ਐਗਰੀਟੈਕ ਸਟਾਰਟਅੱਪਸ: ਡਿਜ਼ੀਟਲ ਤਕਨੀਕਾਂ ਨਾਲ ਸੁਧਾਰੋ ਭਵਿੱਖ

ਐਗਰੀਟੈਕ ਸਟਾਰਟਅੱਪਸ: ਡਿਜ਼ੀਟਲ ਤਕਨੀਕਾਂ ਨਾਲ ਸੁਧਾਰੋ ਭਵਿੱਖ

ਨੈਸਕਾਮ ਦੀ ਇੱਕ ਰਿਪੋਰਟ ਅਨੁਸਾਰ, 2019 ਦੇ ਪਹਿਲੇ ਛੇ ਮਹੀਨਿਆਂ ਵਿੱਚ ਇਨ੍ਹਾਂ ਸਟਾਰਟਅੱਪਸ ਵਿੱਚ 17 ਬਿਲੀਅਨ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਇਹ ਪਿਛਲੇ ਸਾਲ ਨਾਲੋਂ 300 ਫੀਸਦੀ ਵੱਧ ਹੈ।

ਅੱਜ ਦੇਸ਼ ’ਚ ਇੱਕ ਹਜ਼ਾਰ ਤੋਂ ਵੱਧ ਐਗਰੀਟੈਕ ਸਟਾਰਟਅੱਪ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚੋਂ ਕਰੀਬ 160 ’ਚ ਫੰਡ ਪ੍ਰਾਪਤ ਹੋ ਚੁੱਕੇ ਹਨ। ਨੈਸਕਾਮ ਦੀ ਇੱਕ ਰਿਪੋਰਟ ਦੇ ਅਨੁਸਾਰ, 2019 ਦੇ ਪਹਿਲੇ ਛੇ ਮਹੀਨਿਆਂ ਵਿੱਚ ਇਹਨਾਂ ਸਟਾਰਟਅੱਪਸ ਵਿੱਚ 17 ਬਿਲੀਅਨ ਰੁਪਏ ਤੋਂ ਵੱਧ ਦਾ ਨਿਵੇਸ਼ ਹੋਇਆ ਹੈ। ਇਹ ਪਿਛਲੇ ਸਾਲ ਨਾਲੋਂ 300 ਫੀਸਦੀ ਵੱਧ ਹੈ। ਬਜ਼ਾਰ ਨਾਲ ਜੁੜਨਾ, ਖੇਤੀ ਪੈਦਾਵਾਰ ਤੇ ਉਤਪਾਦਾਂ ਦੀ ਡਿਜ਼ੀਟਲ ਮੌਜੂਦਗੀ ਨੇ ਇਸ ਨੂੰ ਅੱਗੇ ਵਧਾਇਆ ਹੈ। ਇੱਕ ਖੋਜ ਅਨੁਸਾਰ, ਦੁਨੀਆ ਵਿੱਚ ਹਰ ਨੌਵਾਂ ਐਗਰੀਟੈਕ ਸਟਾਰਟਅੱਪ ਭਾਰਤ ਵਿੱਚ ਸ਼ੁਰੂ ਹੋ ਰਿਹਾ ਹੈ। ਤਕਨੀਕੀ ਖੇਤਰ ਦੀਆਂ ਕੰਪਨੀਆਂ ਨਵੇਂ ਬਿਜ਼ਨਸ ਮਾਡਲਾਂ ਨਾਲ ਆ ਰਹੀਆਂ ਹਨ।

ਬਿਹਤਰ ਹਨ ਹਾਲਾਤ:

ਬਹੁਤ ਸਟਾਰਟਅੱਪ ਅਜਿਹੇ ਹਨ ਜੋ ਇਮੇਜ਼ਰੀ ਤਕਨੀਕ ਜ਼ਰੀਏ ਕਿਸਾਨਾਂ ਨੂੰ ਮਿੱਟੀ ਦੀ ਗੁਣਵੱਤਾ ਬਾਰੇ ਦੱਸ ਰਹੇ ਹਾਂ। ਇਸ ਨਾਲ ਕਿਸਾਨਾਂ ਨੂੰ ਮਿੱਟੀ ਦੇ ਹਿਸਾਬ ਨਾਲ ਸਹੀ ਖਾਦਾਂ ਅਤੇ ਬੀਜਾਂ ਦੀ ਵਰਤੋਂ ਕਰਨ ਵਿੱਚ ਮੱਦਦ ਮਿਲੀ ਹੈ। ਸਟਾਰਟਅਪ ‘ਅਰੋਗਿਅਮ ਮੈਡੀਕੋਜ’ ਨੇ ਮਿੱਟੀ ਅਤੇ ਪਾਣੀ ਦੀ ਪਰਖ ਕਰਨ ਲਈ ਆਈਓਟੀ ਤਕਨੀਕ ਵਾਲਾ ਉਪਕਰਨ ਬਣਾਇਆ ਹੈ। ਕਈ ਸਟਾਰਟਅੱਪ ਕਿਸਾਨਾਂ ਨੂੰ ਇਨਫੈਕਸ਼ਨ, ਜਲਵਾਯੂ ਬਾਰੇ ਪਾਣੀ ਦੀ ਉਪਲੱਬਧਤਾ, ਫੁਹਾਰਾ ਸਿਸਟਮ ਮੁਹੱਈਆ ਕਰਵਾਉਣ ਦੇ ਕੰਮ ਨਾਲ ਜੁੜੇ ਹੋਏ ਹਨ।

