ਮੱਧ ਪ੍ਰਦੇਸ਼ ‘ਚ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨੇ

230 seats in Madhya Pradesh, Declared, Results

ਕਾਂਗਰਸ 114 ਤੇ ਭਾਜਪਾ 109

ਭੋਪਾਲ (ਏਜੰਸੀ)। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਮੰਗਲਵਾਰ ਦਿਨ ਤੇ ਫਿਰ ਰਾਤ ਭਰ ਚੱਲੀ ਗਿਣਤੀ ਤੋਂ ਬਾਅਦ ਅੱਜ ਸਵੇਰੇ ਸਾਰੀਆਂ 230 ਸੀਟਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਜਿਸ ਵਿੱਚ ਕਾਂਗਰਸ 114 ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ ‘ਚ ਉਭਰੀ ਹੈ। ਉਥੇ ਹੀ ਪੰਦਰ੍ਹਾਂ ਸਾਲਾਂ ਤੋਂ ਸੱਤਾ ‘ਤੇ ਕਬਜ਼ਾ ਜਮਾਈ ਬੈਠੀ ਭਾਜਪਾ ਨੂੰ ਕਾਂਟੇ ਦੀ ਟੱਕਰ ਦੇ ਵਿੱਚ 109 ਸੀਟਾਂ ‘ਤੇ ਹੀ ਸੰਤੁਸ਼ਟੀ ਕਰਨੀ ਪਈ। ਸੂਬੇ ਦੇ ਮੁੱਖ ਚੋਣ ਦਫ਼ਤਰ ਅਨੁਸਾਰ ਇਸ ਤੋਂ ਇਲਾਵਾ ਬਸਪਾ ਨੂੰ ਦੋ, ਸਪਾ ਨੂੰ ਇੱਕ ਅਤੇ ਚਾਰ ਉੱਤੇ ਆਜ਼ਾਦ ਉਮੀਦਵਾਰ ਨੂੰ ਜਿੱਤ ਪ੍ਰਾਪਤ ਹੋਈ ਹੈ। ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਲਈ ਕਾਂਗਰਸ ਨੂੰ 116 ਵਿਧਾਇਕਾਂ ਦੀ ਲੋੜ ਹੈ।

ਪ੍ਰਦੇਸ਼ ਕਾਂਗਰਸ ਪ੍ਰਧਾਨ ਕਮਲਨਾਥ ਨੇ ਅੱਜ ਤੜਕੇ ਮੀਡਿਆ ਨਾਲ ਚਰਚਾ ਵਿੱਚ ਦਾਅਵਾ ਕੀਤਾ ਕਿ ਸਾਡੇ ਕੋਲ ਸਰਕਾਰ ਬਣਾਉਣ ਲਈ ਸਪੱਸ਼ਟ ਬਹੁਮਤ ਹੈ ਅਤੇ ਆਜ਼ਾਦ, ਬਸਪਾ ਅਤੇ ਸਪਾ ਦਾ ਸਮੱਰਥਨ ਵੀ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਕਿਹਾ ਕਿ ਅਸੀਂ ਰਾਜਪਾਲ ਨੂੰ ਮਿਲਣ ਦਾ ਸਮਾਂ ਮੰਗਿਆ ਹੈ ਅਤੇ ਸਮਾਂ ਮਿਲਣ ‘ਤੇ ਕਾਂਗਰਸ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਾਂਗੇ।

ਇਸ ਤੋਂ ਪਹਿਲਾਂ ਦੇਰ ਰਾਤ ਤੱਕ ਗਿਣਤੀ ਜਾਰੀ ਰਹਿਣ ‘ਤੇ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਰਾਕੇਸ਼ ਸਿੰਘ ਨੇ ਇੱਕ ਟਵੀਟ ਕਰਕੇ ਕਿਹਾ ਸੂਬੇ ਵਿੱਚ ਕਾਂਗਰਸ ਨੂੰ ਜਨਾਦੇਸ਼ ਨਹੀਂ ਹੈ। ਕਈ ਆਜ਼ਾਦ ਅਤੇ ਹੋਰ ਭਾਜਪਾ ਦੇ ਸੰਪਰਕ ਵਿੱਚ ਹਨ। ਹਾਲਾਕਿ ਹੁਣ ਸਾਰਿਆਂ ਦੀਆਂ ਨਜਰਾਂ ਕਾਂਗਰਸ, ਭਾਜਪਾ ਅਤੇ ਰਾਜ-ਮਹਿਲ ਵੱਲ ਲੱਗੀਆਂ ਹੋਈਆਂ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਦੋਵਾਂ ਹੀ ਪਾਰਟੀਆਂ ਦੇ ਆਗੂ ਬਸਪਾ ਦੇ ਦੋ, ਸਪਾ ਦਾ ਇੱਕ ਅਤੇ ਚਾਰ ਆਜ਼ਾਦ ਉਮੀਦਵਾਰਾਂ ਨਾਲ ਸੰਪਰਕ ਕਰਨ ‘ਚ ਜੁਟੇ ਹੋਏ ਹਨ, ਜਿਸਦੇ ਨਾਲ ਵਿਧਾਨ ਸਭਾ ‘ਚ ਬਹੁਮਤ ਹਾਸਲ ਕਰਨ ਦਾ ਜਾਦੁਈ ਅੰਕੜਾ 116 ਹਾਸਲ ਕੀਤਾ ਜਾ ਸਕੇ।

ਸੂਬੇ ਦੀਆਂ ਸਾਰੀਆਂ 230 ਸੀਟਾਂ ਲਈ ਵੋਟਾਂ 28 ਨਵੰਬਰ ਨੂੰ ਇੱਕ ਹੀ ਪੜਾਅ ਵਿੱਚ ਪਈਆਂ ਸਨ ਅਤੇ ਉਦੋਂ ਪੰਜ ਕਰੋੜ ਚਾਰ ਲੱਖ ਵੋਟਰਾਂ ‘ਚੋਂ 75 ਅਸ਼ਾਰੀਆ 05 ਫ਼ੀਸਦੀ ਮਤਦਾਤਾਵਾਂ ਨੇ ਵੋਟ ਪਾਏ ਸਨ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਤੱਕ ਜਾਰੀ ਰਿਹਾ। ਇਸ ਤੋਂ ਬਾਅਦ ਮੰਗਲਵਾਰ ਸਵੇਰੇ ਅੱਠ ਵਜੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋਇਆ ਸੀ, ਜੋ ਅੱਜ ਸਵੇਰੇ ਤੱਕ ਜਾਰੀ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।