ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ / Medical Research
- ਬਲਾਕ ਲੌਂਗੋਵਾਲ ਦੇ 12ਵੇਂ ਸਰੀਰਦਾਨੀ ਬਣੇ
(ਹਰਪਾਲ ਸਿੰਘ) ਚੀਮਾ ਮੰਡੀ। ਬਲਾਕ ਲੌਂਗੋਵਾਲ ਅਧੀਨ ਪੈਂਦੇ ਪਿੰਡ ਝਾੜੋਂ ਤੋਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਜਾਇਬ ਸਿੰਘ ਇੰਸਾਂ (75) ਪੁੱਤਰ ਹੰਸਾ ਸਿੰਘ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਅਜੈਬ ਸਿੰਘ ਇੰਸਾਂ ਬਲਾਕ ਲੌਂਗੋਵਾਲ ਦੇ 12ਵੇਂ ਸਰੀਰਦਾਨੀ ਬਣੇ ਹਨ। Medical Research
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਭੈ ਸਿੰਘ ਇੰਸਾਂ, ਬਲੌਰ ਸਿੰਘ ਇੰਸਾਂ ਨੇ ਦੱਸਿਆ ਕਿ ਉਨ੍ਹਾਂ ਦਾ ਪਿਤਾ ਅਜਾਇਬ ਸਿੰਘ ਇੰਸਾਂ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਦੇ ਹੋਏ ਸੱਚਖੰਡ ਜਾ ਬਿਰਾਜੇ ਸਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਿਤਾ ਨੇ ਪੂਜਨੀਕ ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੋਂ ਨਾਮ-ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕੀਤੀ ਹੋਈ ਸੀ ਅਤੇ ਉਹ ਡੇਰਾ ਸੱਚਾ ਸੌਦਾ ਵਿਖੇ ਪੂਰੇ ਜੋਸੋ ਖਰੋਸ ਨਾਲ ਸੇਵਾ ਕਰਦੇ ਸਨ। ਅੱਜ ਉਨ੍ਹਾਂ ਦੇ ਦੇਹਾਂਤ ’ਤੇ ਉਨ੍ਹਾਂ ਦੇ ਪਰਿਵਾਰ ਨੇ ਬਲਾਕ ਦੇ ਜ਼ਿੰਮੇਵਾਰ ਨਾਲ ਤਾਲਮੇਲ ਕਰਕੇ ਉਨ੍ਹਾਂ ਦੀ ਮ੍ਰਿਤਕ ਦੇਹ ਨੈਸ਼ਨਲ ਕੈਪੀਟਲ ਰੀਜਨ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਨਾਲਪੁਰ ਹਾਪੁਰ ਰੋਡ ਮੇਰਟ (ਯੂ.ਪੀ) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤੀ। Medical Research
ਇਹ ਵੀ ਪੜ੍ਹੋ: Body Donation: ਬਲਾਕ ਦੇ ਬਣੇ 36ਵੇਂ ਸਰੀਰਦਾਨੀ ਬਣੇ ਹਰਜੀਤ ਕੌਰ ਇੰਸਾਂ