ਗ੍ਰਾਮੋਫੋਨ ਨਾਂਅ ਦਾ ਇੱਕ ਸਟਾਰਟਅੱਪ ਇਸ ਕੰਮ ਨਾਲ ਜੁੜਿਆ ਹੋਇਆ ਹੈ, ਜੋ ਕਿ ਕਿਸਾਨਾਂ ਨੂੰ ਟੋਲ ਫ੍ਰੀ ਨੰਬਰਾਂ ਰਾਹੀਂ ਖੇਤੀਬਾੜੀ ਨਾਲ ਸਬੰਧਤ ਜਾਣਕਾਰੀ ਦੇ ਰਿਹਾ ਹੈ। ਕਾਨ੍ਹਪੁਰ ਦੇ ਇੱਕ ਸਟਾਰਟਅੱਪ ‘ਕਿ੍ਰਟਸਨਮ ਟੈਕਨਾਲੋਜੀ’ ਨੇ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਇੱਕ ਅਜਿਹਾ ਪ੍ਰੋਡਕਟ ਤਿਆਰ ਕੀਤਾ ਹੈ, ਜੋ ਸਹੀ ਸਮੇਂ ’ਤੇ ਪਾਣੀ ਦੀ ਸਹੀ ਮਾਤਰਾ ਫਸਲਾਂ ਨੂੰ ਪ੍ਰਦਾਨ ਕਰਦਾ ਹੈ। ਕਿਸਾਨਾਂ ਦੇ ਕਰਜੇ ਦੀ ਸਮੱਸਿਆ ਦੇ ਹੱਲ ਲਈ ਕਈ ਵਿੱਤੀ ਸਹਾਇਤਾ ਦੇਣ ਵਾਲੀਆਂ ਸੰਸਥਾਵਾਂ ਵੀ ਅੱਗੇ ਆਈਆਂ ਹਨ। ਸਰਕਾਰ ਆਪਣੇ ਪੱਧਰ ’ਤੇ ਕਿਸਾਨਾਂ ਦੀ ਆਰਥਿਕ ਹਾਲਤ ਸੁਧਾਰਨ ਲਈ ਮੱਦਦ ਕਰ ਰਹੀ ਹੈ।

‘ਐਗਰੀਬੋਲੋ’ ਵਰਗੇ ਸਟਾਰਟਅੱਪ ਸਾਂਝੇਦਾਰੀ ਬਿਜਨਸ ਮਾਡਲ ਨੂੰ ਖੇਤੀ ਵਿੱਚ ਲਿਆਉਂਦੇ ਹਨ। ਇਨ੍ਹਾਂ ਦੇ ਕਿਸਾਨ ਸੇਵਾ ਕੇਂਦਰ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨਾਲ ਸਹਿਯੋਗ ਕਰਕੇ ਕਿਸਾਨਾਂ ਨੂੰ ਘੱਟ ਵਿਆਜ ਦਰਾਂ ’ਤੇ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦੇ ਹਨ। ਇੰਨਾ ਹੀ ਨਹੀਂ ਇਹ ਸੈਕਟਰ ਔਸਤਨ 25 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ। ਖੇਤੀ ਸੈਕਟਰ ਦਾ ਡਿਜ਼ੀਟਲੀਕਰਨ ਇਸ ਦਾ ਵੱਡਾ ਕਾਰਨ ਦੱਸਿਆ ਜਾਂਦਾ ਹੈ।
ਇਹ ਸਾਰੇ ਐਗਰੀਟੈਕ ਸਟਾਰਟਅੱਪ ਕਿਸਾਨਾਂ ਨੂੰ ਉਨ੍ਹਾਂ ਦੀ ਪੈਦਾਵਾਰ ਦੀ ਬਿਹਤਰ ਕੀਮਤ ਪ੍ਰਾਪਤ ਕਰਨ, ਬਿਹਤਰ ਵੰਡ ਪ੍ਰਣਾਲੀ ਪ੍ਰਦਾਨ ਕਰ ਰਹੇ ਹਨ ਅਤੇ ਵਿਚੋਲਿਆਂ ਨੂੰ ਘੱਟ ਕਰਕੇੇ ਉਨ੍ਹਾਂ ਦੀ ਆਮਦਨ ਵਧਾਉਣ ਵਿਚ ਮੱਦਦ ਕਰ ਰਹੇ ਹਨ। ਕਹਿਣ ਦੀ ਲੋੜ ਨਹੀਂ ਕਿ ਅੱਜ ਖੇਤੀਬਾੜੀ ਵਿੱਚ ਕਰੀਅਰ ਦੀਆਂ ਚੰਗੀਆਂ ਸੰਭਾਵਨਾਵਾਂ ਹਨ।

