ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News ਬਿਜਲੀ ਮੁੱਦੇ &...

    ਬਿਜਲੀ ਮੁੱਦੇ ‘ਤੇ ਅਕਾਲੀ ਦਲ ਦਾ ਹੰਗਾਮਾ

    Akali Dal, Protest, Electricity, Issue

    ਬਿਜਲੀ ਮੁੱਦੇ ‘ਤੇ ਅਕਾਲੀ ਦਲ ਦਾ ਹੰਗਾਮਾ | Electricity

    ਕਿਹਾ, ਪਿਛਲੇ 3 ਸਾਲ ਤੋਂ 3 ਵਾਰ ਬਿਜਲੀ ਦੇ ਬਿੱਲ ਵਧਾ ਦਿੱਤੇ
    ਕੰਪਲੈਕਸ ਦੇ ਬਾਹਰ ਕੀਤਾ ਰੋਸ ਪ੍ਰਦਰਸ਼ਨ

    ਚੰਡੀਗੜ੍ਹ, ਅਸ਼ਵਨੀ ਚਾਵਲਾ। ਬਿਜਲੀ (Electricity) ਦੇ ਮੁੱਦੇ ਨੂੰ ਲੈ ਕੇ ਸ੍ਰੋਮਣੀ ਅਕਾਲੀ ਦਲ ਨੇ ਅੱਜ ਬਜਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਧਾਨ ਸਭਾ ਕੰਪਲੈਕਸ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸ੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਮੰਤਰੀ ਅਤੇ ਵਿਧਾਇਕ ਵਿਕਰਮਜੀਤ ਸਿੰਘ ਮਜੀਠੀਆ ਇਸ ਪ੍ਰਦਰਸ਼ਨ ਨੂੰ ਲੀਡ ਕਰ ਰਹੇ ਹਨ ਅਤੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਕੈਪਟਨ ਸਰਕਾਰ ਨੇ 4300 ਕਰੋੜ ਦਾ ਘੁਟਾਲਾ ਕਰਦੇ ਹੋਏ ਸਰਕਾਰ ਦਾ ਮੂੰਹ ਕਾਲਾ ਕਰ ਦਿੱਤਾ ਹੈ। ਕਾਲ ਵਾਸ਼ਿੰਗ ਮਾਮਲੇ ਵਿੱਚ ਸਰਕਾਰ ਵੱਲੋਂ ਨਾ ਸੰਜੀਦਗੀ ਦਿਖਾਈ ਗਈ ਅਤੇ ਨਾ ਹੀ ਇਸ ਕੇਸ ਨੂੰ ਲੈ ਕੇ ਸੁਪਰੀਮ ਕੋਰਟ ‘ਚ ਲੜਾਈ ਲੜੀ ਗਈ ਜਿਸ ਕਾਰਨ ਇਹ ਫਾਲਤੂ ਬੋਝ ਪੰਜਾਬ ਦੀ ਜਨਤਾ ‘ਤੇ ਪਿਆ ਹੈ।

    Akali Dal, Protest, Electricity, Issue

    ਉਹਨਾਂ ਕਿਹਾ ਕਿ ਇਹ ਇੱਕ ਤੈਅ ਸਾਜਿਸ਼ ਤਹਿਤ ਪੰਜਾਬ ਦੀ ਜਨਤਾ ‘ਤੇ ਬੋਝ ਪਾਇਆ ਗਿਆ ਹੈ। ਅਕਾਲੀ ਦਲ ਵੱਲੋਂ ਆਪਣੇ ਗਲਾਂ ‘ਚ ਬੱਲਬਾਂ ਦੇ ਹਾਰ ਪਾ ਕੇ ਇਹ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਪਿਛਲੇ 3 ਸਾਲ ਤੋਂ 3 ਵਾਰ ਬਿਜਲੀ ਦੇ ਬਿੱਲ ਵਧਾ ਦਿੱਤੇ ਗਏ ਹਨ। 4300 ਕਰੋੜ ਦੇ ਘੁਟਾਲੇ ਦੀ ਜਾਂਚ ਵੀ ਨਹੀਂ ਕਰਵਾਈ ਜਾ ਰਹੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here