ਸਰੀਰਦਾਨੀ ਦੀ ਮ੍ਰਿਤਕ ਦੇਹ ਵਾਲੀ ਐਬੂਲੈਂਸ ਦੇ ਰਵਾਨਾ ਹੋਣ ਵੇਲੇ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਵਿੰਗ ਤੇ ਸਾਧ-ਸੰਗਤ ਨੇ ਪਵਿੱਤਰ ਨਾਅਰਾ ਲਾ ਕੇ ਫੁੱਲਾਂ ਦੀ ਵਰਖਾ ਕੀਤੀ, ਜਿਸ ਦੀ ਚਰਚਾ ਸਾਰੇ ਇਲਾਕੇ ’ਚ ਹੋ ਰਹੀ ਹੈ। ਇਸ ਮੌਕੇ ਅਸ਼ੀਰਵਾਦ ਡੇ ਬੋਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਪਿ੍ਰੰਸੀਪਲ ਜਗਸੀਰ ਸਿੰਘ ਅਤੇ ਸਾਬਕਾ ਸਰਪੰਚ ਨੇ ਮ੍ਰਿਤਕ ਦੇਹ ਵਾਲੀ ਐਂਬੂਲੈਸ ਨੂੰ ਹਰੀ ਝੰਡੀ ਦੇ ਕੇੇ ਰਵਾਨਾ ਕੀਤਾ। ਇਸ ਮੌਕੇ ਪੰਜਾਬ ਦੇ 85 ਮੈਂਬਰ ਤਰਸੇਮ ਚੰਦ ਇੰਸਾਂ, ਕਮਲਾ ਇੰਸਾਂ, ਜਸਵੀਰ ਕੌਰ ਇੰਸਾਂ, ਧਨਜੀਤ ਕੌਰ ਇੰਸਾਂ, ਗੁਰਮੀਤ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ (ਸਾਰੇ 85 ਮੈਂਬਰ),ਸੁਖਪਾਲ ਸਿੰਘ ਇੰਸਾਂ, ਬਲਕਾਰ ਸਿੰਘ ਇੰਸਾਂ, ਗੁਰਤੇਜ ਸਿੰਘ ਇੰਸਾਂ, ਲਛਮਣ ਸਿੰਘ ਇੰਸਾਂ, ਹਰਮਨ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਗਲਾਬ ਸਿੰਘ ਇੰਸਾਂ ਤੋਂ ਇਲਾਵਾ ਪਿੰਡ ਵਾਸੀ, ਰਿਸ਼ਤੇਦਾਰ ਅਤੇ ਸਾਧ-ਸੰਗਤ ਹਾਜ਼ਰ ਸੀ।
ਬਹੁਤ ਛੇਤੀ ਮੈਡੀਕਲ ਖੇਤਰ ’ਚ ਚਮਤਕਾਰੀ ਸਿੱਟੇ ਵੇਖਣ ਨੂੰ ਮਿਲਣਗੇ: ਪ੍ਰਿੰਸੀਪਲ
ਅਸ਼ੀਰਵਾਦ ਡੇ ਬੋਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਪ੍ਰਿੰਸੀਪਲ ਜਗਸੀਰ ਸਿੰਘ ਨੇ ਕਿਹਾ ਕਿ ਮਰਨ ਤੋਂ ਬਾਅਦ ਅਜਾਇਬ ਸਿੰਘ ਇੰਸਾਂ ਦੇ ਪਰਿਵਾਰ ਵੱਲੋਂ ਜਿਹੜਾ ਕੰਮ ਕੀਤਾ ਗਿਆ ਹੈ, ਉਸ ਆਪਣੇ-ਆਪ ਵਿੱਚ ਲਾਮਿਸਾਲ ਹੈ ਜਿਹੜਾ ਸਾਡੇ ਸਮਾਜ ਲਈ ਇੱਕ ਚਾਨਣ ਮੁਨਾਰਾ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਦੀ ਜਿਸ ਤਰ੍ਹਾਂ ਸਰੀਰਦਾਨ ਕਰਨ ਵਾਲਿਆਂ ਦੀ ਗਿਣਤੀ ਵਿੱਚ ਅਥਾਹ ਵਾਧਾ ਹੋਇਆ ਹੈ, ਉਹ ਅੱਜ ਤੋਂ ਪਹਿਲਾਂ ਕਦੇ ਨਹੀਂ ਸੀ। ਇਸ ਤਰ੍ਹਾਂ ਨਾਲ ਬਹੁਤ ਛੇਤੀ ਹੀ ਮੈਡੀਕਲ ਖੇਤਰ ਵਿੱਚ ਚਮਤਕਾਰੀ ਸਿੱਟੇ ਵੇਖਣ ਨੂੰ ਮਿਲਣਗੇ ਅਤੇ ਲਾਇਲਾਜ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੋ ਸਕੇਗਾ।
ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ
ਇਸ ਮੌਕੇ ਸਾਬਕਾ ਸਰਪੰਚ ਕੇਵਲ ਸਿੰਘ ਨੇ ਕਿਹਾ ਕਿ ਬਾਪੂ ਅਜਾਇਬ ਸਿੰਘ ਇੰਸਾਂ ਦੀ ਜੋ ਮਿ੍ਰਤਕ ਦੇਹ ਦਾਨ ਕੀਤੀ ਗਈ ਹੈ। ਇਹ ਸਮੁੱਚੀ ਮਾਨਵਤਾ ਲਈ ਬਹੁਤ ਵੱਡੀ ਸੇਵਾ ਹੈ। ਪਰਿਵਾਰ ਦੀ ਇਸ ਸੇਵਾ ਨੂੰ ਹਮੇਸ਼ਾ ਹੀ ਯਾਦ ਕੀਤਾ ਜਾਵੇਗਾ।