ ਟੀਮ ਪਹਿਲੇ ਸਥਾਨ ਅਤੇ ਰਿਵਾੜੀ ਯੂਨੀਵਰਸਿਟੀ ਹਰਿਆਣਾ ਦੀ ਹਾਕੀ ਟੀਮ ਦੂਸਰੇ ਸਥਾਨ ‘ਤੇ ਰਹੀ। ਜਿਨ੍ਹਾਂ ਨੂੰ ਮੁੱਖ ਮਹਿਮਾਨ ਹਲਕਾ ਅਮਲੋਹ ਦੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਵੱਲੋਂ ਇਨਾਮੀ ਰਾਸ਼ੀ ਅਤੇ ਹਾਕੀ ਕੱਪ ਨਾਲ ਸਨਮਾਨਿਤ ਕੀਤਾ ਗਿਆ। (Hockey Tournament)

ਓਲੰਪਿਅਨ ਕਾਂਸੀ ਤਗਮਾ ਜੇਤੂ ਦਿਲਪ੍ਰੀਤ ਸਿੰਘ, ਏਸ਼ੀਅਨ ਖੇਡਾਂ ‘ਚ ਸੋਨ ਤਗਮਾ ਜੇਤੂ ਸੰਜੇ ਨੇ ਵਧਾਇਆ ਖਿਡਾਰੀਆਂ ਦਾ ਹੌਂਸਲਾ

Hockey  Tournament
ਅਮਲੋਹ : ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਦਾ ਸਵਾਗਤ ਕਰਦੇ ਹੋਏ ਕਲੱਬ ਦੇ ਪ੍ਰਬੰਧਕ। ਤਸਵੀਰ:ਅਨਿਲ ਲੁਟਾਵਾ

ਇਸ ਮੌਕੇ ਵਿਧਾਇਕ ਗੈਰੀ ਬੜਿੰਗ ਨੇ ਕਿਹਾ ਕਿ ਹਰਜੀਤ ਸਿੰਘ ਹੁੰਦਲ ਮੈਮੋਰੀਅਲ ਹਾਕੀ ਕਲੱਬ ਅਮਲੋਹ ਵੱਲੋਂ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ ਤੇ ਹਰ ਨੌਜਵਾਨ ਨੂੰ ਖੇਡਾਂ ਨਾਲ ਜੁੜਨਾ ਚਾਹੀਦਾ ਹੈ ਕਿਉਂਕਿ ਜਿੱਥੇ ਖੇਡਾਂ ‘ਚ ਕੀਤੀ ਗਈ ਮਿਹਨਤ ਖਿਡਾਰੀ ਨੂੰ ਉਸਦੇ ਮੁਕਾਮ ‘ਤੇ ਪਹੁੰਚਾ ਦਿੰਦੀ ਹੈ, ਉੱਥੇ ਹੀ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਨੂੰ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ ਅਤੇ ਖਿਡਾਰੀਆਂ ਨੂੰ ਬਣਦਾ ਮਾਣ ਸਨਮਾਨ ਵੀ ਦਿੱਤਾ ਜਾ ਰਿਹਾ। ਇਸ ਮੌਕੇ ਫਾਈਨਲ ‘ਚ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਵਾਲੇ ਪੰਜ ਖਿਡਾਰੀਆਂ ਨੂੰ ਸਪੋਰਟਸ ਸਾਇਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਓਲੰਪੀਅਨ ਦਿਲਪ੍ਰੀਤ ਸਿੰਘ ਕਾਂਸੀ ਤਗਮਾ ਜੇਤੂ, ਏਸੀਅਨ ਗੇਮ ‘ਚ ਸੋਨ ਤਗਮਾ ਜੇਤੂ ਸੰਜੇ ਨੇ ਖਿਡਾਰੀਆਂ ਦੀ ਹੌਂਸਲਾ ਅਫਜ਼ਾਈ ਕੀਤੀ। Hockey Tournament

ਇਹ ਵੀ ਪੜ੍ਹੋ : ਅਗਨੀਵੀਰ ਅੰਮ੍ਰਿਤਪਾਲ ਸਿੰਘ ਦੇ ਘਰ ਪਹੁੰਚੇ ਮੁੱਖ ਮੰਤਰੀ ਮਾਨ, ਪਰਿਵਾਰ ਨੂੰ 1 ਕਰੋੜ ਰੁਪਏ ਦਾ ਚੈੱਕ ਸੌਂਪਿਆ

ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੱਗੀ ਕਲਾਲਮਾਜਰਾ ਨੇ ਬਾਖ਼ੂਬੀ ਨਿਭਾਈ ਅਤੇ ਕਲੱਬ ਮੈਂਬਰਾਂ ਨੇ ਆਏ ਪਤਵੰਤਿਆਂ ਦਾ ਸਨਮਾਨ ਵੀ ਕੀਤਾ। ਇਸ ਮੌਕੇ ਕਲੱਬ ਪ੍ਰਧਾਨ ਪਰਮਜੀਤ ਸਿੰਘ ਵਿਰਕ, ਵਾਇਸ ਪ੍ਧਾਨ ਹਰਜੋਤ ਸਿੰਘ ਸਬ ਇੰਸਪੈਕਟਰ ਤਰਨਦੀਪ ਬਦੇਸ਼ਾ, ਗੁਰਪੀ੍ਤ ਹੁੰਦਲ,ਹਰਬੰਸ ਸਿੰਘ,ਮਨਜੀਤ ਕੈਂਥ, ਡਾ. ਅਵਤਾਰ ਵਿਰਕ,ਦਵਿੰਦਰ ਸਿੰਘ,ਗਗਨਦੀਪ ਗੱਗੀ, ਪਰਮਿੰਦਰ ਕੁਮਾਰ, ਬਲਾਕ ਪ੍ਰਧਾਨ ਸਿਕੰਦਰ ਸਿੰਘ ਗੋਗੀ,ਸਿੰਗਾਰਾ ਸਿੰਘ ਸਲਾਣਾ, ਰਣਜੀਤ ਸਿੰਘ ਪਨਾਗ, ਬਲਾਕ ਪ੍ਰਧਾਨ ਮਨਿੰਦਰ ਸਿੰਘ ਭੱਟੋ, ਗੁਰਮੀਤ ਸਿੰਘ ਛੰਨਾ, ਦਰਸ਼ਨ ਸਿੰਘ ਭੱਦਲਥੂਹਾ, ਅੰਮ੍ਰਿਤਪਾਲ ਸਿੰਘ ਬੁੱਗਾ, ਹਰਜੀਤ ਸਿੰਘ ਬੈਣਾ, ਹਰਪ੍ਰੀਤ ਸਿੰਘ ਹੁੰਦਲ ਸਰਪੰਚ ਆਦਿ ਮੌਜੂਦ ਸਨ।