ਏਅਰ ਇੰਡੀਆ ਨੇ 5ਜੀ ਮੁੱਦੇ ’ਤੇ ਅਮਰੀਕਾ ਲਈ ਉਡਾਣਾਂ ਵਿੱਚ ਕੀਤੀ ਕਟੌਤੀ

5G Issue Sachkahoon

ਏਅਰ ਇੰਡੀਆ ਨੇ 5ਜੀ ਮੁੱਦੇ ’ਤੇ ਅਮਰੀਕਾ ਲਈ ਉਡਾਣਾਂ ਵਿੱਚ ਕੀਤੀ ਕਟੌਤੀ

ਨਵੀਂ ਦਿੱਲੀ। ਏਅਰ ਇੰਡੀਆ ਸਮੇਤ ਕਈ ਅੰਤਰਰਾਸ਼ਟਰੀ ਏਅਰਲਾਈਨਾਂ ਨੇ 5ਜੀ (5G Issue) ਮੋਬਾਈਲ ਫੋਨ ਸੇਵਾ ਅਤੇ ਗੁੰਝਲਦਾਰ ਹਵਾਬਾਜ਼ੀ ਤਕਨੀਕਾਂ ਵਿਚਕਾਰ ਦਖਲਅੰਦਾਜ਼ੀ ਨੂੰ ਲੈ ਕੇ ਅਨਿਸ਼ਚਿਤਤਾ ਕਾਰਨ ਬੁੱਧਵਾਰ ਤੋਂ ਅਮਰੀਕਾ ਲਈ ਉਡਾਣਾਂ ਵਿੱਚ ਕਟੌਤੀ ਕਰ ਦਿੱਤੀ ਹੈ। ਏਅਰ ਇੰਡੀਆ ਨੇ ਕਿਹਾ ਕਿ ਉਸ ਨੇ ਦਿੱਲੀ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ, ਸ਼ਿਕਾਗੋ ਅਤੇ ਜੇਐਫਕੇ ਅਤੇ ਮੁੰਬਈ ਤੋਂ ਨੇਵਾਰਕ ਲਈ ਆਪਣੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ। ਏਅਰ ਇੰਡੀਆ ਨੇ ਇੱਕ ਟਵੀਟ ਵਿੱਚ ਕਿਹਾ, ‘‘ਅਮਰੀਕਾ ਵਿੱਚ 5ਜੀ ਸੰਚਾਰ ਦੀ ਤਾਇਨਾਤੀ ਦੇ ਕਾਰਨ, ਅਸੀਂ ਹੁਣ 19 ਜਨਵਰੀ ਤੋਂ ਦਿੱਲੀ ਤੋਂ ਅਮਰੀਕਾ ਦੇ ਸੈਨ ਫਰਾਂਸਿਸਕੋ, ਸ਼ਿਕਾਗੋ ਅਤੇ ਜੇਐਫਕੇ ਅਤੇ ਮੁੰਬਈ ਤੋਂ ਨੇਵਾਰਕ ਲਈ ਆਪਣੀਆਂ ਉਡਾਣਾਂ ਨੂੰ ਸੰਚਾਲਿਤ ਨਹੀਂ ਕਰ ਸਕਾਂਗੇ।’’

ਸੀਐਨਐਨ ਦੀ ਇੱਕ ਰਿਪੋਰਟ ਅਨੁਸਾਰ, ਅਮੀਰਾਤ, ਏਅਰ ਇੰਡੀਆ, ਆਲ ਨਿਪੋਨ ਏਅਰਵੇਜ਼ ਅਤੇ ਜਾਪਾਨ ਏਅਰਲਾਈਨਜ਼ ਨੇ ਅਮਰੀਕਾ ਲਈ ਉਡਾਣਾਂ ਵਿੱਚ ਕਟੌਤੀ ਦਾ ਐਲਾਨ ਕੀਤਾ ਹੈ। ਅਮੀਰਾਤ ਨੇ 9 ਅਮਰੀਕੀ ਹਵਾਈ ਅੱਡਿਆਂ ਬੋਸਟਨ, ਸ਼ਿਕਾਗੋ ਓਹੇਅਰ, ਡੱਲਾਸ ਫੋਰਟ ਵਰਥ, ਹਿਊਸਟਨ, ਮਿਆਮੀ, ਨੇਵਾਰਕ, ਓਰਲੈਂਡੋ, ਸੈਨ ਫਰਾਂਸਿਸਕੋ ਅਤੇ ਸੀਏਟਨ ਵਿੱਚ ਜਾਰਜ ਬੁਸ਼ ਇੰਟਰਕੌਟੀਨੈਂਟਲ ਲਈ ਆਪਣੀਆਂ ਉਡਾਣਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਅਨੁਸਾਰ, ਹਵਾਈ ਅੱਡਿਆਂ ਦੇ ਨੇੜੇ 5ਜੀ ਸੈਲੂਲਰ ਐਂਟੀਨਾ ਕੁਝ ਏਅਰਕ੍ਰਾਫਟ ਯੰਤਰਾਂ ਤੋਂ ਰੀਡਿੰਗ ਨੂੰ ਰੋਕ ਸਕਦੇ ਹਨ, ਜਿਸ ਨਾਲ ਪਾਇਲਟਾਂ ਨੂੰ ਇਹ ਪਤਾ ਲੱਗਦਾ ਹੈ ਕਿ ਉਹ ਜ਼ਮੀਨ ਤੋਂ ਕਿੰਨੀ ਦੂਰ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here