ਸ਼ਰਾਬ ਨੇ ਕੀਤੀ ਨੌਜਵਾਨ ਦੀ ਜ਼ਿੰਦਗੀ ਖਰਾਬ, ਹੋਈ ਮੌਤ

Alcohol, Person, Life, Resulting, Death

ਬਠਿੰਡਾ (ਸੁਖਜੀਤ ਮਾਨ) ਪੰਜਾਬ ਸਰਕਾਰ ਵੱਲੋਂ ਭਾਵੇਂ ਹੀ ਰੋਜ਼ਾਨਾ ਛੋਟੇ-ਛੋਟੇ ਸਮਗਲਰਾਂ ਨੂੰ ਫੜ੍ਹ ਕੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਦਾਅਵੇ ਕੀਤੇ ਜਾ ਰਹੇ ਨੇ ਪਰ ਹਕੀਕਤ ‘ਚ ਨਸ਼ਿਆਂ ਦਾ ਕਹਿਰ ਜ਼ਾਰੀ ਹੈ ਸ਼ਰਾਬ ਨੂੰ ਭਾਵੇਂ ਹੀ ਸਰਕਾਰ ਨਸ਼ੇ ਦੀ ਥਾਂ ਆਪਣੇ ਵਿੱਤੀ ਮਾਲੀਏ ਦਾ ਮੁੱਖ ਸਰੋਤ ਮੰਨਦੀ ਹੈ ਪਰ ਅੱਜ ਬਠਿੰਡਾ ‘ਚ ਇਸ ਸ਼ਰਾਬ ਨੇ ਇੱਕ ਨੌਜਵਾਨ ਦੀ ਜਾਨ ਲੈ ਲਈ
ਹਾਸਿਲ ਹੋਏ ਵੇਰਵਿਆਂ ਮੁਤਾਬਿਕ ਦਿਨੇਸ਼ ਪੁੱਤਰ ਪ੍ਰਦੀਪ ਕੁਮਾਰ ਬਠਿੰਡਾ ਦੀ ਰਹਿਣ ਵਾਲਾ ਸੀ ਪਰ ਪਿਛਲੇ ਕਈ ਸਾਲਾਂ ਤੋਂ ਆਪਣੇ ਘਰ ਨਹੀਂ ਗਿਆ ਸੀ ਦਿਨੇਸ਼ ਸ਼ਰਾਬ ਦੀ ਬਹੁਤ ਜ਼ਿਆਦਾ ਵਰਤੋਂ ਕਰਦਾ ਸੀ ਜੋ ਉਸਦੀ ਮੌਤ ਦਾ ਵੀ ਕਾਰਨ ਬਣ ਗਈ ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਵਲੰਟੀਅਰਾਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ  ਅਮਰੀਕ ਸਿੰਘ ਰੋਡ ‘ਤੇ ਇੱਕ ਵਿਅਕਤੀ ਦੀ ਲਾਸ਼ ਪਈ ਹੈ ਤਾਂ ਵਲੰਟੀਅਰ ਜਨੇਸ਼ ਜੈਨ, ਅਤੁਲ ਜੈਨ ਤੇ ਭਰਤ ਸਿੰਗਲਾ ਮੌਕੇ ‘ਤੇ ਪੁੱਜੇ ਇਨ੍ਹਾਂ ਵਲੰਟੀਅਰਾਂ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ ਤਾਂ ਐਸਐਚਓ ਦਵਿੰਦਰ ਸਿੰਘ ਤੇ ਏਐਸਆਈ ਕ੍ਰਿਸ਼ਨ ਗੋਪਾਲ ਨੇ ਆਪਣੀ ਟੀਮ ਸਮੇਤ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਅਧਿਕਾਰੀਆਂ ਨੇ ਮੁੱਢਲੀ ਕਾਰਵਾਈ ਤੋਂ ਬਾਅਦ ਵਲੰਟੀਅਰਾਂ ਦੇ ਸਹਿਯੋਗ ਨਾਲ ਲਾਸ਼ ਨੂੰ ਸਿਵਲ ਹਸਪਤਾਲ ਪਹੁੰਚਾ ਦਿੱਤਾ

550 ਸਾਲਾ ਗੁਰਪੁਰਬ ਤੇ ਸ਼ਰਾਬਬੰਦੀ ਦਾ ਐਲਾਨ ਕਰੇ ਸਰਕਾਰ : ਮਹੇਸ਼ਵਰੀ

ਨੌਜਵਾਨ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਹੀ ਵਿੱਦਿਅਕ ਅਦਾਰਾ ਤਾਂ ਨਾਅਰੇ ਲਾਉਂਦਾ ਹੈ ਕਿ ‘ਪਾਪਾ ਜੀ ਨਾ ਪੀਓ ਸ਼ਰਾਬ, ਮੈਨੂੰ ਲੈ ਦਿਓ ਇੱਕ ਕਿਤਾਬ’ ਪਰ ਦੂਜੇ ਪਾਸੇ ਸਰਕਾਰ ਖੁਦ ਹੀ ਲਾਟਰੀ ਸਿਸਟਮ ਰਾਹੀਂ ਠੇਕਿਆਂ ਦੀ ਵੰਡ ਕਰਦੀ ਹੈ ਉਨ੍ਹਾਂ ਆਖਿਆ ਕਿ ਸ਼ਰਾਬ ਵੀ ਇੱਕ ਨਸ਼ਾ ਹੈ ਤੇ ਘਰੇਲੂ ਵਿਵਾਵਾਂ ‘ਚ ਸਭ ਤੋਂ ਵੱਡਾ ਕਾਰਨ ਸ਼ਰਾਬ ਹੀ ਹੈ ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਆਖਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ  ਸ਼ਰਾਬਬੰਦੀ ਦਾ ਐਲਾਨ ਕੀਤਾ ਜਾਵੇ ਜਿਸ ਨਾਲ ਕਰੋੜਾਂ ਘਰ ਸੁਖੀ ਹੋ ਜਾਣਗੇ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।