ਬੇਅਦਬੀ ਦੇ ਸਾਰੇ ਦੋਸ਼ ਝੂਠੇ ਤੇ ਬੇਬੁਨਿਆਦ : ਬੁਲਾਰਾ ਡੇਰਾ ਸੱਚਾ ਸੌਦਾ

ਸਰਸਾ। ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਪ੍ਰਦੀਪ ਕਲੇਰ ਨਾਂਅ ਦੇ ਵਿਅਕਤੀ ਦੇ ਬਿਆਨ ਦਾ ਹਵਾਲਾ ਦੇ ਕੇ ਪੂਜਨੀਕ ਗੁਰੂ ਜੀ ਤੇ ਭੈਣ ਹਨੀਪ੍ਰੀਤ ਇੰਸਾਂ ਖਿਲਾਫ਼ ਮੀਡੀਆ ’ਚ ਆਈਆਂ ਖ਼ਬਰਾਂ ਪੂਰੀ ਤਰ੍ਹਾਂ ਝੂਠੀਆਂ ਤੇ ਬੇਬੁਨਿਆਦ ਹਨ। ਇਹ ਗੱਲ ਡੇਰਾ ਸੱਚਾ ਸੌਦਾ ਦੇ ਬੁਲਾਰੇ ਐਡਵੋਕੇਟ ਜਤਿੰਦਰ ਖੁਰਾਣਾ ਨੇ ਮੀਡੀਆ ਨੂੰ ਜਾਰੀ ਬਿਆਨ ’ਚ ਆਖੀ। (Bargari Case)

ਐਡਵੋਕੇਟ ਖੁਰਾਣਾ ਨੇ ਕਿਹਾ ਕਿ ਜੇਕਰ ਕਲੇਰ ਨਾਂਅ ਦੇ ਵਿਅਕਤੀ ਦੁਆਰਾ ਅਜਿਹੇ ਬਿਆਨ ਜਿਵੇਂ ਕਿ ਮੀਡੀਆ ’ਚ ਦੱਸਿਆ ਜਾ ਰਿਹਾ ਹੈ ਦਿੱਤੇ ਗਏ ਹਨ ਤਾਂ ਇਹ ਬਿਲਕੁਲ ਪੂਰੀ ਤਰ੍ਹਾਂ ਝੂਠੇ ਤੇ ਬੇਬੁਨਿਆਦ ਹਨ ਅਤੇ ਕਿਸੇ ਸਾਜਿਸ਼ ਤਹਿਤ ਅਜਿਹਾ ਕੀਤਾ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਪੂਜਨੀਕ ਗੁਰੂ ਜੀ, ਭੈਣ ਹਨੀਪ੍ਰੀਤ ਇੰਸਾਂ ਤੇ ਡੇਰੇ ਦੀ ਮੈਨੇਜ਼ਮੈਂਟ ਦੇ ਕਿਸੇ ਵੀ ਮੈਂਬਰ ਦਾ ਸਤਿਕਾਰਯੋਗ ਪਵਿੱਤਰ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਉਣ ’ਚ ਕਿਸੇ ਤਰ੍ਹਾਂ ਦਾ ਕੋਈ ਹੱਥ ਨਹੀਂ ਹੈ। ਡੇਰਾ ਸੱਚਾ ਸੌਦਾ ਤੇ ਪੂਜਨੀਕ ਗੁਰੂ ਜੀ ਦੁਆਰਾ ਹਮੇਸ਼ਾ ਤੋਂ ਸਾਰੇ ਧਰਮਾਂ ਦਾ ਸਨਮਾਨ ਕੀਤਾ ਗਿਆ ਹੈ। (Bargari Case)