ਨਵੀਂ ਸੋਚ ਨਾਲ ਬਦਲਦੇ ਹਾਲਾਤ:

ਇਨੋਵੇਸ਼ਨ ਦੇ ਚੱਲਦੇ ਇਹ ਖੇਤਰ ਤਬਦੀਲੀ ਦੇ ਪੜਾਅ ਵਿੱਚ ਹੈ ਸਰਕਾਰ ਦੇ ਫੂਡ ਪ੍ਰੋਸੈਸਿੰਗ ਖੇਤਰ ਵੱਲ ਧਿਆਨ ਦੇਣ ਕਾਰਨ ਸੰਗਠਿਤ ਖੇਤਰ ਵਿੱਚ ਕਿਸਾਨਾਂ ਦੀਆਂ ਖੇਤੀ ਪੈਦਾਵਾਰਾਂ ਦੀ ਮੰਗ ਵਧੀ ਹੈ। ਮੈਗਾ ਫੂਡ ਪਾਰਕ ਦੀ ਮਨਜੂਰੀ ਦਿੱਤੇ ਜਾਣ ਨਾਲ ਖੇਤੀਬਾੜੀ ਖੇਤਰ ਮਜ਼ਬੂਤ ਹੋਇਆ ਹੈ। ਜਿਵੇਂ-ਜਿਵੇਂ ਸਥਾਨਕ ਕਿਸਾਨ ਐਗਰੀਟੈਕ ਸਟਾਰਟਅੱਪ ਲਈ ਬਿਹਤਰ ਹੱਲਾਂ ਨਾਲ ਜੁੜੇ ਹੋਏ ਹਨ, ਵੱਖ-ਵੱਖ ਬਿਜ਼ਨਸ ਰੂਪਾਂ ਨੇ ਗਤੀ ਪ੍ਰਾਪਤ ਕੀਤੀ ਹੈ। ਇਸ ਨਾਲ ਮਾਰਕੀਟ ’ਤੇ ਬਿਹਤਰ ਪਕੜ ਬਣੀ ਹੈ, ਤਕਨੀਕ ਦੀ ਤੇਜੀ ਨਾਲ ਵਰਤੋਂ ਵਧ ਰਹੀ ਹੈ। ਇਹ ਅੰਦਾਜ਼ਾ ਲਾਇਆ ਗਿਆ ਹੈ ਕਿ 2020 ਤੱਕ ਐਗਰੀਟੈਕ ਸੈਕਟਰ ਇਨੋਵੇਸ਼ਨ ਦੇ ਕੇਂਦਰ ਵਿੱਚ ਹੋਵੇਗਾ। ਇਸ ਨਾਲ ਦੇਸ਼ ਵਿਚ ਵੱਡਾ ਬਦਲਾਅ ਦੇਖਣ ਨੂੰ ਮਿਲੇਗਾ।

ਪੜ੍ਹਾਈ ਦੇ ਮੌਕੇ:

