ਸਿਹਤਮੰਦ ਬੱਚਿਆਂ, ਕਿਸ਼ੋਰਾਂ ਨੂੰ ਕੋਵਿਡ-19 ਬੂਸਟਰ ਦੀ ਜ਼ਰੂਰਤ ਨੂੰ ਲੈ ਕੇ ਕੋਈ ਸਬੂਤ ਨਹੀ: ਡਬਲਯੂਐਚਓ

Covid-19 Booster Sachkahoon

ਸਿਹਤਮੰਦ ਬੱਚਿਆਂ, ਕਿਸ਼ੋਰਾਂ ਨੂੰ ਕੋਵਿਡ-19 ਬੂਸਟਰ ਦੀ ਜ਼ਰੂਰਤ ਨੂੰ ਲੈ ਕੇ ਕੋਈ ਸਬੂਤ ਨਹੀ: ਡਬਲਯੂਐਚਓ

ਜਨੇਵਾ। ਵਿਸ਼ਵ ਸਿਹਤ ਸੰਗਠਨ ਡਬਲਯੂ.ਐਚ.ਓ ਨੇ ਕਿਹਾ ਕਿ ਸਿਹਤਮੰਦ ਬੱਚਿਆਂ ਅਤੇ ਕਿਸ਼ੋਰਾਂ ਵਿੱਚ ਕੋਵਿਡ -19 ਦੀ ਬੂਸਟਰ ਖੁਰਾਕ ਦੀ ਜ਼ਰੂਰਤ ਦਾ ਸੁਝਾਅ ਦੇਣ ਲਈ ਫਿਲਹਾਲ ਕੋਈ ਸਬੂਤ ਨਹੀਂ ਹੈ। ਡਬਲਯੂਐਚਓ ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਨੇ ਇਹ ਦਾਅਵਾ ਕੀਤਾ ਹੈ। ਸ਼੍ਰੀਮਤੀ ਸਵਾਮੀਨਾਥਨ ਨੇ ਨਿਊਜ਼ ਬ੍ਰੀਫਿੰਗ ’ਤੇ ਕਿਹਾ ਕਿ ਕੋਵਿਡ-19 ਦੇ ਤੇਜ਼ੀ ਨਾਲ ਵੱਧ ਰਹੇ ਓਮੀਕਰੋਨ ਵੇਰੀਐਂਟ ਦੇ ਖਿਲਾਫ ਵੈਕਸੀਨ ਪ੍ਰਤੀਰੋਧਕ ਸਮਰੱਥਾ ਸਮੇਂ ਦੇ ਨਾਲ ਘੱਟ ਗਈ ਹੈ, ਪਰ ਇਹ ਪਤਾ ਲਗਾਉਣ ਲਈ ਹੋਰ ਖੋਜ ਦੀ ਲੋੜ ਹੈ ਕਿ ਬੂਸਟਰ ਦੀ ਖੁਰਾਕ ਕਿਸ ਨੂੰ ਚਾਹੀਦੀ ਹੈ? ਉਹਨਾਂ ਨੇ ਕਿਹਾ ਕਿ ਫਿਲਹਾਲ ਇਸ ਗੱਲ ਦਾ ਕੋਈ ਪੱਕਾ ਸਬੂਤ ਨਹੀਂ ਹੈ ਕਿ ਸਿਹਤਮੰਦ ਬੱਚਿਆਂ ਜਾਂ ਸਿਹਤਮੰਦ ਕਿਸ਼ੋਰਾ ਲਈ ਬੂਸਟਰ ਖੁਰਾਕ ਜ਼ਰੂਰੀ ਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