ਪਹਿਲਾਂ ਵੀ ਝੂਠੇ ਤੇ ਬੇਬੁਨਿਆਦ ਬਿਆਨ ਕਰਵਾਏ ਗਏ ਸਨ ਦਰਜ

ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਖਿਲਾਫ਼ ਇਸ ਤਰ੍ਹਾਂ ਦੇ ਝੂਠੇ ਬਿਆਨ ਪਹਿਲੀ ਵਾਰ ਨਹੀਂ ਕਰਵਾਏ ਗਏ ਸਗੋਂ ਇਸ ਤੋਂ ਪਹਿਲਾਂ ਵੀ ਮਹਿੰਦਰਪਾਲ ਬਿੱਟੂ ਦੇ 164 ਦੇ ਬਿਆਨ ਵੀ ਐੱਸਆਈਟੀ ਦੁਆਰਾ ਕਰਵਾਏ ਗਏ ਸਨ ਜੋ ਸੀਬੀਆਈ ਜਾਂਚ ’ਚ ਬਿਲਕੁਲ ਝੂਠੇ ਸਾਬਤ ਹੋਏ ਹਨ। ਸੀਬੀਆਈ ਨੇ 4 ਸਾਲਾਂ ਤੱਕ ਇਸ ਕੇਸ ਦੀ ਪੂਰੀ ਗੰਭੀਰਤਾ ਤੇ ਡੂੰਘਾਈ ਨਾਲ ਸਾਇੰਟੇਫਿਕ ਇਨਵੈਸਟੀਗੇਸ਼ਨ ਕੀਤੀ ਸੀ, ਜਿਸ ’ਚ ਹੈਂਡਰਾਈਟਿੰਗ ਐਕਸਪਰਟ, ਪੌਲੀਗ੍ਰਾਫਿਕ ਟੈਸਟ, ਡੰਪ ਡਾਟਾ, ਮੋਬਾਇਲ ਸੀਡੀਆਰ ਆਦਿ ਤੇ ਹੋਰ ਸਾਰੇ ਤੱਥਾਂ ਦੀ ਜਾਂਚ ਕਰਕੇ ਇਸ ਕੇਸ ਨੂੰ ਕੈਂਸਲ ਕਰਕੇ ਕਲੋਜ਼ਰ ਰਿਪੋਰਟ ਮੋਹਾਲੀ ਸੀਬੀਆਈ ਕੋਰਟ ’ਚ ਦਾਖਲ ਕਰਦੇ ਹੋਏ ਕਿਹਾ ਸੀ ਕਿ ਇਸ ਕੇਸ ’ਚ ਡੇਰਾ ਸੱਚਾ ਸੌਦਾ ਦੇ ਕਿਸੇ ਵੀ ਮੈਂਬਰ ਤੇ ਪੂਜਨੀਕ ਗੁਰੂ ਜੀ ਦਾ ਕਿਸੇ ਤਰ੍ਹਾਂ ਦਾ ਹੱਥ ਨਹੀਂ ਹੈ।

ਸੀਬੀਆਈ ਨੇ ਇਹ ਵੀ ਸਪੱਸ਼ਟ ਕੀਤਾ ਕਿ 164 ਦੇ ਝੂਠੇ ਬਿਆਨ ਬਿੱਟੂ ’ਤੇ ਤਸ਼ੱਦਦ ਕਰਕੇ ਬੁਲਵਾਏ ਗਏ। ਜਿਵੇਂ ਹੀ ਸੀਬੀਆਈ ਕਲੋਜ਼ਰ ਰਿਪੋਰਟ ਆਉਣ ਦਾ ਐੱਸਆਈਟੀ ਨੂੰ ਪਤਾ ਲੱਗਿਆ ਤਾਂ ਐੱਸਆਈਟੀ ਨੇ ਇਹ ਜਾਂਚ ਸੀਬੀਆਈ ਤੋਂ ਵਾਪਸ ਲੈ ਲਈ ਜੋ ਕਿ ਨਹੀਂ ਲਈ ਜਾ ਸਕਦੀ ਸੀ। ਇਸ ਇਸ਼ੂ (ਮੁੱਦੇ) ਨੂੂੰ ਲੈ ਕੇ ਪੂਜਨੀਕ ਗੁਰੂ ਜੀ ਦੁਆਰਾ ਮਾਣਯੋਗ ਹਾਈ ਕੋਰਟ ’ਚ ਅਰਜ਼ੀ ਦਾਖਲ ਕੀਤੀ ਗਈ ਜਿਸ ’ਤੇ ਕੋਰਟ ਨੇ ਸੁਣਵਾਈ ਕਰਦੇ ਹੋਏ ਇਨ੍ਹਾਂ ਕੇਸਾਂ ਦੀ ਪ੍ਰੋਸੀਡਿੰਗ ’ਤੇ ਰੋਕ (ਸਟੇਅ) ਲਾ ਦਿੱਤੀ ਹੈ।

Also Read : ਲੋਕ ਸਭਾ ਚੋਣਾਂ ਦਾ ਐਲਾਨ…, Live ਦੇਖੋ ਹੋ ਰਹੀ ਐ ਕਾਨਫਰੰਸ