ਖੇਤੀ ਕਾਰੋਬਾਰ ਵਿੱਚ ਵੱਖ-ਵੱਖ ਪੱਧਰਾਂ ’ਤੇ ਮੌਕੇ ਹਨ। ਭਾਵ ਫਾਇਨੈਂਸ, ਤਕਨੀਕੀ ਅਤੇ ਗੈਰ-ਤਕਨੀਕੀ ਖੇਤਰਾਂ ਵਿੱਚ ਦਿਲਚਸਪੀ ਰੱਖਣ ਵਾਲੇ ਨੌਜਵਾਨਾਂ ਲਈ ਮੌਕੇ ਪੈਦਾ ਕੀਤੇ ਜਾ ਸਕਦੇ ਹਨ। ਹਾਲਾਂਕਿ, ਖੇਤੀਬਾੜੀ ਦੇ ਵਿਸ਼ੇਸ਼ ਅਧਿਐਨ ਨਾਲ ਖੇਤਰ ਨੂੰ ਨੇੜਿਓਂ ਜਾਣਨ ਦਾ ਮੌਕਾ ਮਿਲਦਾ ਹੈ ਅਤੇ ਦਾਖਲ ਹੋਣਾ ਆਸਾਨ ਹੈ। ਇਸ ਵਿੱਚ ਮੱਦਦ ਕਰਨ ਲਈ, ਬਹੁਤ ਸਾਰੀਆਂ ਸੰਸਥਾਵਾਂ ਐਗਰੀਬਿਜ਼ਨਸ ਦੇ ਵਿਸ਼ੇ ’ਤੇ ਪੋਸਟ ਗ੍ਰੈਜੂਏਸ਼ਨ ਕੋਰਸ ਪੇਸ਼ ਕਰਦੀਆਂ ਹਨ। ਕੋਰਸ ਦੌਰਾਨ ਐਗਰੋ ਇੰਡਸਟ੍ਰੀ ਵਿੱਚ ਇੰਟਰਨਸ਼ਿਪ ਕਰਨ ਦੇ ਮੌਕੇ ਅਤੇ ਕੈਂਪਸ ਪਲੇਸਮੈਂਟ ਦੀ ਸਹੂਲਤ ਵੀ ਮਿਲਦੀ ਹੈ।

ਪ੍ਰਮੁੱਖ ਸੰਸਥਾਨ

  • ਬਨਾਰਸ ਹਿੰਦੂ ਯੂਨੀਵਰਸਿਟੀ, ਵਾਰਾਣਸੀ, ਉੱਤਰ ਪ੍ਰਦੇਸ਼
  • ਚੰਦਰਸ਼ੇਖਰ ਆਜ਼ਾਦ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸ ਐਂਡ ਟੈਕਨਾਲੋਜੀ, ਉੱਤਰ ਪ੍ਰਦੇਸ਼
  • ਗੋਵਿੰਦ ਵੱਲਭ ਪੰਤ ਯੂਨੀਵਰਸਿਟੀ ਆਫ ਐਗਰੀਕਲਚਰ ਐਂਡ ਟੈਕਨਾਲੋਜੀ, ਪੰਤਨਗਰ, ਉੱਤਰਾਖੰਡ
  • ਆਈਸੀਏਆਰ- ਨੈਸ਼ਨਲ ਅਕੈਡਮੀ ਆਫ ਐਗਰੀਕਲਚਰਲ ਰਿਸਰਚ ਮੈਨੇਜ਼ਮੈਂਟ (ਨਾਰਮ), ਹੈਦਰਾਬਾਦ

ਕੀ ਹੋਣ ਸਮਰੱਥਾਵਾਂ:

  • ਖੇਤੀਬਾੜੀ ਅਤੇ ਵੱਖ-ਵੱਖ ਤਿਆਰ ਭੋਜਨ ਉਤਪਾਦਾਂ ਵਿੱਚ ਦਿਲਚਸਪੀ
  • ਪੇਂਡੂ ਖੇਤਰਾਂ ਵਿੱਚ ਸਥਾਪਿਤ ਪ੍ਰੋਸੈਸਿੰਗ ਯੂਨਿਟਾਂ ਵਿੱਚ ਕੰਮ ਕਰਨ ਦੀ ਇੱਛਾ
  • ਅੰਤਰਰਾਸ਼ਟਰੀ ਬਾਜਾਰ ਵਿੱਚ ਖੇਤੀ ਉਤਪਾਦਾਂ ਦੀ ਮੰਗ ਅਤੇ ਸਪਲਾਈ ਦੀ ਨਿਗਰਾਨੀ
  • ਕੰਟਰੈਕਟ ਫਾਰਮਿੰਗ ਲਈ ਵੱਡੇ ਕਿਸਾਨਾਂ ਨੂੰ ਸਮਝਾਉਣ ਦੀ ਕਾਬਲੀਅਤ
  • ਤਰਕਸੰਗਤ ਸੋਚ ਅਤੇ ਅਗਵਾਈ ਦੀ ਸਮਰੱਥਾ

ਸੰਵਾਦ ਹੁਨਰ
ਧੀਰਜ ਵਾਲਾ ਵਿਅਕਤੀਤਵ ਅਤੇ ਟੀਮ ਵਰਕ ਵਿੱਚ ਵਿਸ਼ਵਾਸ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